- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਕੁੰਦਨ ਵਿਦਿਆ ਮੰਦਰ ਵਿਖੇ ਸਾਲਾਨਾ ਵਿਗਿਆਨ ਪ੍ਰਦਰਸ਼ਨੀ ਲਗਾਈ

-ਵਿਦਿਆਰਥੀਆਂ ਨੇ ਨਵੇਂ ਮਾਡਲਾਂ ਰਾਹੀਂ ਦਿਖਾਈ ਪ੍ਰਤਿਭਾ
11)
ਸਿੱਖਿਆ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਕੁੰਦਨ ਵਿੱਦਿਆ ਮੰਦਰ ਸਕੂਲ ’ਚ ਸਾਇੰਸ ਪ੍ਰਦਰਸ਼ਨੀ ਲਾਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਕਰਨਲ ਬੀ ਸਤਿਆਨਾਰਾਇਣ ਕਮਾਂਡਿੰਗ ਅਫ਼ਸਰ 3 ਪੰਜਾਬ ਗਰਲਜ਼ ਬਟਾਲੀਅਨ ਐੱਨਸੀਸੀ ਲੁਧਿਆਣਾ ਤੇ ਸਕੂਲ ਦੇ ਪੁਰਾਣੇ ਵਿਦਿਆਰਥੀ ਵੱਲੋਂ ਕੀਤਾ ਗਿਆ। ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਵੱਖ-ਵੱਖ ਵਿਸ਼ਿਆਂ ’ਤੇ ਆਧਾਰਿਤ ਨਵੀਨਤਮ ਵਿਗਿਆਨਕ ਮਾਡਲ ਅਤੇ ਪ੍ਰੋਜੈਕਟ ਪੇਸ਼ ਕੀਤੇ। ਵਿਦਿਆਰਥੀਆਂ ਨੇ ਖੇਤੀਬਾੜੀ ਅਤੇ ਖੁਰਾਕ ਸੁਰੱਖਿਆ, ਊਰਜਾ ਦੇ ਸਰੋਤ ਅਤੇ ਸੰਭਾਲ, ਸਿਹਤ, ਵਾਤਾਵਰਣ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ, ਵਿਗਿਆਨ ਅਤੇ ਰੋਜ਼ਾਨਾ ਜੀਵਨ, ਆਫ਼ਤ ਪ੍ਰਬੰਧਨ, ਵਿਗਿਆਨਕ ਖੇਡਾਂ ਅਤੇ ਖਿਡੌਣਿਆਂ ਆਦਿ ਵਿਸ਼ਿਆਂ ’ਤੇ ਆਧਾਰਿਤ ਮਾਡਲ ਤਿਆਰ ਕੀਤੇ। ਇਨ੍ਹਾਂ ਰਾਹੀਂ ਬੱਚਿਆਂ ਨੇ ਵੱਖ-ਵੱਖ ਵਿਗਿਆਨਕ ਸਿਧਾਂਤਾਂ ਅਤੇ ਤਕਨੀਕਾਂ ਨੂੰ ਨਵੀਨਤਮ ਤੇ ਰਚਨਾਤਮਕ ਢੰਗ ਨਾਲ ਪੇਸ਼ ਕੀਤਾ। ਸਕੂਲ ਦੇ ਪ੍ਰਿੰਸੀਪਲ ਪੰਕਜ ਜੋਸ਼ੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਗਿਆਨ ਪ੍ਰਦਰਸ਼ਨੀ ਲਾਈ ਹੈ। ਪ੍ਰੈਪਰੇਟਰੀ ਸੈਕਸ਼ਨ ਦੀ ਮੁਖੀ ਡਾ. ਨਫ਼ੀਸ ਭਾਂਬੀ ਨੇ ਕਿਹਾ ਕਿ ਸਕੂਲ ਵਿੱਚ ਸਮੇਂ-ਸਮੇਂ ’ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ, ਤਾਂ ਜੋ ਵਿਦਿਆਰਥੀ ਸਿਰਫ਼ ਕਿਤਾਬਾਂ ਰਾਹੀਂ ਹੀ ਨਹੀਂ, ਸਗੋਂ ਵਿਹਾਰਕ ਤਜਰਬਿਆਂ ਰਾਹੀਂ ਵੀ ਸਿੱਖਣ ਤੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਹੋ ਸਕੇ।ਪ੍ਰਦਰਸ਼ਨੀ ਦੀਆਂ ਇੰਚਾਰਜ ਅਧਿਆਪਕਾਵਾਂ ਸੁਚਿਤਾ ਮੈਡਮ ਅਤੇ ਅੰਜੂ ਮੈਡਮ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਮਾਡਲਾਂ ਦੀ ਭਰਪੂਰ ਸ਼ਲਾਘਾ ਕੀਤੀ।