ਬੱਸੀਆਂ ਸਕੂਲ ’ਚ ਸਾਲਾਨਾ ਇਨਾਮ ਵੰਡ ਸਮਾਰੋਹ ਬੱਸੀਆਂ ਸਕੂਲ ’ਚ ਸਲਾਨਾ ਇਨਾਮ ਵੰਡ ਸਮਾਰੋਹ
Publish Date: Sat, 26 Sep 2026 07:34 PM (IST)
Updated Date: Sun, 27 Sep 2026 04:07 AM (IST)
-19 ਬੱਸੀਆਂ ਵਿਖੇ ਲਾਲਾ ਗਣੇਸ਼ ਮੱਲ ਯਾਦਗਾਰੀ ਬਲਾਕ ਦਾ ਉਦਘਾਟਨ ਕਰਦੇ ਹੋਏ ਸੰਤ ਬਾਬਾ ਘਾਲ਼ਾ ਸਿੰਘ ਨਾਨਕਸਰ ਕਲੇਰਾਂ ਵਾਲੇ ਅਤੇ ਸਕੂਲ ਸਟਾਫ਼। * ਲਾਲਾ ਗਣੇਸ਼ ਮੱਲ ਕੌੜਾ ਯਾਦਗਾਰੀ ਬਲਾਕ ਦਾ ਹੋਇਆ ਉਦਘਾਟਨ ਸੁਸ਼ੀਲ ਵਰਮਾ/ਸੁਖਦੇਵ ਜੱਟ ਪੁਰੀ, ਪੰਜਾਬੀ ਜਾਗਰਣ ਰਾਏਕੋਟ/ਬੱਸੀਆਂ : ਕਰੀਬੀ ਪਿੰਡ ਬੱਸੀਆਂ ਦੇ ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ ਨਵਨਿਰਮਾਣ ਕਰਵਾਏ ਲਾਲਾ ਗਣੇਸ਼ਾ ਮੱਲ ਜੀ ਕੌੜਾ ਯਾਦਗਾਰੀ ਬਲਾਕ ਦਾ ਉਦਘਾਟਨ ਅੱਜ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਕੀਤਾ ਗਿਆ।। ਇਸ ਮੌਕੇ ਦਲਬਾਰਾ ਸਿੰਘ ਉੱਪਲ ਅਤੇ ਮਾਤਾ ਚਿੰਤ ਕੌਰ ਦੀ ਯਾਦ ‘ਚ ਸਲਾਨਾ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਗਿਆ। ਜਿਸਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਵੱਲੋ ਸ਼ਬਦ ਗਾਇਨ ਨਾਲ ਕੀਤੀ ਗਈ। ਸਮਾਗਮ ਦੌਰਾਨ ਵਿੱਦਿਆਂ ਅਤੇ ਖੇਡਾਂ ਦੇ ਖੇਤਰ ਵਿੱਚ ਮੱਲ੍ਹਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲੇ,ਸਰਪੰਚ ਸੁਖਵਿੰਦਰ ਸਿੰਘ ਕਲੇਰ ਵੱਲੋ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਘਾਲਾ ਸਿੰਘ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਨੌਜਵਾਨ ਪੀੜੀ ਦਾ ਸਿੱਖਿਅਕ ਹੋਣਾ ਜ਼ਰੂਰੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨ , ਲਗਨ ਅਤੇ ਮਿਹਨਤ ਨਾਲ ਪੜਨ ਲਈ ਪ੍ਰੇਰਿਤ ਕੀਤਾ ਅਤੇ ਸਕੂਲ ਨੂੰ 11.5 ਵਿਸਵੇ ਜਗ੍ਹਾ ਦਾਨ ਕਰਨ ਵਾਲੇ ਦਾਨੀ ਪਰਿਵਾਰ ਅਤੀਸ਼ ਕੁਮਾਰ ਕੌੜਾ ਸਪੁੱਤਰ ਰਾਜਿੰਦਰ ਕੁਮਾਰ ਕੌੜਾ ਵੱਲੋ ਕੀਤੇ ਗਏ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ। ਅਤੀਸ਼ ਕੁਮਾਰ ਕੌੜਾ ਅਤੇ ਉਨ੍ਹਾ ਦੀ ਧਰਮਪਤਨੀ ਜੋਤੀ ਕੌੜਾ ਨੂੰ ਯਾਦਗਾਰੀ ਚਿੰਨ ਤੇ ਸਿਰੋਪਾਓ ਬਖਸ਼ਿਸ਼ ਕਰਕੇ ਪਰਿਵਾਰ ਦਾ ਧੰਨਵਾਦ ਕੀਤਾ। ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋ ਸਕੂਲ ਦੀ ਬੇਹਤਰੀ ਲਈ 51 ਹਜ਼ਾਰ ਰੁਪਏ ਦੀ ਰਾਸ਼ੀ ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਬੜਿੰਗ ਨੂੰ ਭੇਟ ਕੀਤੀ ਗਈ। ਵਿਦਿਆਰਥੀਆਂ ਲਈ ਯਾਦਗਾਰੀ ਚਿੰਨ ਜਸਵਿੰਦਰ ਕੌਰ ਧਾਲੀਵਾਲ, ਉਨ੍ਹਾਂ ਦੇ ਪਰਿਵਾਰਕ ਮੈਂਬਰ ਕੇਵਲ ਸਿੰਘ ਉੱਪਲ, ਇਕਬਾਲ ਸਿੰਘ ਉੱਪਲ, ਸਰਬਜੀਤ ਕੌਰ ਤੇ ਪਰਮਜੀਤ ਕੌਰ ਵਲੋਂ ਆਪਣੇ ਪਿਤਾ ਦਲਬਾਰਾ ਸਿੰਘ ਉੱਪਲ ਤੇ ਮਾਤਾ ਚਿੰਤ ਕੌਰ ਉੱਪਲ ਦੀ ਯਾਦ ’ਚ ਭੇਟ ਕੀਤੇ ਗਏ। ਸਰਪੰਚ ਸੁਖਵਿੰਦਰ ਸਿੰਘ ਬੱਸੀਆਂ ਨੂੰ ਸਕੂਲ ਤੇ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੰਦੀਪ ਕੌਰ ਨੇ ਨਿਭਾਈ। ਅਧਿਆਪਕ ਨਵਨੀਤ ਕੁਮਾਰ ਨੇ ਆਏ ਹੋਏ ਸਮੂਹ ਪਤਵੰਤੇ ਸੱਜਣਾਂ ਨੂੰ ਜੀ ਆਇਆ ਕਿਹਾ।ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਬਾਬਾ ਗੇਜਾ ਸਿੰਘ, ਬਾਬਾ ਜਸਵਿੰਦਰ ਸਿੰਘ ਜੱਸੀ, ਕੁਲਵੰਤ ਸਿੰਘ, ਭਰਤ ਕੁਮਾਰ ਕੌੜਾ, ਅਮਨਦੀਪ ਸਿੰਘ, ਜਗਦੀਪ ਸਿੰਘ, ਗੁਰਵਿੰਦਰ ਸਿੰਘ ਚੀਮਾ, ਇੰਦਰਜੀਤ ਸਿੰਘ ਗੋਗੀ, ਗੁਰਮੀਤ ਸਿੰਘ ਪਿੱਲਾ, ਮਨਜੀਤ ਸਿੰਘ ਫੌਜੀ, ਸੁਖਦੀਪ ਸਿੰਘ ਸੁੱਖਾ, ਰਵਿੰਦਰ ਸਿੰਘ, ਮੁਕੇਸ਼ ਕੁਮਾਰ, ਟਹਿਲ ਸਿੰਘ ਸਾਬਕਾ ਚੇਅਰਮੈਨ, ਸਿਮਨਦੀਪ ਕੌਰ ਚੇਅਰਮੈਨ, ਪਰਮਿੰਦਰ ਕੌਰ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਰਵਨੀਤ ਕੌਰ, ਮਨਜੀਤ ਕੌਰ, ਕਿਰਨਦੀਪ ਕੌਰ, ਮਨਜੀਤ ਸਿੰਘ ,ਗੁਰਸ਼ਰਨਜੀਤ ਕੌਰ ,ਅਮਨਜੋਤ ਕੌਰ, ਸੀਮਾ ਰਾਣੀ, ਬੇਅੰਤ ਸਿੰਘ, ਹਰਪ੍ਰੀਤ ਕੌਰ, ਜਗਪ੍ਰੀਤ ਕੌਰ, ਬੋਬੀ ਥਿੰਦ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ, ਅਜਮੇਰ ਸਿੰਘ , ਜਸਪਾਲ ਸਿੰਘ ਆਦਿ ਹਾਜ਼ਰ ਸਨ।