ਸੰਗਤਪੁਰਾ 'ਚ ਅਕਾਲੀ ਦਲ ਵਾਰਸ ਪੰਜਾਬ ਨੂੰ ਵੱਡਾ ਸਮਰਥਨ ਪਿੰਡ ਸੰਗਤਪੁਰਾ 'ਚ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਮਿਲਿਆ ਵੱਡਾ ਸਮਰਥਨ
Publish Date: Tue, 18 Aug 2026 06:47 PM (IST)
Updated Date: Wed, 19 Aug 2026 04:01 AM (IST)
ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਹਲਕਾ ਸਮਰਾਲਾ ਤੋਂ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਉਸ ਵੇਲੇ ਹੋਰ ਮਜਬੂਤੀ ਮਿਲੀ ਜਦੋਂ ਨੇੜਲੇ ਪਿੰਡ ਸੰਗਤਪੁਰਾ ਦੇ ਲੋਕਾਂ ਨੇ ਵੱਡੀ ਗਿਣਤੀ ਚ ਪਾਰਟੀ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਜਾਣਕਾਰੀ ਸਾਂਝੀ ਕਰਦਿਆਂ ਬਰਜਿੰਦਰ ਸਿੰਘ ਬਬਲੂ ਲੋਪੋਂ ਨੇ ਦੱਸਿਆ ਕਿ ਪਿੰਡ ਸੰਗਤਪੁਰਾ ਵਿੱਚ ਲੋਕਾਂ ਵੱਲੋਂ ਜਥੇਬੰਦੀ ਦਾ ਪੂਰਨ ਸਮਰਥਨ ਕਰਦਿਆਂ ਦੱਸਿਆ ਗਿਆ ਕਿ ਪੰਜਾਬ ਦੇ ਲੋਕ ਹੁਣ ਰਵਾਇਤੀ ਪਾਰਟੀਆਂ ਦੇ ਝੂਠੇ ਲਾਰਿਆਂ ਤੋਂ ਪੂਰੀ ਤਰਾਂ ਤੰਗ ਹੋ ਚੁੱਕੇ ਹਨ, ਕਿਉਂਕਿ ਹੁਣ ਤੱਕ ਰਵਾਇਤੀ ਪਾਰਟੀਆਂ ਵੱਲੋਂ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟ ਕੇ ਸਿਰਫ ਆਪਣੀਆਂ ਤਿਜੌਰੀਆਂ ਭਰਨ ਨੂੰ ਹੀ ਤਰਜੀਹ ਦਿੱਤੀ ਗਈ ਹੈ ਤੇ ਤਕਰੀਬਨ ਸਾਰੀਆਂ ਹੀ ਪਾਰਟੀਆਂ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਜੋ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਚੋਣਾਂ ਜਿੱਤਣ ਤੋਂ ਬਾਅਦ ਵੀ ਪੂਰੇ ਨਹੀਂ ਕਰ ਸਕੀਆਂ। ਇਸ ਤੋਂ ਇਲਾਵਾ ਪੰਥਕ ਮਾਮਲਿਆਂ ’ਚ ਵੀ ਹੁਣ ਤੱਕ ਕੋਈ ਵੀ ਸਰਕਾਰ ਸਿੱਖ ਕੌਮ ਨੂੰ ਕੋਈ ਇਨਸਾਫ ਨਹੀਂ ਦਿਵਾ ਸਕੀ, ਇਸ ਲਈ ਲੋਕ ਵੱਡੀ ਗਿਣਤੀ ’ਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਜੁੜਦੇ ਜਾ ਰਹੇ ਹਨ। ਪਿੰਡ ਦੇ ਲੋਕਾਂ ਨੇ ਬਰਜਿੰਦਰ ਸਿੰਘ ਬਬਲੂ ਨੂੰ ਭਰੋਸਾ ਦਿਵਾਇਆ ਤੇ ਉਹ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਥੇਬੰਦੀ ਦਾ ਪੂਰਾ ਡੱਟ ਕੇ ਸਾਥ ਦੇਣਗੇ ਅਤੇ ਹਲਕਾ ਇੰਚਾਰਜ ਬੱਬਲੂ ਲੋਪੋਂ ਨੂੰ ਹੋਰ ਮਜਬੂਤ ਕਰਨਗੇ।ਇਸ ਮੌਕੇ ਸੁਦਾਗਰ ਸਿੰਘ ਸਰਪੰਚ, ਲਾਲ ਸਿੰਘ ਪੰਚ, ਬਲਵੀਰ ਸਿੰਘ, ਬਲਦੇਵ ਸਿੰਘ ਫੌਜੀ, ਕਮਲਜੀਤ ਸਿੰਘ,ਬਸੰਤ ਸਿੰਘ ਅਤੇ ਮਨਜੀਤ ਸਿੰਘ ਦਿਆਲਪੁਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।