- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਕਾਬੂ

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਮੁਲਜ਼ਮ ਨੂੰ ਥਾਣਾ ਹੈਬੋਵਾਲ ਦੀ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਇੱਕ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਨ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ’ਤੇ ਇੱਕ ਹੋਰ ਚੋਰੀਸ਼ੁਦਾ ਮੋਟਰਸਾਈਕਲ ਅਤੇ ਲੋਹਾ ਵੀ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ, ਜਿਸ ਦੌਰਾਨ ਇਹ ਬਰਾਮਦਗੀ ਹੋਈ। ਥਾਣਾ ਹੈਬੋਵਾਲ ਦੀ ਪੁਲਿਸ ਅਨੁਸਾਰ ਮੁਖਬਰ ਖਾਸ ਦੀ ਇਤਲਾਹ ’ਤੇ ਦੌਰਾਨੇ ਨਾਕਾਬੰਦੀ ਸੇਲਰ ਚੌਕ, ਹੈਬੋਵਾਲ ਕਲਾਂ, ਲੁਧਿਆਣਾ ਵਿਖੇ ਪੁਲਿਸ ਨੇ ਗੁਰਵਿੰਦਰ ਸਿੰਘ ਉਰਫ਼ ਗਿੰਦਾ ਪੁੱਤਰ ਸਾਪਾ ਸਿੰਘ ਵਾਸੀ ਪਿੰਡ ਜੱਸੀਆਂ ਡੇਰਾ, ਕਾਲਾ ਸਿੰਘ, ਹੈਬੋਵਾਲ ਕਲਾਂ, ਲੁਧਿਆਣਾ, ਉਮਰ ਕਰੀਬ 48 ਸਾਲ, ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਇੱਕ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਹੋਇਆ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਬੀਐੱਨਐੱਸ ਤਹਿਤ ਥਾਣਾ ਹੈਬੋਵਾਲ ’ਚ ਮਾਮਲਾ ਦਰਜ ਕੀਤਾ ਹੈ।
ਥਾਣਾ ਮੁਖੀ ਜਸਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਪੁਲਿਸ ਰਿਮਾਂਡ ਦੌਰਾਨ 9 ਸਤੰਬਰ ਨੂੰ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਇਲਾਕੇ ਦੇ ਖਾਲੀ ਪਲਾਟ, ਹੈਬੋਵਾਲ ਕਲਾਂ ਤੋਂ ਇੱਕ ਹੋਰ ਚੋਰੀਸ਼ੁਦਾ ਮੋਟਰਸਾਈਕਲ ਅਤੇ ਲੋਹਾ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸ ਦੀਆਂ ਪੁਰਾਣੀਆਂ ਵਾਰਦਾਤਾਂ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।
ਮੁਲਜ਼ਮ ਦੇ ਖਿਲਾਫ ਦਰਜ ਮੁਕੱਦਮੇ
ਪੁਲਿਸ ਨੇ ਰਿਮਾਂਡ ਦੇ ਦੌਰਾਨ ਜਦੋ ਮੁਲਜਮ ਕੋਲੋ ਪੁੱਛਗਿਛ ਪਤਾ ਲੱਗਾ ਕਿ ਉਸ ਦੇ ਖਿਲਾਫ ਦੇ ਵੱਖ ਵੱਖ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ। ਪੁਲਿਸ ਰਿਕਾਰਡ ਮੁਤਾਬਕ ਇਨ੍ਹਾਂ ਮਾਮਲਿਆਂ ਦਾ ਵੇਰਵਾ ਇਸ ਤਰ੍ਹਾਂ ਹੈ।
ਮਾਮਲਾ ਨੰਬਰ 167/2019 - ਨਸ਼ਾ ਤਸਕਰੀ ਨਾਲ ਸਬੰਧਤ ਮਾਮਲਾ।
ਮਾਮਲਾ ਨੰਬਰ 108/2021 - ਘਰ ’ਚ ਵੜ ਕੇ ਚੋਰੀ ਨਾਲ ਸਬੰਧਤ ਮਾਮਲਾ।
ਮਾਮਲਾ ਨੰਬਰ 204/2021 - ਘਰ ਵਿੱਚ ਦਾਖ਼ਲ ਹੋ ਕੇ ਚੋਰੀ ਨਾਲ ਸਬੰਧਤ ਮਾਮਲਾ।
ਮਾਮਲਾ ਨੰਬਰ 262/2021 - ਚੋਰੀ ਨਾਲ ਸਬੰਧਤ ਮਾਮਲਾ।
ਮਾਮਲਾ ਨੰਬਰ 230/2021 - ਚੋਰੀ ਨਾਲ ਸਬੰਧਤ ਮਾਮਲਾ।
ਮਾਮਲਾ ਨੰਬਰ 126/2021 - ਚੋਰੀ ਤੇ ਚੋਰੀਸ਼ੁਦਾ ਸਾਮਾਨ ਨਾਲ ਸਬੰਧਤ ਮਾਮਲਾ।
ਮਾਮਲਾ ਨੰਬਰ 237/2021 - ਚੋਰੀ ਨਾਲ ਸਬੰਧਤ ਮਾਮਲਾ।
ਮਾਮਲਾ ਨੰਬਰ 131/2021 - ਨਾਜਾਇਜ਼ ਅਸਲਾ ਰੱਖਣ ਅਤੇ ਚੋਰੀ ਨਾਲ ਸਬੰਧਤ ਮਾਮਲਾ।
ਮਾਮਲਾ ਨੰਬਰ 175/2021 - ਚੋਰੀ ਤੇ ਚੋਰੀਸ਼ੁਦਾ ਸਾਮਾਨ ਨਾਲ ਸਬੰਧਤ ਮਾਮਲਾ।