ਸੁਖਦੇਵ ਗਰਗ, ਪੰਜਾਬੀ ਜਾਗਰਣ ਜਗਰਾਓਂ : ਛੇ ਸਾਲ ਦੇ ਵਿਛੋੜੇ ਉਪਰੰਤ ਮੰਗਲਵਾਰ ਮੁੜ ਬਣੇ ਅਕਾਲੀ-ਭਾਜਪਾ ਗਠਜੋੜ ਦੀ ਖ਼ੁਸ਼ੀ ਵਿਚ ਜਿੱਥੇ ਜਗਰਾਓਂ ਵਿਖੇ ਅਕਾਲੀ ਦਲ ਤੇ ਭਾਜਪਾ ਆਗੂਆਂ ਨੇ ਇੱਕ ਦੂਸਰੇ ਦਾ ਮੂੰਹ ਕਰਵਾ ਕੇ ਵਧਾਈ ਦਿੱਤੀ ਉੱਥੇ ਉਨ੍ਹਾਂ ਇਹ ਗਠਜੋੜ ਨੂੰ ਮੁੜ ਨਹੁੰ ਮਾਸ ਦਾ ਰਿਸ਼ਤਾ ਕਰਾਰ ਦਿੱਤਾ। ਗੱਠਜੋੜ ਹੋਣ ਦੀ ਖ਼ੁਸ਼ੀ ਵਿੱਚ ਦੋਵਾਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਹਿਰ ਦੇ ਰਾਣੀ ਝਾਂਸੀ ਚੌਕ ਵਿੱਚ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਦੋਵਾਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਦੀ ਵੱਡੀ ਸ਼ਮੂਲੀਅਤ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ। ਇਸ ਨੂੰ ਦੋਵਾਂ ਪਾਰਟੀਆਂ ਵੱਲੋਂ ਇੱਕਜੁੱਟਤਾ ਦੇ ਪ੍ਰਗਟਾਵੇ ਅਤੇ ਸ਼ਕਤੀ ਪ੍ਰਦਰਸ਼ਨ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸ ਮੌਕੇ ਅਕਾਲੀ ਦਲ ਦੀ ਟਿਕਟ ’ਤੇ ਮੁੜ ਜਗਰਾਓਂ ਹਲਕੇ ਤੋਂ ਕਿਸਮਤ ਅਜ਼ਮਾ ਰਹੇ ਐੱਸਆਰ ਕਲੇਰ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਪੰਜਾਬ ਦੇ ਹਿਤਾਂ ਲਈ ਸ਼ੁੱਭ ਸ਼ਗਨ ਹੈ। ਉਨ੍ਹਾਂ ਕਿਹਾ ਕਿ ਇਹ ਸਾਂਝ ਸਿਰਫ਼ ਸਿਆਸੀ ਗੱਠਜੋੜ ਹੀ ਨਹੀਂ, ਸਗੋਂ ਹਿੰਦੂ-ਸਿੱਖ ਭਾਈਚਾਰੇ ਦੀ ਆਪਸੀ ਸਾਂਝ, ਭਾਈਚਾਰਕ ਏਕਤਾ ਅਤੇ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਨ ਵਾਲਾ ਕਦਮ ਵੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਦੋਵਾਂ ਪਾਰਟੀਆਂ ਦੀ ਸਾਂਝ ਪੰਜਾਬ ਦੀ ਸਿਆਸਤ ਵਿੱਚ ਨਵੀਂ ਦਿਸ਼ਾ ਤੈਅ ਕਰੇਗੀ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਨਾਲ ਸੂਬੇ ਦੇ ਸਰਬਪੱਖੀ ਵਿਕਾਸ ਦੇ ਰਾਹ ਪੱਧਰੇ ਹੋਣਗੇ। ਉਨ੍ਹਾਂ ਕਿਹਾ ਕਿ ਡਬਲ ਇੰਜਨ ਦੀ ਸਰਕਾਰ ਸੂਬੇ ਵਿੱਚ ਵਿਕਾਸ, ਖ਼ੁਸ਼ਹਾਲੀ ਅਤੇ ਲੋਕ ਭਲਾਈ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਕਰੇਗੀ। ਇਸ ਮੌਕੇ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਗੱਠਜੋੜ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਮਿਲ ਕੇ ਸਿਆਸੀ ਸਰਗਰਮੀਆਂ ਚਲਾਉਣ ਦਾ ਸੰਕਲਪ ਵੀ ਪ੍ਰਗਟਾਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ, ਭਾਜਪਾ ਜ਼ਿਲ੍ਹਾ ਵਾਇਸ ਪ੍ਰਧਾਨ ਐਡਵੋਕੇਟ ਵਿਵੇਕ ਭਾਰਦਵਾਜ, ਅੰਕੁਸ਼ ਸਹਿਜਪਾਲ, ਅਨਿਲ ਕੁਮਾਰ ਸ਼ੰਟੀ ਚੋਪੜਾ, ਸੁਮਿਤ ਅਰੋੜਾ, ਨਵੀਨ ਜੈਨ, ਰਾਜਪਾਲ ਜੈਨ, ਸ਼ਕਤੀ ਮਲਹੋਤਰਾ, ਨਵਨੀਤ ਗੁਪਤਾ, ਗੌਰਵ ਗੁਪਤਾ, ਗੁਰਸਿਮਰਨ ਸਿੰਘ ਰਸੂਲਪੁਰ, ਅਭੀ ਗੋਇਲ, ਹਰਵਿੰਦਰ ਸਿੰਘ ਗੋਰਾ, ਸ਼ੁਭਮ ਮੁੱਲਾਂਪੁਰ, ਹਰਮਿੰਦਰ ਸਿੰਘ, ਗੌਰਵ ਸ਼ਰਮਾ, ਰੋਹਿਤ ਅਗਰਵਾਲ, ਮਨਦੀਪ ਸਿੰਘ ਗ਼ਾਲਿਬ, ਪਰਮਿੰਦਰ ਸਿੰਘ ਚੀਮਾ, ਰਣਧੀਰ ਸਿੰਘ ਚੱਕਰ, ਸਰਪ੍ਰੀਤ ਸਿੰਘ ਕਾਉਂਕੇ, ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਰਸੂਲਪੁਰ, ਜਨਰਲ ਕੌਂਸਲ ਮੈਂਬਰ ਮਹਿੰਦਰਜੀਤ ਸਿੰਘ ਵਿੱਕੀ, ਪਰਮਿੰਦਰ ਸਿੰਘ ਕੋਠੇ ਫਤਿਹਦੀਨ, ਕੁਲਦੀਪ ਸਿੰਘ ਗਿੱਦੜਵਿੰਡੀ, ਸਰਕਲ ਪ੍ਰਧਾਨ ਚਰਨਜੀਤ ਸਿੰਘ ਜਗਰਾਓਂ, ਦੀਪਇੰਦਰ ਸਿੰਘ ਭੰਡਾਰੀ, ਵਪਾਰੀ ਵਿੰਗ ਹਲਕਾ ਪ੍ਰਧਾਨ ਹਰਦੇਵ ਸਿੰਘ ਬੌਬੀ, ਵਰਿੰਦਰਪਾਲ ਸਿੰਘ ਪਾਲੀ, ਜੱਟ ਗਰੇਵਾਲ, ਜਗਰੂਪ ਸਿੰਘ ਕੋਠੇ ਅੱਠ ਚੱਕ, ਸੁਖਦੇਵ ਸਿੰਘ ਜੱਗਾ ਸੇਖੋਂ, ਗੁਰਪ੍ਰੀਤ ਸਿੰਘ ਬੱਸੂਵਾਲ, ਜਸਵੀਰ ਸਿੰਘ ਦੇਹੜਕਾ, ਸੁੱਖੂ ਜਗਰਾਓਂ ਯੂਥ ਪ੍ਰਧਾਨ, ਜਗਤਾਰ ਸਿੰਘ ਕੋਠੇ ਅੱਠ ਚੱਕ, ਗੁਰਮੀਤ ਸਿੰਘ ਜਗਰਾਓਂ ਡਾਕਟਰ, ਸਰਬਜੀਤ ਸਿੰਘ ਗਰਚਾ, ਅਰਸ਼ ਡੱਲਾ, ਗੁਰਵੀਰ ਸਿੰਘ ਸਰਾਂ ਡੱਲਾ,ਸਾਬਕਾ ਸਰਪੰਚ ਕਰਮਜੀਤ ਕੋਠੇ ਸ਼ੇਰਜੰਗ, ਮਿੰਟੂ ਸਵੱਦੀ, ਰਿੰਕੂ ਕਲੇਰਾਂ, ਬੂਟਾ ਸਿੰਘ ਬੁਰਜ ਕੁਲਾਰਾਂ, ਬਲਜਿੰਦਰ ਸਿੰਘ ਅਖਾੜਾ, ਮਨਦੀਪ ਸਿੰਘ ਸਿੱਧਵਾਂ ਕਲਾਂ, ਜਤਿੰਦਰ ਸਿੰਘ ਸਿੱਧਵਾਂ ਖ਼ੁਰਦ, ਹਾਕਮ ਸਿੰਘ ਚੀਮਨਾ, ਲਾਡੀ ਦੇਹੜਕਾ, ਬਿੱਟੂ ਹਠੂਰ, ਸੁਖਪ੍ਰੀਤ ਹਠੂਰ, ਝਲਮਣ ਸਿੰਘ ਬਾਠ ਚਕਰ, ਚਮਕੌਰ ਸਿੰਘ ਬੁਜਗਰ, ਜਸਵੰਤ ਸਿੰਘ ਪੱਤੀ ਮੁਲਤਾਨੀ, ਸੁਰਿੰਦਰ ਸਿੰਘ ਪਰਜੀਆਂ ਬਿਹਾਰੀਪੁਰ, ਗਗਨਦੀਪ ਸਿੰਘ ਸਰਨਾ, ਸਤਨਾਮ ਸਿੰਘ ਜਗਰਾਓਂ, ਗੁਰਚਰਨ ਸਿੰਘ ਬਾਘੀਆਂ, ਅਵਤਾਰ ਸਿੰਘ ਤਿਹਾੜਾ, ਗੁਰਵਿੰਦਰ ਸਿੰਘ ਕੋਟਲੀ, ਗੁਰਦੀਪ ਸਿੰਘ ਗ਼ਾਲਿਬ ਖ਼ੁਰਦ, ਸਰਬਜੀਤ ਸਿੰਘ ਕਾਨਗੋ ਸ਼ੇਰਪੁਰ ਕਲਾਂ, ਦਵਿੰਦਰ ਸਿੰਘ ਖੇਲਾ ਸ਼ੇਰਪੁਰ ਕਲਾਂ, ਨਿਰਭੈ ਸਿੰਘ ਅਲੀਗੜ੍ਹ, ਪਿ੍ਰਤਪਾਲ ਸਿੰਘ ਮੱਲ੍ਹਾ, ਜਸਵਿੰਦਰ ਸਿੰਘ ਲੱਖਾ ਪੰਚ, ਸੁਰਜੀਤ ਸਿੰਘ ਲੱਖਾ, ਗੋਪੀ ਕਮਾਲਪੁਰਾ, ਰਵਿੰਦਰ ਸਿੰਘ ਰਣਧੀਰਗੜ੍ਹ, ਗੋਪਾਲ ਸਿੰਘ ਨੰਬਰਦਾਰ ਭੰਮੀਪੁਰਾ, ਬਲਜਿੰਦਰ ਸਿੰਘ ਗੁਰੂਸਰ, ਰੂਪ ਸਿੰਘ ਬਾਥ ਚੱਕਰ, ਚੰਨਪ੍ਰੀਤ ਸਿੰਘ ਚੀਮਨਾ, ਗੁਰਬਖ਼ਸ਼ ਸਿੰਘ ਬਰਸਾਲ, ਕਰਨੈਲ ਸਿੰਘ ਜਨੇਤਪੁਰਾ, ਜੌਨਸਨ ਜਗਰਾਓਂ, ਮਨਜੀਤ ਸਿੰਘ ਫ਼ੌਜੀ ਜਗਰਾਓਂ ਆਦਿ ਹਾਜ਼ਰ ਸਨ।