
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

27 ਨੂੰ ਕੰਮਕਾਜ ਠੱਪ ਰੱਖਣਗੇ ਪੀਏਯੂ ਦੇ ਸਮੂਹ ਮੁਲਾਜਮ ਅਤੇ ਅਧਿਆਪਕ

-ਮੁਲਾਜ਼ਮਾਂ ਤੇ ਅਧਿਆਪਕਾਂ ਨੇ ਮੁਕੰਮਲ ਬੰਦ ਦੀ ਕੀਤੀ ਹਮਾਇਤ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਵੀਰਵਾਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਾਂਝੀ ਐਕਸ਼ਨ ਕਮੇਟੀ ਪੰਜਾਬ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਨੇ ਟੀਮ ਸਮੇਤ ਪੀਏਯੂ ਇੰਪਲਾਈਜ਼ ਯੂਨੀਅਨ, ਪੀਏਯੂ ਟੀਚਰਜ਼ ਐਸੋਸੀਏਸ਼ਨ, ਪੀਏਯੂ ਫੋਰਥ ਕਲਾਸ ਵਰਕਰਜ਼ ਯੂਨੀਅਨ ਤੇ ਪੀਏਯੂ ਦੇ ਪੈਨਸ਼ਨਰ ’ਤੇ ਰਿਟਾਇਰਜ਼ ਐਸੋਸੀਏਸ਼ਨ ਨਾਲ 27 ਅਗਸਤ ਨੂੰ ਮੁਲਾਜ਼ਮਾਂ ਵੱਲੋ ਕੀਤੇ ਜਾ ਰਹੇ ਮਹਾਂਬੰਦ ਤੇ ਭਵਿੱਖ ’ਚ ਕੀਤੇ ਜਾ ਰਹੇ ਐਕਸ਼ਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਵਿਚ ਮੁਲਾਜ਼ਮ, ਅਧਿਆਪਕ ਤੇ ਪੈਨਸ਼ਨਰਜ਼ ਵੱਡੀ ਗਿਣਤੀ ’ਚ ਸ਼ਾਮਲ ਹੋਏ। ਪੀਏਯੂ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਸੁਖਚੈਨ ਸਿੰਘ ਖਹਿਰਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਜੀ ਆਇਆਂ ਨੂੰ ਕਿਹਾ।
ਪੀਏਯੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ, ਪੀਏਯੂ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾਂ ਤੇ ਪੀਏਯੂ ਦੇ ਪੈਨਸ਼ਨਰਜ਼ ਤੇ ਸੇਵਾਮੁਕਤ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ 27 ਅਗਸਤ ਨੂੰ ਕੀਤੇ ਜਾ ਰਹੇ ਮੁਕੰਮਲ ਬੰਦ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਉਸ ਦਿਨ ਪੀਏਯੂ ਦੇ ਸਾਰੇ ਮੁਲਾਜ਼ਮ ਤੇ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਸਾਰਾ ਕੰਮ ਠੱਪ ਰੱਖਣਗੇ। ਭਵਿੱਖ ’ਚ ਸਾਂਝੀ ਐਕਸ਼ਨ ਕਮੇਟੀ ਵੱਲੋਂ ਜੋ ਸੰਘਰਸ਼ਾਂ ਦਾ ਪ੍ਰੋਗਰਾਮ ਉਲੀਕਿਆਂ ਜਾਵੇਗਾ ਪਹਿਲਾਂ ਵਾਂਗ ਉਹ ਪੂਰਾ ਸਮਰਥਨ ਕਰਨਗੇ।
ਇਸ ਦੌਰਾਨ ਚੇਤਨ ਸਿੰਗਲਾ ਜਨਰਲ ਸਕੱਤਰ ਪੀਏਯੂ ਟੀਚਰਜ਼ ਐਸੋਸੀਏਸ਼ਨ, ਲਾਲ ਬਹਾਦਰ ਯਾਦਵ, ਨਵਨੀਤ ਸ਼ਰਮਾ ਡਾ: ਕੇਐਸ ਸੰਘਾ, ਡਾ: ਗੁਰਮੀਤ ਸਿੰਘ ਢੇਰੀ, ਡਾ. ਮਨਦੀਪ ਸਿੰਘ ਗਿੱਲ, ਡਾ. ਧਰਮਿੰਦਰ ਭਾਟੀਆ, ਡਾ. ਵਿਜੈ ਸਿੰਗਲਾ, ਨਰਿੰਦਰ ਸਿੰਘ ਸੇਖੋਂ, ਰਣਜੀਤ ਸਿੰਘ ਖੋਸਾ, ਹਰਜੀਤ ਸਿੰਘ ਖੰਟ, ਭੁਪਿੰਦਰ ਸਿੰਘ, ਗੁਰਇਕਬਾਲ ਸਿੰਘ ਸੋਹੀ, ਧਰਮਿੰਦਰ ਸਿੰਘ ਸਿੱਧੂ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ ਸਿੰਘ, ਨੰਦ ਕਿਸ਼ੋਰ, ਪ੍ਰਿੰਸ ਗਰਗ, ਸੁਰਿੰਦਰ ਸਿੰਘ, ਜਤਿੰਦਰ ਕੁਮਾਰ, ਸਤਨਾਮ ਸਿੰਘ, ਰਕੇਸ਼ ਕੁਮਾਰ ਕੌਡਲ, ਰੁਪਿੰਦਰ ਸਿੰਘ ਜਨਰਲ ਸਕੱਤਰ ਪੀਏਯੂ. ਫੋਰਥ ਕਲਾਸ ਵਰਕਰਜ਼ ਯੂਨੀਅਨ, ਸਤਨਾਮ ਸਿੰਘ, ਦਰਸ਼ਨ ਸਿੰਘ, ਨਿਤਿਆਨੰਦ, ਗੁਲਸ਼ਨ ਕੁਮਾਰ, ਡਾ. ਗੁਲਜ਼ਾਰ ਪੰਧੇਰ, ਦਲਜੀਤ ਸਿੰਘ ਖ਼ਾਲਸਾ ਪੈਨਸ਼ਨਰ ਸਾਥੀ ਹਾਜ਼ਰ ਸਨ।