- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਦੇ ਕੱਟਾਂ ਖਿਲਾਫ਼ ਅਕਾਲੀ ਦਲ ਹਲਕਾ ਸਾਹਨੇਵਾਲ ਵੱਲੋਂ ਗੌਂਸਗੜ੍ਹ ਬਿਜਲੀ ਘਰ ਬਾਹਰ ਪ੍ਰਦਰਸ਼ਨ

-ਬਿਜਲੀ ਦੇ ਕੱਟਾਂ ਖਿਲਾਫ਼ ਅਕਾਲੀ ਦਲ ਹਲਕਾ ਸਾਹਨੇਵਾਲ ਵੱਲੋਂ ਗੌਂਸਗੜ੍ਹ ਬਿਜਲੀ ਘਰ ਬਾਹਰ ਰੋਸ ਮੁਜ਼ਾਹਰਾ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਪੰਜਾਬ ਅੰਦਰ ਲੱਗ ਰਹੇ ਬਿਜਲੀ ਦੇ ਕੱਟਾਂ ਦੇ ਖਿਲਾਫ ਅੱਜ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸਿਮਰਨਜੀਤ ਵਿਧਾਨ ਸਭਾ ਦੀ ਅਗਵਾਈ ਹੇਠ ਹਲਕਾ ਸਾਹਨੇਵਾਲ ਦੇ ਅਕਾਲੀ ਵਰਕਰਾਂ ਨੇ ਗੌਸਗੜ੍ਹ ਬਿਜਲੀ ਦਫਤਰ ਸਾਹਮਣੇ ਬਿਜਲੀ ਮੀਟਰਾਂ ਦਾ ਗਲੇ ਵਿੱਚ ਹਾਰ ਪਾ ਕੇ ਧਰਨਾ ਦਿੱਤਾ।
ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਬਿਜਲੀ ਸਪਲਾਈ ਦਰੁਸਤ ਨਾ ਕੀਤੀ, ਤਾਂ ਸ੍ਰੋਮਣੀ ਅਕਾਲੀ ਦਲ ਆਪਣਾ ਸੰਘਰਸ਼ ਹੋਰ ਤੇਜ਼ ਘਰ ਦੇਵੇਗਾ ਅਤੇ ਜਿਸ ਤਰ੍ਹਾਂ ਅੱਜ ਲੋਕ ਆਪਣੇ ਬਿਜਲੀ ਮੀਟਰ ਸਰਕਾਰ ਨੂੰ ਵਾਪਸ ਦੇਣ ਆਏ ਹਨ, ਉਸੇ ਤਰ੍ਹਾਂ ਹੋਰ ਲੋਕ ਵੀ ਸੜਕਾਂ ਤੇ ਲਿਆ ਕੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਢਿੱਲੋਂ ਨੇ ਕਿਹਾ ਕਿ ਅੱਜ ਪੰਜਾਬ ਦੇ ਅੰਦਰ ਲੱਗ ਰਹੇ ਬਿਜਲੀ ਦੇ ਕੱਟਾਂ ਅਤੇ ਕਾਨੂੰਨ ਵਿਵਸਥਾ ਦੇ ਮਾੜੇ ਹਾਲਾਤਾਂ ਨੇ ਪੰਜਾਬ ਨੂੰ ਪਾਕਿਸਤਾਨ ਤੋਂ ਵੀ ਬੱਤਰ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਇੰਡਸਟਰੀਅਲਿਸਟ ਵਪਾਰੀ ਕਿਸਾਨ ਅਤੇ ਆਮ ਲੋਕ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਹਨ। ਇਸ ਲਈ ਉਹਨਾਂ ਦੇ ਹਲਕੇ ਦੇ ਲੋਕਾਂ ਨੇ ਆਪਣੇ ਘਰਾਂ ਤੋਂ ਮੀਟਰ ਲਿਆ ਕੇ ਉਨ੍ਹਾਂ ਨੂੰ ਫੜਾ ਦਿੱਤੇ ਹਨ ਕਿ ਜਿਹੜੇ ਮੀਟਰਾਂ ਦੇ ਵਿੱਚ ਲਾਈਟ ਹੀ ਨਹੀਂ ਆਉਣੀ। ਉਨ੍ਹਾਂ ਮੀਟਰਾਂ ਨੂੰ ਉਹ ਕੀ ਕਰਨ ਇਸ ਮੌਕੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਸਰਕਾਰ ਮੌਕੇ ਉਸ ਸਮੇਂ ਦੇ ਮੁੱਖ ਮੰਤਰੀ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪੰਜਾਬ ਬਿਜਲੀ ਦੇ ਮਾਮਲੇ ਵਿੱਚ ਸਰਪਲਸ ਸੂਬਾ ਬਣ ਗਿਆ ਸੀ। ਪਰ ਉਸ ਤੋਂ ਬਾਅਦ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ 1 ਯੂਨਿਟ ਬਿਜਲੀ ਵੀ ਨਹੀਂ ਪੈਦਾ ਕੀਤੀ ਜਿਸ ਕਰਕੇ ਅੱਜ ਪੰਜਾਬ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਵੋਟ ਸੋਚ ਸਮਝ ਕੇ ਕਿਸੇ ਪੰਜਾਬ ਹਿਤੈਸ਼ੀ ਪਾਰਟੀ ਨੂੰ ਪਾਉਣ।
ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਜਥੇਦਾਰ ਗੁਰਚਰਨ ਸਿੰਘ ਮੇਹਰਬਾਨ, ਕਾਲਾ ਗੌਂਸਗੜ੍ਹ, ਹਰਨੇਕ ਸਿੰਘ ਰਾਣਾ, ਦੀਪਾ ਸਰਪੰਚ, ਗੁਰਸੇਵਕ ਸਿੰਘ ਵਾਲੀਆ, ਮੁਖਤਿਆਰ ਸਿੰਘ ਦਦਰਾਾਲ, ਦਵਿੰਦਰਵੀਰ ਸਿੰਘ ਲੱਕੀ ਸਾਬਕਾ ਸਰਪੰਚ, ਕੁਲਜੀਤ ਸਿੰਘ ਮੱਟੂ, ਦਵਿੰਦਰ ਸਿੰਘ ਨਾਗਰਾ, ਸਰਬਜੀਤ ਸਿੰਘ ਮੈਂਬਰ ਬਲਾਕ, ਗੁਰਦੀਪ ਸਿੰਘ ਬਿੱਲਾ, ਜਥੇਦਾਰ ਰਣਜੀਤ ਸਿੰਘ ਮੰਗਲੀ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ, ਕੁਲਵੰਤ ਸਿੰਘ ਬਲੀਪੁਰ, ਪੀਏ ਅਮਨਦੀਪ ਸਿੰਘ ਸਮੇਤ ਵੱਡੀ ਗਿਣਤੀ ’ਚ ਅਕਾਲੀ ਵਰਕਰਜ਼ ਹਾਜ਼ਰ ਸਨ।