ਸਲਾਨਾ ਯੱਗ ਸਮਾਗਮ 2 ਨੂੰ
ਸਲਾਨਾ ਯੱਗ ਸਮਾਗਮ 2 ਅਪ੍ਰੈਲ ਨੂੰ
Publish Date: Thu, 26 Mar 2026 06:50 PM (IST)
Updated Date: Thu, 26 Mar 2026 06:53 PM (IST)
ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ਼੍ਰੀ ਮਾਛੀਵਾੜਾ ਸਾਹਿਬ : ਸਥਾਨਕ ਗੁਰਦੁਆਰਾ ਟਿਕਾਣਾ ਮਹੰਤ ਗੁਲਾਬ ਸਿੰਘ ਜੀ ਸੇਵਾ ਪੰਥੀ ਵਿਖੇ ਸਲਾਨਾ ਯੱਗ ਸਮਾਗਮ 2 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਵਰਿੰਦਰ ਸਿੰਘ ਵਾਸੂ ਨੇ ਦੱਸਿਆ ਕਿ ਇਹ ਸਲਾਨਾ ਯੱਗ ਸਮਾਗਮ ਮਹੰਤ ਭਾਈ ਗੁਲਾਬ ਸਿੰਘ ਜੀ ਸੇਵਾ ਪੰਥੀ, ਮਹੰਤ ਭਾਈ ਤੀਰਥ ਸਿੰਘ ਜੀ ਸੇਵਾ ਪੰਥੀ, ਸੰਤ ਬਾਬਾ ਹਰਨਾਮ ਸਿੰਘ ਰੰਗਪੁਰ ਵਾਲਿਆਂ ਅਤੇ ਸੰਤ ਭਾਈ ਹਰੀ ਸਿੰਘ ਸੇਵਾ ਪੰਥੀ ਦੀ ਮਿੱਠੀ ਯਾਦ ਨੂੰ ਸਮਰਪਿਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 31 ਮਾਰਚ ਨੂੰ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਜਿਨ੍ਹਾਂ ਦੇ ਅਤੇ 2 ਅਪ੍ਰੈਲ ਨੂੰ ਭੋਗ ਪਾਏ ਜਾਣਗੇ। 1 ਅਪ੍ਰੈਲ ਦਿਨ ਸੋਮਵਾਰ ਨੂੰ ਸ਼ਾਮ 7 ਵਜੇ ਤੱਕ 2 ਵਜੇ ਤੱਕ ਦੀਵਾਨ ਸਜਾਏ ਜਾਣਗੇ ਅਤੇ 2 ਅਪ੍ਰੈਲ ਨੂੰ ਅਖੰਡ ਪਾਠਾਂ ਦੀ ਸਮਾਪਤੀ ਤੋਂ ਬਾਅਦ ਸੰਤ, ਮਹਾਂਪੁਰਸ਼ਾਂ ਵਲੋਂ ਸੰਗਤ ਨੂੰ ਬਾਣੀ ਨਾਲ ਜੋੜਿਆ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਮਹੰਤ ਭਾਈ ਕਾਹਨ ਸਿੰਘ ਜੀ ਅਤੇ ਮਹੰਤ ਰਣਜੀਤ ਸਿੰਘ ਵੀ ਸ਼ਿਰਕਤ ਕਰਨਗੇ।