- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਅੱਜ ਬਰਸੀ ਤੇ ਵਿਸ਼ੇਸ਼ -ਅੱਜ ਵੀ ਮਕਬੂਲ ਨੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਗਾਏ ਗੀਤ 215-ਅਮਰ ਸਿੰਘ ਚਮਕੀਲਾ ਤ -ਅੱਜ ਬਰਸੀ ਤੇ ਵਿਸ਼ੇਸ਼ -ਅੱਜ ਵੀ ਮਕਬੂਲ ਨੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਗਾਏ ਗੀਤ 215-ਅਮਰ ਸਿੰਘ ਚਮਕੀਲਾ ਤ

-ਅੱਜ ਬਰਸੀ ਤੇ ਵਿਸ਼ੇਸ਼
-ਅੱਜ ਵੀ ਮਕਬੂਲ ਨੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਗਾਏ ਗੀਤ
215-ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਦੀ ਤਸਵੀਰ।
ਪਲਵਿੰਦਰ ਸਿੰਘ ਢੁੱਡੀਕੇ,ਲੁਧਿਆਣਾ
ਅਮਰ ਸਿੰਘ ਚਮਕੀਲਾ ਇੱਕ ਅਜਿਹਾ ਗਾਇਕ ਤੇ ਗੀਤਕਾਰ ਸੀ ਜਿਸ ਨੇ ਥੋੜੇ ਸਮੇਂ 'ਚ ਵੱਡੀ ਪ੍ਸਿੱਧੀ ਹਾਸਲ ਕੀਤੀ। ਉਸ ਦੇ ਬਹੁਤੇ ਗੀਤਾਂ 'ਤੇ ਕਿੰਤੂ ਪ੍ੰਤੂ ਵੀ ਹੁੰਦਾ ਰਿਹਾ ਜਦ ਕਿ ਅੱਜ ਨੰਗੇਜ਼ਵਾਦ ਨੂੰ ਸ਼ਰੇਆਮ ਵੱਖ-ਵੱਖ ਚੈਨਲਾਂ 'ਤੇ ਵਿਖਾਇਆ ਜਾ ਰਿਹਾ ਹੈ। ਅਮਰ ਸਿੰਘ ਚਮਕੀਲਾ ਵੱਲੋਂ ਗਾਏ ਧਾਰਮਿਕ ਗੀਤਾਂ ਦੀ ਜਿੰਨ੍ਹਾਂ ਨੂੰ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਤੇ ਕੁੱਝ ਗੀਤਾਂ ਨੂੰ ਸੁਣ ਕੇ ਤਾਂ ਮਨ ਭਾਵੁਕ ਵੀ ਹੁੰਦਾ ਹੈ ਤੇ ਜੋਸ਼ ਨਾਲ ਵੀ ਭਰ ਜਾਂਦਾ ਹੈ। 'ਤਲਵਾਰ ਮੈਂ ਕਲਗੀਧਰ ਦੀ ਹਾਂ, ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ, ਤਾਰਿਆਂ ਦੀ ਲੋਏ ਲੋਏ ਅਤੇ ਨਾਮ ਜੱਪ ਲੈ ਨਿਮਾਣੀ ਜਿੰਦੇ ਮੇਰੀਏ ਅੋਖੇ ਵੇਲੇ ਕੰਮ ਆਊਗਾ' ਜਿਹੇ ਗੀਤ ਆਪਣੀ ਮਿਸਾਲ ਆਪ ਹਨ। ਪਾਣੀ ਦਿਆ ਬੁਲਬਲਿਆ ਕੀ ਮੁਨਿਆਦਾਂ ਤੇਰੀਆਂ ਗੀਤ ਵੀ ਚਮਕੀਲੇ ਦਾ ਘਰ-ਘਰ ਵੱਜਣ ਵਾਲਾ ਸੁਪਰਹਿੱਟ ਗੀਤ ਹੈ। ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੇ ਨਾਂ ਤੋਂ ਹਰ ਕੋਈ ਜਾਣੂ ਹੈ। 21 ਜੁਲਾਈ ਨੂੰ ਪਿੰਡ ਦੁੱਗਰੀ ਵਿੱਖੇ ਪਿਤਾ ਹਰੀ ਸਿੰਘ ਤੇ ਮਾਤਾ ਕਰਤਾਰ ਕੌਰ ਦੇ ਘਰ ਜਨਮੇਂ ਚਮਕੀਲੇ ਨੇ ਥੋੜਾ ਬਹੁਤ ਪੜ੍ਹਨ ਉਪਰੰਤ ਕੁੱਝ ਸਮਾਂ ਬਿਜਲੀ ਦੇ ਕੰਮ ਦੀ ਮਕੈਨਿਕੀ ਵੀ ਸਿੱਖੀ ਤੇ ਹੋਜ਼ਰੀ ਲਾਈਨ ਦਾ ਕੰਮ ਵੀ ਕੀਤਾ। ਇਸ ਦੇ ਨਾਲ ਹੀ ਚਮਕੀਲੇ ਨੂੰ ਗਾਇਕੀ ਤੇ ਗੀਤਕਾਰੀ ਦੀ ਵੀ ਚੇਟਕ ਲੱਗ ਗਈ। ਇੱਕ ਦਿਨ ਚਮਕੀਲੇ ਦਾ ਮੇਲ ਉੱਘੇ ਗਾਇਕ ਤੇ ਉਸਤਾਦ ਸੁਰਿੰਦਰ ਿਛੰਦਾ ਨਾਲ ਹੋਇਆ। ਬੱਸ ਫਿਰ ਕੀ ਸੀ ਚਮਕੀਲਾ ਆਪਣੇ ਉਸਤਾਦ ਸੁਰਿੰਦਰ ਿਛੰਦਾ ਦਾ ਹੀ ਹੋ ਕੇ ਰਹਿ ਗਿਆ ਤੇ ਸੰਗੀਤ ਦੀਆਂ ਬਾਰੀਕੀਆਂ ਸਿੱਖਣ ਲਈ ਆਪਣੇ ਉਸਤਾਦ ਨਾਲ ਬਕਾਇਦਾ ਸਟੇਜ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ। ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਦੀ ਆਵਾਜ਼ ਵਿੱਚ ਪਹਿਲਾਂ ਅੱੈਲਪੀ ਰਿਕਾਰਡ ਐੱਚਐੱਮਵੀ ਕੰਪਨੀ ਨੇ ਰਿਲੀਜ਼ ਕੀਤਾ ਜਿਸ ਨੇ ਸਫਲਤਾ ਦੇ ਅਜਿਹੇ ਝੰਡੇ ਗੱਡ ਦਿੱਤੇ ਕਿ ਚਾਰੇ ਪਾਸੇ ਚਮਕੀਲਾ ਚਮਕੀਲਾ ਹੋ ਗਈ। 'ਪਹਿਲੇ ਲਲਕਾਰੇ ਨਾਲ ਮੈਂ ਡਰ ਗਈ' ਗੀਤ ਨੂੰ ਪੰਜਾਬੀ ਫਿਲਮ 'ਪਟੋਲਾ' ਵਿੱਚ ਪਾਇਆ ਗਿਆ। ਚਮਕੀਲੇ ਨੂੰ ਬੁੱਕ ਕਰਨ ਲਈ ਲੋਕ ਵਿਆਹ ਦੀਆਂ ਤਰੀਕਾਂ ਤੱਕ ਇਸ ਜੋੜੀ ਨੂੰ ਪੁੱਛ ਕੇ ਰੱਖਣ ਲੱਗੇ। ਇਸ ਜੋੜੀ ਨੂੰ ਕਈ ਮਹੀਨੇ ਪਹਿਲਾਂ ਹੀ ਹਜ਼ਾਰਾਂ ਰੁਪਏ ਦੇ ਕੇ ਲੋਕ ਵਿਆਹਾਂ ਤੇ ਅਖਾੜਿਆਂ ਲਈ ਬੁੱਕ ਕਰਨ ਲੱਗੇ। ਲੋਕ ਦੂਰੋਂ ਦੂਰੋਂ ਇਸ ਜੋੜੀ ਦੇ ਅਖਾੜੇ ਵੇਖਣ ਲਈ ਆਉਣ ਲੱਗੇ। 8 ਮਾਰਚ 1988 ਨੂੰ ਇਹ ਜੋੜੀ ਪੰਜਾਬ ਵਿੱਚ ਪੈਦਾ ਹੋਏ ਬੁਰੇ ਹਾਲਾਤਾਂ ਦੀ ਭੇਟ ਚੜ ਗਈ ਪਰ ਇਸ ਜੋੜੀ ਵੱਲੋਂ ਗਾਏ ਗੀਤ ਸਦਾ ਗੰੂਜਦੇ ਰਹਿਣਗੇ। ਅਮਰ ਸਿੰਘ ਚਮਕੀਲਾ ਦੇ ਸ਼ਗਿਰਦਾਂ ਨੂੰ ਚਾਹੀਦਾ ਹੈ ਕਿ ਉਹ ਚਮਕੀਲੇ ਦੇ ਗਾਏ ਪਰਿਵਾਰਿਕ ਅਤੇ ਧਾਰਮਿਕ ਗੀਤਾਂ ਨੂੰ ਤਰਜੀਹ ਦੇਣ। ਇਸ ਜੋੜੀ ਦੀ 31ਵੀਂ ਬਰਸੀ ਮੌਕੇ 8 ਮਾਰਚ ਨੂੰ ਪਿੰਡ ਦੁੱਗਰੀ (ਲੁਧਿਆਣਾ) ਵਿਖੇ ਵੱਖ-ਵੱਖ ਕਲਾਕਾਰ ਆਪਣੇ ਗੀਤਾਂ ਰਾਹੀਂ ਇਸ ਜੋੜੀ ਨੂੰ ਸ਼ਰਧਾਜਲੀ ਭੇਟ ਕਰਨਗੇ।