ਜਸਪਾਲ ਭੱਟੀ ਐਵਾਰਡ ਨਾਲ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਦਾ ਐਲਾਨ
ਜਸਪਾਲ ਭੱਟੀ ਐਵਾਰਡ ਨਾਲ ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਦੇ ਨਾਵਾਂ ਦਾ ਐਲਾਨ
Publish Date: Tue, 24 Feb 2026 05:52 PM (IST)
Updated Date: Tue, 24 Feb 2026 05:55 PM (IST)

-ਇੱਕ ਨੂੰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਚ ਹੋਵੇਗਾ ਐਵਾਰਡ ਸ਼ੋਅ -ਉਚੇਚੇ ਤੌਰ ’ਤੇ ਪਹੁੰਚ ਰਹੇ ਹਨ ਵਿਸ਼ਵ ਪ੍ਰਸਿੱਧ ਸੰਗੀਤਕਾਰ ਤੇਜਵੰਤ ਕਿੱਟੂ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਈਡੀਅਟ ਕਲੱਬ ਵੱਲੋਂ 14ਵਾਂ ਜਸਪਾਲ ਭੱਟੀ ਐਵਾਰਡ ਸ਼ੋਅ ਇਸ਼ਮੀਤ ਸਿੰਘ ਮਿਊਜਿਕ ਇੰਸਟੀਚਿਊਟ ਦੇ ਆਡੀਟੋਰੀਅਮ ‘ਚ ਇੱਕ ਮਾਰਚ ਨੂੰ ਸ਼ਾਮ 4.30 ਵਜੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਈਡੀਅਟ ਕਲੱਬ ਦੇ ਪ੍ਰਧਾਨ ਤੇ ਫਿਲਮੀ ਕਲਾਕਾਰ ਡਾ. ਰਾਜਿੰਦਰ ਰਿਖੀ, ‘ਈਡੀਅਟ’ ਐਵਾਰਡ ਸ਼ੋਅ ਦੀ ਮੁੱਖ ਆਰਗੇਨਾਈਜ਼ਰ ਅਤੇ ਕਲੱਬ ਦੀ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਅਤੇ ਪੈਟਰਨ ਸੰਮੀ ਚੌਧਰੀ ਨੇ ਦਿੰਦਿਆਂ ਦੱਸਿਆ ਕਿ ਇਸ ਸ਼ੋਅ ਵਿੱਚ ਵਿਸ਼ਵ ਪ੍ਰਸਿੱਧ ਹਾਸ ਕਲਾਕਾਰ, ਫਿਲਮੀ, ਅਕਾਦਮਿਕ, ਖੇਡਾਂ ਅਤੇ ਹੋਰਨਾਂ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਹਸਤੀਆਂ ਸ਼ਿਰਕਤ ਕਰਨਗੀਆਂ। ਇਸ ਐਵਾਰਡ ਸ਼ੋਅ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਮਹਾਨ ਹਾਸਰਸ ਅਦਾਕਾਰ ਬੀਐਨ ਸ਼ਰਮਾ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ, ਪ੍ਰਸਿੱਧ ਗਜ਼ਲ਼ ਗਾਇਕ ਜੈਜ਼ਿਮ ਸ਼ਰਮਾ ਨੂੰ ਸੁਰ ਰਤਨ ਐਵਾਰਡ, ਦੀਪਕ ਮੈਣੀ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ, ਭਾਰਤੀ ਮਹਿਲਾ ਹਾਕੀ ਦੀ ਖਿਡਾਰਨ ਮੋਨਿਕਾ ਮਲਿਕ ਨੂੰ ਆਇਰਨ ਲੇਡੀ ਐਵਾਰਡ, ਪ੍ਰਸਿੱਧ ਵੀਡੀਓ ਡਾਇਰੈਕਟਰ ਪਰਮੋਦ ਸ਼ਰਮਾ ਰਾਣਾ ਨੂੰ ਬੈਸਟ ਵੀਡੀਓ ਡਾਇਰੈਕਟਰ ਐਵਾਰਡ, ਜੰਮੂ ਤੋਂ ਵਿਸ਼ਵ ਪ੍ਰਸਿੱਧ ਕਾਰਟੂਨਿਸਟ ਅਤੇ ਡਿਜ਼ਾਇਨਰ ਚੰਦਰ ਸ਼ੇਖਰ ਬੰਟੀ ਨੂੰ ਇੰਟਰਨੈਸ਼ਨਲ ਕਾਰਟੂਨਿਸਟ ਅਤੇ ਡਿਜ਼ਾਈਨਰ ਐਵਾਰਡ, ਪੰਡਿਤ ਰਾਜਨ ਸ਼ਰਮਾ ਨੂੰ ਸਮਰਾਟ-ਏ-ਜੋਤਿਸ਼ ਐਵਾਰਡ, ਰਿਟਾਇਰਡ ਪ੍ਰਿੰਸੀਪਲ ਵਿਜੇ ਗਰਗ ਨੂੰ ਸੁਰਜੀਤ ਪਾਤਰ ਐਵਾਰਡ, ਡਾ. ਕੇਐੱਸ ਪਾਰਸ ਨੂੰ ਜੋਤਿਸ਼ ਰਤਨ ਐਵਾਰਡ ਅਤੇ ਸੇਂਟ ਸੋਲਜਰ ਗਰੁੱਪ ਆਫ਼ ਸਕੂਲਜ਼ ਦੀ ਡਾਇਰੈਕਟਰ ਅਮਨਦੀਪ ਕੌਰ ਬੈਸਟ ਐਜੂਕੇਸ਼ਨਿਸਟ ਐਵਾਰਡ ਦਿੱਤਾ ਜਾਵੇਗਾ। ਪੀਟੀਸੀ ਚੈਨਲ ‘ਤੇ ਚੱਲਦੇ ਵਾਇਸ ਆਫ਼ ਪੰਜਾਬ ਸ਼ੋਅ ਦੇ ਮੈਂਟੋਰ ਅਤੇ ਵਿਸ਼ਵ ਪ੍ਰਸਿੱਧ ਸੰਗੀਤਕਾਰ ਤੇਜਵੰਤ ਕਿੱਟੂ ਵੀ ਇਸ ਸ਼ੋਅ ਵਿੱਚ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਇਸ ਐਵਾਰਡ ਸ਼ੋਅ ਵਿੱਚ ਬਾਲੀਵੁੱਡ, ਪਾਲੀਵੁੱਡ ਸਿਤਾਰੇ ਅਰਵਿੰਦਰ ਭੱਟੀ, ਅਮਨਦੀਪ ਕੌਰ, ਦੀਪਕ ਰਾਜਾ, ਖਿਯਾਤੀ ਮਹਿਰਾ, ਦੀਪਕ ਤਿੱਲੀ, ਵੈਰੋਨਿਕਾ ਖੋਸਲਾ ਵੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਇਸ ਐਵਾਰਡ ਸ਼ੋਅ ਨੂੰ ਕਰਵਾਉਣ ਲਈ ਸੰਜੀਵ ਭੰਡਾਰੀ, ਦਲਬੀਰ ਸਿੰਘ ਮੱਕੜ, ਸ਼ਿਵਰਾਜ ਸਿੰਘ, ਕੁਲਵਿੰਦਰ ਸਿੰਘ ਬੁੱਟਰ, ਸੁਮੀਤ ਕਾਲੀਆ, ਸੁਖਦੇਵ ਸਿੰਘ, ਰਿੰਕੂ ਰਈਆ ਅਤੇ ਹੋਰਨਾਂ ਸਾਥੀਆਂ ਦਾ ਭਰਪੂਰ ਯੋਗਦਾਨ ਮਿਲ ਰਿਹਾ ਹੈ।