- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਸਮੀਨ ਦੇ ਕਾਤਲਾਂ ਵਿਰੁੱਧ ਜ਼ਿਲ੍ਹਾ ਪੱਧਰੀ ਸ਼ੋਕ ਸਭਾ ਕਰਨ ਦਾ ਐਲਾਨ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਜਲਾਜਣ ਵਿਖੇ ਸਮੂਹ ਨਗਰ ਨਿਵਾਸੀਆਂ , ਗਰਾਮ ਪੰਚਾਇਤ ਤੇ ਇਲਾਕੇ ਦੀਆਂ ਇਨਕਲਾਬੀ ਜਮਹੂਰੀ ਸਖਸ਼ੀਅਤਾਂ ਵਲੋਂ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸੈਕਰਾਮੈਂਟੋ ਇਲਾਕੇ ਵਿੱਚ ਪਿੰਡ ਦੀ ਧੀ ਜੈਸਮੀਨ ਕੌਰ ਨੂੰ ਉਸਦੇ ਜ਼ਾਲਿਮ ਪਤੀ ਵਲੋਂ ਸਾੜ ਕੇ ਮਾਰੇ ਜਾਣੇ ਖਿਲਾਫ਼ ਸ਼ੋਕ ਸਭਾ ਕੀਤੀ ਗਈ। ਦੋਸ਼ੀ ਪਤੀ ਗੁਰਿੰਦਰ ਸਿੰਘ ਗਿੱਲ ਵਾਸੀ ਪਿੰਡ ਡਾਲਾ ਜ਼ਿਲ੍ਹਾ ਮੋਗਾ, ਜੋ ਕਤਲ ਦੇ ਅਪਰਾਧਿਕ ਮਾਮਲੇ 'ਚ ਅਮਰੀਕਾ ਜੇਲ੍ਹ ਵਿੱਚ ਬੰਦ ਹੈ,ਉਸ ਨੂੰ ਸਖ਼ਤ ਸਜ਼ਾਵਾਂ ਦੇਣ,ਧੀ ਜੈਸਮੀਨ ਦੀ ਮ੍ਰਿਤਕ ਦੇਹ ਤੇ ਉਸਦੇ 8 ਮਹੀਨੇ ਦੇ ਮਾਸੂਮ ਪੁੱਤਰ ਨੂੰ ਮੁਲਕ 'ਚ ਲਿਆਉਣ, ਜੈਸਮੀਨ ਦੀ ਮਾਂ ਸੁਖਵਿੰਦਰ ਕੌਰ-ਬੇਟੇ ਪਾਸ਼ ਆਜ਼ਾਦ ਤੇ ਸਮੁੱਚੇ ਪਰਿਵਾਰ ਦੇ ਹਵਾਲੇ ਕਰਨ ਲਈ ਪੰਜਾਬ ਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਤੁਰੰਤ ਅਮਰੀਕਾ ਸਰਕਾਰ ਤੇ ਸਬੰਧਤ ਮਹਿਕਮਿਆਂ ਨਾਲ ਰਾਬਤਾ ਕਾਇਮ ਕਰਕੇ ਬਣਦੀ ਕਾਨੂੰਨੀ ਤੇ ਆਰਥਿਕ ਮਦਦ ਕੀਤੀ ਜਾਵੇ ਆਦਿ ਮਤੇ ਪਾਸ ਕੀਤੇ ਗਏ।ਅਤੇ ਪੀੜਤ ਪਰਿਵਾਰ ਦੇ ਦੁੱਖ 'ਚ ਸ਼ਰੀਕ ਹੋ ਕੇ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਧੀ ਜੈਸਮੀਨ ਨੂੰ ਇਨਸਾਫ਼ ਦਿਵਾਉਣ ਦੀ ਉਠ ਰਹੀ ਆਵਾਜ ਨੂੰ ਜਥੇਬੰਦ ਕਰਨ ਲਈ ਇਲਾਕਾ ਖੰਨਾ-ਲੁਧਿਆਣਾ ਦੀ ਜੈਸਮੀਨ ਸ਼ੋਕ ਸਮਾਗਮ ਕਮੇਟੀ ਦਾ ਗਠਨ ਕੀਤਾ। ਕਮੇਟੀ ਦੇ ਕਨਵੀਨਰਾਂ ਵਿੱਚ ਡਾ : ਹਰਚੰਦ ਸਿੰਘ ਜਲਾਜਣ, ਸੁਖਵਿੰਦਰ ਕੌਰ ਰਾਣੀ, ਦਿਸ਼ਾ, ਚਰਨਜੀਤ ਸਿੰਘ ਜਲਾਜਣ ਪ੍ਰਿੰਸੀਪਲ, ਪਰਮਿੰਦਰ ਸਿੰਘ (ਡੀਐੱਮਸੀ ਹਸਪਤਾਲ) ਮਨਜੀਤ ਕੌਰ ਲੁਧਿਆਣਾ, ਹਰਜਿੰਦਰ ਸਿੰਘ, ਸੁਦਾਗਰ ਸਿੰਘ ਘੁਡਾਣੀ, ਮਾ: ਜੋਗਿੰਦਰ ਆਜ਼ਾਦ ਅਤੇ ਮਾ: ਕੁਲਵੰਤ ਤਰਕ ਸ਼ਾਮਲ ਕੀਤਾ। ਇਸ ਕਮੇਟੀ ਵੱਲੋਂ ਪਿੰਡ ਜਲਾਜਣ ਵਿਖੇ 5 ਨਵੰਬਰ ਦਿਨ ਵੀਰਵਾਰ ਸਵੇਰੇ 11 ਵਜੇ ਇਲਾਕਾ ਖੰਨਾ- ਲੁਧਿਆਣਾ ਦੀ ਵਿਸ਼ਾਲ ਇਕੱਤਰਤਾ ਕਰਕੇ ਜੈਸਮੀਨ ਸ਼ੋਕ ਸਮਾਗਮ ਜਥੇਬੰਦ ਕਰਨ ਦਾ ਫੈਸਲਾ ਕੀਤਾ ਹੈ ਅਤੇ ਸ਼ੋਕ ਸਮਾਗਮ ਦੀ ਤਿਆਰੀ ਸਬੰਧੀ ਸਥਾਨਕ ਨਗਰ ਦੀ ਨੌਜਵਾਨਾਂ ਦੀ ਟੀਮ ਵੀ ਜਥੇਬੰਦ ਕੀਤੀ।