ਸਮਰਾਲਾ ਮੰਡੀ ’ਚ ਝੋਨੇ ਦੀ ਆਮਦ ਹੋਈ ਤੇਜ਼ ਸਮਰਾਲਾ ਮੰਡੀ ’ਚ ਝੋਨੇ ਦੀ ਆਮਦ ਹੋਈ ਤੇਜ
Publish Date: Tue, 20 Oct 2026 07:15 PM (IST)
Updated Date: Tue, 20 Oct 2026 07:18 PM (IST)
ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ ਸਮਰਾਲਾ : ਪੰਜਾਬ ਅੰਦਰ ਸਾਉਣੀ ਦੀ ਫਸਲ ਜੀਰੀ ਦੀ ਕਟਾਈ ਜੋਰਾਂ ਤੇ ਚੱਲ ਰਹੀ ਹੈ, ਜਿਸ ਕਾਰਨ ਮੰਡੀਆਂ ਵਿੱਚ ਵੀ ਝੋਨੇ ਆਮਦ ’ਚ ਤੇਜ਼ੀ ਆ ਗਈ। ਮਾਰਕੀਟ ਕਮੇਟੀ ਸਮਰਾਲਾ ਅਧੀਨ ਆਉਂਦੀਆਂ ਦੋ ਮੰਡੀਆਂ ਜਿਨ੍ਹਾਂ ਵਿੱਚ ਸਮਰਾਲਾ ਅਤੇ ਮਹਿਦੂਦਾਂ ਫੋਕਲ ਪੁਆਇੰਟ ਵਿਖੇ ਖਰੀਦ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ। ਵੱਖ ਵੱਖ ਏਜੰਸੀਆਂ ਸਰਕਾਰੀ ਭਾਅ ਜੀਰੀ ਦੀ ਖਰੀਦ ਕਰ ਰਹੀਆਂ ਹਨ ਅਤੇ ਲਿਫਟਿੰਗ ਦਾ ਪ੍ਰਬੰਧ ਵੀ ਸਹੀ ਰੂਪ ਵਿੱਚ ਚੱਲ ਰਿਹਾ ਹੈ। ਸਮਰਾਲਾ ਮੰਡੀ ਵਿੱਚ ਅੱਜ ਤੱਕ 346500 ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚ ਪਨਗ੍ਰੇਨ ਨੇ 96070 ਟਨ, ਮਾਰਕਫੈੱਡ ਨੇ 85919 ਟਨ, ਵੇਅਰਹਾਊਸ ਨੇ 80453 ਟਨ, ਪਨਸਪ ਨੇ 83076 ਟਨ ਦੁਆਰਾ ਕਰਨ ਤੇ ਕੁੱਲ 345518 ਟਨ ਖਰੀਦ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਫੋਕਲ ਪੁਆਇੰਟ ਮਹਿਦੂਦਾਂ ਵਿਖੇ ਅੱਜ ਤੱਕ 50900 ਟਨ ਝੋਨੇ ਦੀ ਆਮਦ ਹੋ ਚੁੱਕੀ ਹੈ। ਜਿਸ ਵਿੱਚ ਮਾਰਕਫੈਡ 11053 ਟਨ ਅਤੇ ਪਨਸਪ ਨੇ 38334 ਟਨ ਝੋਨੇ ਦੀ ਖਰੀਦ ਕਰ ਚੁੱਕੀ ਹੈ। ਇਨ੍ਹਾਂ ਦੋਨਾਂ ਮੰਡੀਆਂ ਵਿੱਚ ਕੁੱਲ ਜੀਰੀ ਦੀ ਆਮਦ 394905 ਟਨ ਝੋਨੇ ਹੋ ਚੁੱਕੀ ਹੈ। ਜਿਸ ਵਿੱਚੋਂ 286673 ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ 108232 ਟਨ ਝੋਨਾ ਅਜੇ ਅਣਲਿਫਟਿੰਗ ਤੋਂ ਪਿਆ ਹੈ। ਇਸ ਮੌਕੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸਰਕਾਰੀ ਖਰੀਦ ਤੇ ਤਸੱਲੀ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਦੇ ਝੋਨੇ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਅਤੇ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਮਰਾਲਾ ਮੰਡੀ ਵਿੱਚ ਫਸਲ ਵੇਚਣ ਆ ਰਹੇ ਕਿਸਾਨਾਂ ਦੀ ਹਰ ਮੁਸ਼ਕਿਲ ਦਾ ਧਿਆਨ ਰੱਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਮੇਰੇ ਨਾਲ ਸਿੱਧੇ ਤੌਰ ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਝੋਨੇ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਮੰਡੀ ਵਿੱਚ ਲਿਆਉਣ। ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਨੂੰ ਸਰਕਾਰੀ ਰੇਟ ਤੇ ਖਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਾਰੀਆਂ ਮੰਡੀਆਂ ਵਿੱਚ ਖਰੀਦ ਦੇ ਪ੍ਰਬੰਧ ਪੂਰੀ ਤਰ੍ਹਾਂ ਤਸੱਲੀਬਖ਼ਸ਼ ਹਨ।