...ਜਦੋਂ ਗੈਸ ਕਾਂਡ ਦੇ ਪੀੜਤਾਂ ਨੂੰ ਉਡੀਕਦਾ ਰਹਿ ਗਿਆ ਸਿਵਲ ਹਸਪਤਾਲ
ਗੈਸ ਕਾਂਡ ਦੀ ਜਾਣਕਾਰੀ ਮਿਲਦੇ ਹੀ ਪੀੜਤਾਂ ਦੇ ਇਲਾਜ ਲਈ ਸਿਹਤ ਵਿਭਾਗ ਨੇ ਕੀਤੀਆਂ ਤਿਆਰੀਆਂ
Publish Date: Mon, 01 Jun 2026 08:47 PM (IST)
Updated Date: Mon, 01 Jun 2026 09:13 PM (IST)

-ਘਟਨਾ ਦੀ ਸੂਚਨਾ ਮਿਲਦਿਆ ਹੀ ਸਰਕਾਰੀ ਅਮਲੇ ਨੇ ਕੀਤੀ ਪੂਰੀ ਤਿਆਰੀ -ਆਈਸੀਯੂ ਮਾਹਿਰ ਡਾਕਟਰਾਂ ਦੀ ਟੀਮ ਨੂੰ ਘਟਨਾ ਸਥਾਨ ਲਈ ਕੀਤਾ ਸੀ ਰਵਾਨਾ ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ ਸੋਮਵਾਰ ਦੀ ਸਵੇਰ ਹੁੰਦਿਆਂ ਹੀ ਸ਼ਹਿਰ ਲੁਧਿਆਣਾ ’ਚ ਉਸ ਵੇਲੇ ਮਾਹੌਲ ਸੋਗ ਭਰਿਆ ਬਣ ਗਿਆ, ਜਦੋਂ ਆਰਕੇ ਰੋਡ, ਨੇੜੇ ਚੀਮਾ ਚੌਕ ’ਚ ਸਥਿਤ ਦੀਪ ਟੂਲ ਫੈਕਟਰੀ ’ਚ ਗੈਸ ਲੀਕ ਹੋਣ ਕਾਰਨ ਵਰਕਰ ਗੈਸ ਦੀ ਲਪੇਟ ਵਿੱਚ ਆ ਕੇ ਬੇਹੋਸ਼ ਹੋ ਗਏ। ਜਦੋਂ ਇਸ ਘਟਨਾ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਗੈਸ ਪੀੜਤਾਂ ਨੂੰ ਇਲਾਜ ਮੁਹੱਈਆ ਕਰਵਾਉਣ ਲਈ ਡਾਕਟਰਾਂ ਦੀਆਂ ਟੀਮਾਂ ਨਿਯੁਕਤ ਕਰਨ ਦੇ ਨਾਲ ਹੋਰ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਪਰ ਇਕ ਵੀ ਪੀੜਤ ਨੂੰ ਸਰਕਾਰੀ ਹਸਪਤਾਲ ’ਚ ਨਹੀਂ ਲਿਆਂਦਾ ਗਿਆ। ਇਸ ਦੌਰਾਨ ਹਸਪਤਾਲ ਦੀ ਐਂਮਰਜੈਂਸੀ ਨੂੰ ਵ੍ਹੀਲਚੇਅਰਾਂ ਅਤੇ ਸਟਰੈਚਰਾਂ ਨਾਲ.ਲੈਸ ਕਰ ਕੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਤਾਂ ਕਿ ਐਂਮਰਜਸੀ ਵਿੱਚ ਆਉਂਦਿਆਂ ਹੀ ਮਰੀਜ਼ਾਂ ਨੂੰ ਤੁਰੰਤ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਖਿਲ ਸਰੀਨ ਨੇ ਮੁਸਤੈਦੀ ਦਿਖਾਉਦੇ ਹੋਏ ਸ਼ਹਿਰ ਵਿੱਚ ਵਾਪਰੀ ਇਸ ਘਟਨਾ ਨਾਲ ਨਜਿੱਠਣ ਲਈ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮਾਮਲਾ ਤੜਕਸਾਰ ਦਾ ਹੋਣ ਅਤੇ ਮੋਹਨਦੇਈ ਹਸਪਤਾਲ ਨਜ਼ਦੀਕ ਹੋਣ ਕਾਰਨ ਪੀੜਤਾਂ ਨੂੰ ਤੁਰੰਤ ਇਲਾਜ ਲਈ ਉੱਥੇ ਪਹੁੰਚਾਇਆ ਗਿਆ, ਜਦਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਿਵਲ ਹਸਪਤਾਲ ਵਿੱਚ ਹਫੜਾ-ਦਫੜੀ ਮੱਚ ਗਈ ਸੀ, ਕਿਉਂਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਕਿ ਗੈਸ ਲੀਕ ਹੋਣ ਕਾਰਨ ਫੈਕਟਰੀ ਵਿੱਚ ਕੰਮ ਕਰਦੇ ਅਨੇਕਾਂ ਵਰਕਰ ਗੈਸ ਦੀ ਲਪੇਟ ਵਿੱਚ ਆ ਕੇ ਬੇਹੋਸ਼ ਹੋ ਗਏ ਹਨ। ਜਦਕਿ ਗੈਸ ਲੀਕ ਹੋਣ ਦਾ ਮਾਮਲਾ ਤੜਕਸਾਰ ਦਾ ਹੋਣ ਕਾਰਨ ਗੈਸ ਪੀੜਤਾਂ ਨੂੰ ਮੋਹਨ ਦੇਈ ਕੈਂਸਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਸੀ। ਜਿਸ ਕਾਰਨ ਸਰਕਾਰੀ ਹਸਪਤਾਲ ਵਿੱਚ ਕੋਈ ਪੀੜਤ ਇਲਾਜ ਕਰਵਾਉਣ ਲਈ ਨਹੀਂ ਪਹੁੰਚਿਆ। ਆਈਸੀਯੂ ਮਾਹਿਰ ਡਾਕਟਰਾਂ ਦੀ ਟੀਮ ਨੂੰ ਤੁਰੰਤ ਕੀਤਾ ਘਟਨਾ ਸਥਾਨ ਲਈ ਰਵਾਨਾ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਖਿਲ ਸਰੀਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਹੁਕਮ ਦਿੱਤੇ ਗਏ ਸਨ ਕਿ ਗੈਸ ਪੀੜਤਾਂ ਨੂੰ ਐਮਰਜੈਂਸੀ ਸੇਵਾਵਾਂ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ। ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਹਸਪਤਾਲ ਦੀ ਸਮੁੱਚੀ ਡਾਕਟਰਾਂ, ਪੈਰਾਮੈਡੀਕਲ ਅਤੇ ਨਰਸਾਂ ਦੀ ਟੀਮ ਨੂੰ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਬਾਰੇ ਜਾਣਕਾਰੀ ਦਿੰਦੇ ਹੋਏ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਪੀੜਤਾਂ ਨੂੰ ਐਮਰਜੈਂਸੀ ਸੇਵਾਵਾਂ ਮੁਹਈਆ ਕਰਵਾਉਣ ਲਈ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਆਈਸੀਯੂ ਮਾਹਰ ਡਾਕਟਰਾਂ ਦੀ ਇੱਕ ਟੀਮ ਨੂੰ ਘਟਨਾ ਸਥਾਨ ਤੇ ਹੀ ਭੇਜ ਦਿੱਤਾ ਸੀ ਤਾਂ ਕਿ ਪੀੜਤਾਂ ਨੂੰ ਐਮਰਜੈਂਸੀ ਸੇਵਾਵਾਂ ਦੇਣ ਵਿੱਚ ਦੇਰੀ ਨਾ ਲੱਗੇ। ਡਾ. ਆਖਿਲ ਸਰੀਨ ਨੇ ਦੱਸਿਆ ਕਿ ਸੰਵੇਦਨਾ ਵੱਲੋਂ ਵੀ ਇਸ ਘਟਨਾ ਨਾਲ ਨਜਿੱਠਣ ਲਈ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਸੰਵੇਦਨਾ ਟਰੱਸਟ ਨੇ ਆਪਣੀਆਂ ਐਬੂਲੈਂਸਾਂ ਤੋਂ ਇਲਾਵਾ ਆਈਸੀਯੂ ਸੇਵਾਵਾਂ ਨਾਲ ਲੈਸ ਐਬੂਲੈਂਸਾਂ ਨੂੰ ਵੀ ਡਾਕਟਰਾਂ ਦੀ ਟੀਮ ਸਮੇਤ ਘਟਨਾ ਸਥਾਨ ਤੇ ਭੇਜਣ ਵਿੱਚ ਅਹਿਮ ਰੋਲ ਅਦਾ ਕੀਤਾ।