- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮਹਿਮਾਨ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਕਿਹਾ ਕਿ ਸਫਲਤਾ ਸਿਰਫ਼ ਅੰਕਾਂ ਨਾਲ ਨਹੀਂ, ਸਗੋਂ ਗਿਆਨ, ਅਨੁਸ਼ਾਸਨ, ਨਵਾਚਾਰ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਨਾਲ ਨਿਰਧਾਰਿਤ ਹੁੰਦੀ ਹੈ। ਸਨਮਾਨਿਤ ਵਿਦਿਆਰਥੀ ਦੇਸ਼ ਦੇ ਵਿਕਸਿਤ ਭਵਿੱਖ ਦੇ ਨਿਰਮਾਤਾ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਸਿੱਖਣ, ਖੋਜ ਤੇ ਨਵਾਚਾਰ ਵੱਲ ਅੱਗੇ ਵਧਣਾ ਚਾਹੀਦਾ ਹੈ।

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ : ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਲੁਧਿਆਣਾ ਵੱਲੋਂ ਪ੍ਰਤਿਭਾ ਸਨਮਾਨ ਸਮਾਗਮ ਕਰਵਾਇਆ। ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 450 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਅਕਾਦਮਿਕ ਉਪਲੱਬਧੀਆਂ ਲਈ ਸਨਮਾਨਿਤ ਕੀਤਾ ਗਿਆ।
ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਪ੍ਰੋ. ਬਿਨੋਦ ਕੁਮਾਰ ਕਨੌਜੀਆ, ਨਿਰਦੇਸ਼ਕ, ਡਾ. ਅੰਬੇਡਕਰ ਰਾਸ਼ਟਰੀ ਪ੍ਰੌਧੋਗਿਕੀ ਸੰਸਥਾਨ ਜਲੰਧਰ, ਵਿਸ਼ੇਸ਼ ਮਹਿਮਾਨ ਆਂਚਲ ਗਰਗ, ਨਿਰਦੇਸ਼ਕ ਸ਼੍ਰੀ ਰਾਮ ਗਲੋਬਲ ਸਕੂਲ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਕੌਮੀ ਸੰਗਠਨ ਮੰਤਰੀ ਆਸ਼ੀਸ਼ ਚੌਹਾਨ, ਪ੍ਰੋਗਰਾਮ ਪ੍ਰਧਾਨ ਗੌਰਵ ਸਰੀਨ, ਸਕੱਤਰ ਆਰਿਆ ਕਾਲਜ ਪ੍ਰਬੰਧਕ ਕਮੇਟੀ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਲੁਧਿਆਣਾ ਦੇ ਪ੍ਰਧਾਨ ਅਮਿਤ ਗੋਇਲ, ਸਕੱਤਰ ਸਾਕੇਤ ਸ਼ਰਮਾ ਅਤੇ ਵਿਭਾਗ ਛਾਤਰਾ ਪ੍ਰਮੁੱਖ ਓਮਸੀ ਵੱਲੋਂ ਮਾਤਾ ਸਰਸਵਤੀ ਅਤੇ ਸਵਾਮੀ ਵਿਵੇਕਾਨੰਦ ਦੇ ਚਿੱਤਰਾਂ ਅੱਗੇ ਦੀਪ ਜਗਾ ਕਰਕੇ ਕੀਤਾ ਗਿਆ।
ਮੁੱਖ ਮਹਿਮਾਨ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਕਿਹਾ ਕਿ ਸਫਲਤਾ ਸਿਰਫ਼ ਅੰਕਾਂ ਨਾਲ ਨਹੀਂ, ਸਗੋਂ ਗਿਆਨ, ਅਨੁਸ਼ਾਸਨ, ਨਵਾਚਾਰ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਨਾਲ ਨਿਰਧਾਰਿਤ ਹੁੰਦੀ ਹੈ। ਸਨਮਾਨਿਤ ਵਿਦਿਆਰਥੀ ਦੇਸ਼ ਦੇ ਵਿਕਸਿਤ ਭਵਿੱਖ ਦੇ ਨਿਰਮਾਤਾ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਸਿੱਖਣ, ਖੋਜ ਤੇ ਨਵਾਚਾਰ ਵੱਲ ਅੱਗੇ ਵਧਣਾ ਚਾਹੀਦਾ ਹੈ। ਆਂਚਲ ਗਰਗ ਨੇ ਕਿਹਾ ਕਿ ਹਰ ਵਿਦਿਆਰਥੀ ਦੀ ਸਫਲਤਾ ਪਿੱਛੇ ਮਾਤਾ-ਪਿਤਾ, ਅਧਿਆਪਕਾਂ ਅਤੇ ਵਿਦਿਆਰਥੀ ਦੀ ਆਪਣੀ ਮਿਹਨਤ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਮੌਕੇ ਏਬੀਵੀਪੀ ਮੀਤ ਪ੍ਰਧਾਨ ਅਨੁਭਵ ਜੈਨ, ਸ਼ਮਸ਼ੇਰ ਸਿੰਘ ਚੌਹਾਨ, ਸੂਬਾ ਸਕੱਤਰ ਜਸਕਰਨ ਸਿੰਘ ਭੁੱਲਰ, ਮਨਮੀਤ ਸੋਹਲ, ਸਿਮਰਦੀਪ, ਖੁਸ਼ਬੂ, ਪ੍ਰਿਯੰਕਾ, ਅਮਰਿੰਦਰ, ਖੁਸ਼ੀ, ਹਾਰਦਿਕ ਤੇ ਮਾਧਵ ਆਦਿ ਮੌਜੂਦ ਰਹੇ।