
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਏਬੀਵੀਪੀ ਲੁਧਿਆਣਾ ਨੇ 450 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਫ਼ੋਟੋ ਨੰਬਰ-1
ਜਸਦੀਪ ਵਰਤੀਆ, ਪੰਜਾਬੀ ਜਾਗਰਣ, ਲੁਧਿਆਣਾ
ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਲੁਧਿਆਣਾ ਵੱਲੋਂ ਪ੍ਰਤਿਭਾ ਸਨਮਾਨ ਸਮਾਗਮ ਕਰਵਾਇਆ, ਜਿਸ ਵਿੱਚ ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ 450 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਅਕਾਦਮਿਕ ਉਪਲੱਬਧੀਆਂ ਲਈ ਸਨਮਾਨਿਤ ਕੀਤਾ। ਪ੍ਰੋਗਰਾਮ ਦਾ ਸ਼ੁਭਆਰੰਭ ਮੁੱਖ ਮਹਿਮਾਨ ਪ੍ਰੋ. ਬਿਨੋਦ ਕੁਮਾਰ ਕਨੌਜੀਆ (ਨਿਰਦੇਸ਼ਕ, ਡਾ. ਅੰਬੇਡਕਰ ਰਾਸ਼ਟਰੀ ਪ੍ਰੌਧੋਗਿਕੀ ਸੰਸਥਾਨ, ਜਲੰਧਰ), ਵਿਸ਼ੇਸ਼ ਮਹਿਮਾਨ ਆਂਚਲ ਗਰਗ (ਨਿਰਦੇਸ਼ਕ, ਸ਼੍ਰੀ ਰਾਮ ਗਲੋਬਲ ਸਕੂਲ) ਨੇ ਆਸ਼ੀਸ਼ ਚੌਹਾਨ (ਰਾਸ਼ਟਰੀ ਸੰਗਠਨ ਮੰਤਰੀ, ਏਬੀਵੀਪੀ), ਗੌਰਵ ਸਰੀਨ (ਸਕੱਤਰ, ਆਰਿਆ ਕਾਲਜ ਪ੍ਰਬੰਧਕ ਕਮੇਟੀ), ਅਮਿਤ ਗੋਇਲ (ਮਹਾਨਗਰ ਪ੍ਰਧਾਨ, ਏਬੀਵੀਪੀ ਲੁਧਿਆਣਾ), ਸਾਕੇਤ ਸ਼ਰਮਾ (ਮਹਾਨਗਰ ਸਕੱਤਰ, ਏਬੀਵੀਪੀ ਲੁਧਿਆਣਾ) ਤੇ ਕੁ. ਓਮਸੀ (ਵਿਭਾਗ ਵਿਦਿਆਰਥੀ ਪ੍ਰਮੁੱਖ, ਏਬੀਵੀਪੀ ਲੁਧਿਆਣਾ) ਵੱਲੋਂ ਮਾਤਾ ਸਰਸਵਤੀ ਤੇ ਸਵਾਮੀ ਵਿਵੇਕਾਨੰਦ ਜੀ ਦੇ ਚਿੱਤਰਾਂ ਅੱਗੇ ਦੀਪ ਜਗਾ ਕੇ ਕੀਤਾ। ਕਨੌਜੀਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਫਲਤਾ ਸਿਰਫ਼ ਅੰਕਾਂ ਨਾਲ ਨਹੀਂ, ਸਗੋਂ ਗਿਆਨ, ਅਨੁਸ਼ਾਸਨ, ਨਵਾਚਾਰ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਨਾਲ ਨਿਰਧਾਰਿਤ ਹੁੰਦੀ ਹੈ। ਗਰਗ ਨੇ ਕਿਹਾ ਕਿ ਹਰ ਵਿਦਿਆਰਥੀ ਦੀ ਸਫਲਤਾ ਪਿੱਛੇ ਉਸਦੇ ਮਾਤਾ-ਪਿਤਾ, ਅਧਿਆਪਕਾਂ ਅਤੇ ਉਸਦੀ ਆਪਣੀ ਮਿਹਨਤ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਮੌਕੇ ਏਬੀਵੀਪੀ ਪੰਜਾਬ ਸੂਬਾ ਮੀਤ ਪ੍ਰਧਾਨ ਅਨੁਭਵ ਜੈਨ, ਸੂਬਾ ਸੰਗਠਨ ਮੰਤਰੀ ਸ਼ਮਸ਼ੇਰ ਸਿੰਘ ਚੌਹਾਨ, ਸੂਬਾ ਸਕੱਤਰ ਜਸਕਰਨ ਸਿੰਘ ਭੁੱਲਰ, ਵਿਭਾਗ ਸੰਗਠਨ ਮੰਤਰੀ ਮਨਮੀਤ ਸੋਹਲ, ਜ਼ਿਲਾ ਪ੍ਰਮੁੱਖ ਕੰਵਲਜੀਤ ਸਿੰਘ, ਮਹਾਨਗਰ ਸਹਿ ਸਕੱਤਰ ਕੁਸ਼ਾਂਕ, ਸਿਮਰਦੀਪ, ਖੁਸ਼ਬੂ, ਪ੍ਰਿਯੰਕਾ, ਅਮਰਿੰਦਰ, ਖੁਸ਼ੀ, ਹਾਰਦਿਕ, ਮਾਧਵ, ਆਦਿ ਮੌਜੂਦ ਰਹੇ।