- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਵੱਲੋਂ ਟਿੱਪਰ ਡਰਾਈਵਰ ਨੂੰ ਥੱਪੜ ਮਾਰਨ ਦੀ ਨਿਖੇਧੀ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਲੁਧਿਆਣਾ ਦੱਖਣੀ ਤੋਂ ‘ਆਪ’ ਦੀ ਵਿਧਾਇਕਾ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਜੋ ਇੱਕ ਗਰੀਬ ਟਿੱਪਰ ਚਾਲਕ ਦੇ ਥੱਪੜ ਮਾਰਿਆ ਗਿਆ ਹੈ। ਉਸ ਦੀ ਅਕਾਲੀ ਦਲ ਕਰੜੇ ਸ਼ਬਦਾਂ ’ਚ ਨਿਖੇਧੀ ਕਰਦਾ ਹੈ ਤੇ ਪੀੜ੍ਹਤ ਟਿੱਪਰ ਡਰਾਈਵਰ ਨੂੰ ਇਨਸਾਫ਼ ਦਿਵਾਉਣ ਤੇ ਵਿਧਾਇਕ ਬੀਬੀ ਛੀਨਾ ਖਿਲਾਫ਼ ਕਾਰਵਾਈ ਕਰਵਾਉਣ ਲਈ ਹਰ ਸੰਘਰਸ਼ ਵਿੱਚ ਪਰਿਵਾਰ ਦੇ ਨਾਲ ਖੜ੍ਹਾ ਹੈ। ਵਾਹਨ ਨੂੰ ਸਾਈਡ ਨਾ ਦੇਣ ’ਤੇ ਸੱਤਾਂ ਦੇ ਨਸ਼ੇ ਵਿੱਚ ਚੂਰ ਵਿਧਾਇਕਾ ਨੂੰ ਏਨਾ ਜਿਆਦਾ ਗੁੱਸਾ ਆ ਗਿਆ, ਕਿ ਉਸ ਨੇ ਟਿੱਪਰ ਚਾਲਕ ਵਾਲੀ ਬਾਰੀ ਖੋਲ੍ਹ ਕੇ ਪਹਿਲਾਂ ਚਾਬੀ ਕੱਢਣ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਜਦੋਂ ਟਿੱਪਰ ਚਾਲਕ ਹੇਠਾਂ ਆ ਗਿਆ, ਤਾਂ ਉਸ ਦੇ ਥੱਪੜ ਮਾਰ ਦਿੱਤਾ। ਉਨ੍ਹਾਂ ਨੇ ਵਿਧਾਇਕਾਂ ਨੂੰ ਆਪਣੇ ਗਰੂਰ ਤਿਆਗਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਘਟਨਾ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਇਹਨਾਂ ਨੂੰ ਗਰੀਬਾਂ ਨਾਲ ਕੋਈ ਲੈਣ-ਦੇਣ ਨਹੀਂ ਹੈ, ਤਾਂ ਹੀ ਸਾਰਾ ਸੰਸਾਰ ਵਿਧਾਇਕ ਛੀਨਾ ਨੂੰ ਲਾਹਨਤਾਂ ਪਾ ਰਿਹਾ ਹੈ।