- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਸਵੱਦੀ ਕਲਾਂ ਵਿਖੇ ਸੁਖਪ੍ਰੀਤ ਸਵੱਦੀ ਦਾ ਤਾਜਪੋਸ਼ੀ ਸਮਾਰੋਹ ਕਰਵਾਇਆ

ਸਤੀਸ਼ ਗੁਪਤਾ, ਪੰਜਾਬੀ ਜਾਗਰਣ
ਚੌਂਕੀਮਾਨ : ਸ਼੍ਰੋਮਣੀ ਅਕਾਲੀ ਦਲ (ਬ) ਦੀ ਨੌਜਵਾਨਾਂ ਦੀ ਜਥੇਬੰਦੀ ਐੱਸਓਆਈ ਦੇ ਕੌਮੀ ਪ੍ਰਧਾਨ ਰਣਵੀਰ ਸਿੰਘ ਢਿੱਲੋਂ ਹਲਕਾ ਦਾਖਾ ਦੇ ਪਿੰਡ ਸਵੱਦੀ ਕਲਾਂ ਪੁੱਜੇ ਜਿੱਥੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਅਤੇ ਕੋਰ ਕਮੇਟੀ ਮੈਂਬਰ ਅਮਨਦੀਪ ਸਿੰਘ ਅਮਨਾ ਸਵੱਦੀ ਅਤੇ ਹੋਰ ਵੱਡੀ ਗਿਣਤੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਹਾਜ਼ਰ ਸਨ। ਇਸ ਮੌਕੇ ਰਣਵੀਰ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਦੇ ਲੋਕ ਪ੍ਰਕਾਸ਼ ਸਿੰਘ ਬਾਦਲ ਦੇ ਕਰਵਾਏ ਹੋਏ ਵਿਕਾਸ ਕਾਰਜਾਂ ਨੂੰ ਯਾਦ ਕਰਦੇ ਹਨ ਉੱਥੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਪਾਣੀ ਪੀ ਪੀ ਕੇ ਕੋਸ ਰਹੇ ਹਨ l ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਮੌਕੇ ਆਟਾ ਦਾਲ ਸਕੀਮ ਅਤੇ ਸੁਵਿਧਾ ਸੈਂਟਰ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚ ਇੱਕ ਛੱਤ ਹੇਠਾਂ ਲੋਕਾਂ ਦੇ ਕੰਮ ਹੁੰਦੇ ਸਨ ਅਤੇ ਲੋਕਾਂ ਦੀ ਲੁੱਟ ਬੰਦ ਹੋ ਗਈ ਸੀ। ਉਨ੍ਹਾਂ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਆਪਾਂ ਫਿਰ ਤੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਈਏ ਅਤੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਚੁਣੀਏ। ਇਸ ਮੌਕੇ ਉਹਨਾ ਨੇ ਸਵੱਦੀ ਦੇ ਨੌਜਵਾਨ ਆਗੂ ਅਤੇ ਸਰਪੰਚ ਸੁਰਿੰਦਰ ਕੌਰ ਦੇ ਬੇਟੇ ਸੁਖਪ੍ਰੀਤ ਸਿੰਘ ਸੋਨੂੰ ਸਵੱਦੀ ਨੂੰ ਹਲਕਾ ਦਾਖਾ ਦਾ ਐੱਸਓਆਈ ਦਾ ਪ੍ਰਧਾਨ ਲਗਾਏ ਜਾਣ ਕਰ ਕੇ ਉਸ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ ਸੀ, ਹਲਕਾ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਨੇ ਕੋਰ ਕਮੇਟੀ ਮੈਂਬਰ ਅਮਨਦੀਪ ਸਿੰਘ ਅਮਨਾ ਨੂੰ ਵਧਾਈ ਦਿੱਤੀ, ਜਿਸ ਦੀ ਪ੍ਰੇਰਨਾ ਸਦਕਾ ਸੁਖਪ੍ਰੀਤ ਸਿੰਘ ਸੋਨੂ ਨੇ ਐੱਸਓਆਈ ਦੇ ਹਲਕਾ ਦਾਖਾ ਦੇ ਪ੍ਰਧਾਨ ਵਜੋਂ ਸੇਵਾਵਾਂ ਪ੍ਰਵਾਨ ਕੀਤੀਆਂ ਹਨ l ਇਸ ਮੌਕੇ ਸਮੁੱਚੀ ਅਕਾਲੀ ਦਲ ਬਾਦਲ ਦੀ ਟੀਮ ਨੇ ਰਣਵੀਰ ਸਿੰਘ ਢਿੱਲੋਂ, ਜਸਕਰਨਜੀਤ ਸਿੰਘ ਦਿਓਲ ਅਤੇ ਸੁਖਪ੍ਰੀਤ ਸਿੰਘ ਸੋਨੂ ਦਾ ਵਿਸੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਗੁਰਦੀਪ ਸਿੰਘ ਆਲਮਗੀਰ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ, ਹਰਪ੍ਰੀਤ ਸਿੰਘ ਹੰਸ ਪ੍ਰਧਾਨ ਐੱਸਓਆਈ ਪੰਜਾਬ, ਮਨਜੋਤ ਸਿੰਘ ਗਿੱਲ ਦਿਹਾਤੀ ਪ੍ਰਧਾਨ ਐੱਸਓਆਈ, ਰਾਜੂ ਦਿਓਲ ਜਿਲ੍ਹਾ ਪ੍ਰਧਾਨ, ਵਿੱਕੀ ਚੋਧਰੀ ਪ੍ਰਧਾਨ ਸ਼ਹਿਰੀ, ਜ਼ੋਨ ਇੰਚਾਰਜ, ਸਵਰਨ ਸਿੰਘ ਛੱਜਾਵਾਲ ਸਾਬਕਾ ਸਰਪੰਚ, ਜਗਵਿੰਦਰ ਸਿੰਘ ਮਾਨ, ਵਿਕਰਮ ਸਿੰਘ, ਮਨੀ ਗੌਹਰ, ਗੁਰਜੀਤ ਸਿੰਘ ਦਿਓਲ, ਵਰਿੰਦਰ ਬਾਂਸਲ, ਇਕਬਾਲ ਸਿੰਘ, ਜਗਜੀਤ ਸਿੰਘ ਤੂਰ, ਤਲਵਿੰਦਰ ਸਿੰਘ, ਪੁਸ਼ਵਿੰਦਰ ਸਿੰਘ, ਚਮਕੌਰ ਸਿੰਘ ਭਰੋਵਾਲ, ਕੁਲਦੀਪ ਸਿੰਘ ਤਲਵੰਡੀ ਖੁਰਦ, ਮਨੀ ਮਾਜਰੀ, ਭੁਪਿੰਦਰਪਾਲ ਸਿੰਘ, ਨਵਕਰਨ ਸਿੰਘ, ਜਸਕਮਲ ਸਿੰਘ, ਗੁਰਵਿੰਦਰ ਸਿੰਘ, ਮਲਵਿੰਦਰ ਸਿੰਘ, ਗੁਰਜਿੰਦਰ ਸਿੰਘ ਤੂਰ ਆਦਿ ਹਾਜ਼ਰ ਸਨ।