ਰੀਵਾਈਬਿੰਗ ਲੁਧਿਆਣਾ ਤਹਿਤ ਲੁਧਿਆਣਾ ਨੂੰ ਪਲਾਸਟਿਕ-ਮੁਕਤ ਬਣਾਉਣ ਦਾ ਐਲਾਨ
ਰੀਵਾਈਬਿੰਗ ਲੁਧਿਆਣਾ ਤਹਿਤ ਲੁਧਿਆਣਾ ਨੂੰ ਪਲਾਸਟਿਕ-ਮੁਕਤ ਬਣਾਉਣ ਦਾ ਐਲਾਨ
Publish Date: Fri, 03 Apr 2026 06:17 PM (IST)
Updated Date: Fri, 03 Apr 2026 06:19 PM (IST)

ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਰੀਵਾਈਬਿੰਗ ਲੁਧਿਆਣਾ ਤਹਿਤ ਲੁਧਿਆਣਾ ਨੂੰ ਪਲਾਸਟਿਕ-ਮੁਕਤ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੀ ਸਕੂਲਾਂ, ਕਾਲਜਾਂ ਅਤੇ ਭਾਈਚਾਰੇ ਨੂੰ ਬਦਲਣ ਲਈ ਇੱਕ ਵਿਦਿਆਰਥੀ-ਅਗਵਾਈ ਵਾਲੀ ਲਹਿਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲਕਦਮੀ ਦੇ ਤਹਿਤ ਫਿਲੈਂਥਰੋਪੀ ਕਲੱਬ ਨੇ ਇਕ ਸਾਫ਼-ਸੁਥਰੇ ਅਤੇ ਵਧੇਰੇ ਟਿਕਾਊ ਸ਼ਹਿਰ ਵੱਲ ਇੱਕ ਕਦਮ ਚੁੱਕਿਆ ਹੈ। ਇਸ ਪਹਿਲਕਦਮੀ ਦੀ ਸ਼ੁਰੂਆਤ ਇੱਕ ਓਰੀਐਂਟੇਸ਼ਨ ਸੈਸ਼ਨ ਨਾਲ ਸ਼ੁਰੂ ਹੋਈ, ਜਿਸ ਵਿਚ ਵਿਦਿਆਰਥੀਆਂ ਨੂੰ ਰਹਿੰਦ-ਖੂੰਹਦ ਪ੍ਰਬੰਧਨ ਦੇ ਵਿਹਾਰਕ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੁਹਿੰਮ ਵਿਚ ਜਨਤਕ ਪ੍ਰਸ਼ਾਸਨ ਅਤੇ ਨਗਰ ਨਿਗਮ ਦਾ ਸਹਿਯੋਗ ਪ੍ਰਾਪਤ ਹੈ। ਜਿਸ ਨਾਲ ਪਲਾਸਟਿਕ-ਮੁਕਤ ਜ਼ੋਨ ਬਣਾਏ ਜਾਣਗੇ। ਓਰੀਐਂਟੇਸ਼ਨ ਸੈਸ਼ਨ ਦੌਰਾਨ ਨੀਲੇ ਅਤੇ ਹਰੇ ਕੂੜੇਦਾਨਾਂ ਰਾਹੀਂ ਕੂੜੇ ਨੂੰ ਵੱਖ ਕਰਨ ਬਾਰੇ ਵਿਸ਼ੇਸ਼ ਤੌਰ ਤੇ ਸਿਖਲਾਈ ਦਿੱਤੀ ਗਈ। ਲਗਪਗ 70 ਵਿਦਿਆਰਥੀਆਂ ਨੇ ਇਸ ਮੁਹਿੰਮ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ ਹੈ। ਇਹ ਵਿਦਿਆਰਥੀ ਹੁਣ ਆਪਣੇ-ਆਪਣੇ ਅਦਾਰਿਆਂ ਅਤੇ ਸਥਾਨਕ ਬਾਜ਼ਾਰਾਂ ਵਿਚ ਨੁੱਕੜ ਨਾਟਕ, ਪਲੌਗਿੰਗ ਮੁਹਿੰਮ ਅਤੇ ਜਾਗਰੂਕਤਾ ਮੁਹਿੰਮਾਂ ਦਾ ਪ੍ਰਬੰਧ ਕਰ ਰਹੇ ਹਨ। ਜਿਸ ਨਾਲ ਇਸ ਪਹਿਲਕਦਮੀ ਨੂੰ ਮੁਹਿੰਮਾਂ ਰਾਹੀਂ ਅੱਗੇ ਵਧਾਇਆ ਜਾਵੇਗਾ। ਇਸ ਪਹਿਲਕਦਮੀ ਦਾ ਮਾਰਗਦਰਸ਼ਨ ਲਖਮਿੰਦਰ ਕੌਰ ਡਿੱਕੀ ਛਾਬੜਾ (ਸਸਟੇਨੇਬਿਲਟੀ ਕੰਸਲਟੈਂਟ), ਵਿੰਮੀ ਬਜਾਜ (ਵਾਤਾਵਰਣਪ੍ਰੇਮੀ), ਜੋਤੀ ਦੁਆਰਾ ਕੀਤਾ ਜਾਂਦਾ ਹੈ। ਮਦਨ (ਵਿਦਿਆਰਥੀ ਸਲਾਹਕਾਰ), ਜੈਸਮੀਨ ਪਾਹਵਾ (ਡੂ ਗੁੱਡ ਫਾਊਂਡੇਸ਼ਨ) ਏਵਨ ਸਾਈਕਲ ਅਤੇ ਸੰਧਿਆ (ਪ੍ਰਿੰਸੀਪਲ ਜੀਐਨਆਈਐੱਮਟੀ) ਅਤੇ ਸਾਹਨੂ ਜੈਨ ਵੱਲੋਂ ਕੀਤਾ ਜਾ ਰਿਹਾ ਹੈ। ਰੀਵਾਈਬਿੰਗ ਲੁਧਿਆਣਾ ਨੌਜਵਾਨਾਂ ਦੀ ਭਾਗੀਦਾਰੀ ਅਤੇ ਸਮੂਹਿਕ ਜ਼ਿੰਮੇਵਾਰੀ ਦੀ ਸ਼ਕਤੀ ਨੂੰ ਦਰਸਾਉਂਦਾ ਹੈ, ਜੋ ਸ਼ਹਿਰ ਨੂੰ ਬਦਲਦਾ ਹੈ। ਆਗੂਆਂ ਨੇ ਕਿਹਾ ਕਿ ਇਹ ਮੁਹਿੰਮ ਇਕ ਸਾਫ਼ ਅਤੇ ਹਰੇ ਭਵਿੱਖ ਵੱਲ ਵਧਣ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਏਗੀ।