
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੁਧਿਆਣਾ ਦੇ ਨਿਰਵਾਣਾ ਕਲੱਬ ਵਿੱਚ ਇੱਕ ਪ੍ਰੋਗਰਾਮ ਦੌਰਾਨ ਪਿਸਤੌਲ ਨਾਲ ਹਵਾਈ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਪ੍ਰਣਵ ਖੋਸਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਹਵਾਈ ਫਾਇਰਿੰਗ ਦੌਰਾਨ ਵਰਤੇ ਗਏ

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਨਿਰਵਾਣਾ ਕਲੱਬ ਵਿੱਚ ਇੱਕ ਪ੍ਰੋਗਰਾਮ ਦੌਰਾਨ ਪਿਸਤੌਲ ਨਾਲ ਹਵਾਈ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਪ੍ਰਣਵ ਖੋਸਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਹਵਾਈ ਫਾਇਰਿੰਗ ਦੌਰਾਨ ਵਰਤੇ ਗਏ ਪਿਸਤੌਲ ਦੀਆਂ ਗੋਲੀਆਂ ਦੇ ਸੱਤ ਖੋਲ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀਆਂ ਮੁਤਾਬਿਕ ਤਫਤੀਸ਼ੀ ਅਫਸਰ ਭੁਪਿੰਦਰ ਜੱਗੀ ਸਮੇਤ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਦੇਰ ਰਾਤ ਨਿਰਵਾਣਾ ਕਲੱਬ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਅਸ਼ੋਕ ਨਗਰ ਦੇ ਵਾਸੀ ਪ੍ਰਣਵ ਖੋਸਲਾ ਨੇ ਪਿਸਤੌਲ ਨਾਲ ਹਵਾਈ ਫਾਇਰਿੰਗ ਕੀਤੀ।