ਐਕਟੀਵਾ ਸਕੂਟਰ ਚੋਰੀ
ਮਾਲ ਦੇ ਬਾਹਰੋਂ ਐਕਟੀਵਾ ਸਕੂਟਰ ਚੋਰੀ
Publish Date: Sat, 18 Apr 2026 06:10 PM (IST)
Updated Date: Sat, 18 Apr 2026 06:12 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਜੇਐੱਮਡੀ ਮਾਲ ਦੇ ਬਿਲਕੁਲ ਬਾਹਰੋਂ ਐਕਟੀਵਾ ਸਕੂਟਰ ਚੋਰੀ ਹੋ ਗਿਆ। ਇਸ ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸਤਜੋਤ ਨਗਰ ਧਾਂਦਰਾ ਰੋਡ ਦੇ ਰਹਿਣ ਵਾਲੀ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਐਕਟੀਵਾ ਸਕੂਟਰ ’ਤੇ ਸਵਾਰ ਹੋ ਕੇ ਕਿਸੇ ਕੰਮ ਲਈ ਜੇਐੱਮਡੀ ਮਾਲ ਆਈ ਸੀ। ਉਸਨੇ ਆਪਣਾ ਸਕੂਟਰ ਮਾਲ ਦੇ ਬਿਲਕੁਲ ਬਾਹਰ ਲਾਕ ਕਰਕੇ ਖੜ੍ਹਾ ਕੀਤਾ। ਕੁੱਝ ਸਮੇਂ ਬਾਅਦ ਸੁਰਿੰਦਰ ਕੌਰ ਜਦ ਮਾਲ ਚੋਂ ਬਾਹਰ ਆਈ, ਤਾਂ ਉਸ ਦਾ ਸਕੂਟਰ ਚੋਰੀ ਹੋ ਚੁੱਕਾ ਸੀ। ਉਧਰੋਂ ਹੀ ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।