ਲੁਧਿਆਣਾ ’ਚ NEET ਪੇਪਰ ਲੀਕ ਮਾਮਲੇ ’ਚ AAP ਦਾ ਅਨੋਖਾ ਪ੍ਰਦਰਸ਼ਨ, ਅੱਜ ਥਾਲੀਆਂ ਵਜਾ ਕੇ ਵਿਰੋਧ ਕਰਨਗੇ ਵਰਕਰ ਨੀਟ (NEET) ਪੇਪਰ ਲੀਕ ਮਾਮਲੇ ਵਿੱਚ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਵਿੱਚ ਵੀ ਲਗਾਤਾਰ ਵਿਰੋਧ ਨਜ਼ਰ ਆ ਰਿਹਾ ਹੈ। ਪੰਜਾਬ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੀਟ ਪੇਪਰ ਲੀਕ ਮਾਮਲੇ ਵਿੱਚ ਭਾਜਪਾ ਨੂੰ ਘੇਰਦੀ ਨਜ਼ਰ ਆ ਰਹੀ ਹੈ, ਉੱਥੇ ਹੀ ਭਾਰਤੀ ਜਨਤਾ ਪਾਰਟੀ 'ਆਪ' ਨੂੰ ਫਾਰਮੈਸੀ ਨਕਲ ਮਾਮਲੇ ਵਿੱਚ ਘੇਰਦੀ ਦਿਖਾਈ ਦੇ ਰਹੀ ਹੈ।
Publish Date: Sat, 25 Jul 2026 11:47 AM (IST)
Updated Date: Sat, 25 Jul 2026 11:50 AM (IST)
ਡਿਜੀਟਲ ਡੈਸਕ, ਚੰਡੀਗੜ੍ਹ। ਨੀਟ (NEET) ਪੇਪਰ ਲੀਕ ਮਾਮਲੇ ਵਿੱਚ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਵਿੱਚ ਵੀ ਲਗਾਤਾਰ ਵਿਰੋਧ ਨਜ਼ਰ ਆ ਰਿਹਾ ਹੈ। ਪੰਜਾਬ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੀਟ ਪੇਪਰ ਲੀਕ ਮਾਮਲੇ ਵਿੱਚ ਭਾਜਪਾ ਨੂੰ ਘੇਰਦੀ ਨਜ਼ਰ ਆ ਰਹੀ ਹੈ, ਉੱਥੇ ਹੀ ਭਾਰਤੀ ਜਨਤਾ ਪਾਰਟੀ 'ਆਪ' ਨੂੰ ਫਾਰਮੈਸੀ ਨਕਲ ਮਾਮਲੇ ਵਿੱਚ ਘੇਰਦੀ ਦਿਖਾਈ ਦੇ ਰਹੀ ਹੈ।
ਅੱਜ 'ਆਪ' ਕਰੇਗੀ ਥਾਲੀ ਵਜਾਓ ਪ੍ਰਦਰਸ਼ਨ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ 'ਥਾਲੀ ਵਜਾਓ ਪ੍ਰਦਰਸ਼ਨ' ਕਰੇਗੀ। ਪਾਰਟੀ ਨੇ ਇਸ ਪ੍ਰਦਰਸ਼ਨ ਦਾ ਨਾਮ 'ਥਾਲੀ ਵਜਾਓ, ਤਾਨਾਸ਼ਾਹ ਭਜਾਓ' ਰੱਖਿਆ ਹੈ। ਇਸ ਦੇ ਅਧੀਨ ਵਰਕਰ ਸੜਕਾਂ 'ਤੇ ਉੱਤਰ ਕੇ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਉਣਗੇ।
ਵਿਦਿਆਰਥੀਆਂ ’ਚ ਗੁੱਸਾ ਦਿੱਲੀ ’ਚ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੇ ਹੱਕ ਵਿੱਚ ਜਲੰਧਰ ਦੇ ਵਿਦਿਆਰਥੀਆਂ ਵੱਲੋਂ 25 ਅਤੇ 26 ਜੁਲਾਈ ਨੂੰ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੱਢਿਆ ਜਾਵੇਗਾ। ਜਿਸ ਤਹਿਤ ਡੀ.ਸੀ. ਦਫ਼ਤਰ ਦੇ ਸਾਹਮਣੇ ਪੁੱਡਾ ਕੰਪਲੈਕਸ ਵਿੱਚ ਵਿਦਿਆਰਥੀਆਂ ਵੱਲੋਂ ਸਵੇਰੇ ਨੌਂ ਤੋਂ ਰਾਤ ਨੌਂ ਵਜੇ ਤੱਕ ਧਰਨਾ ਦਿੱਤਾ ਜਾਵੇਗਾ, ਜਦੋਂ ਕਿ 26 ਜੁਲਾਈ ਨੂੰ ਸਵੇਰੇ ਨੌਂ ਤੋਂ ਰਾਤ ਨੌਂ ਵਜੇ ਤੱਕ ਭੁੱਖ ਹੜਤਾਲ ਹੋਵੇਗੀ।
ਇਹ ਰੋਸ ਪ੍ਰਦਰਸ਼ਨ ਕਿਸੇ ਸਿਆਸੀ ਬੈਨਰ ਹੇਠ ਨਹੀਂ, ਸਗੋਂ ਵਿਦਿਆਰਥੀਆਂ ਵੱਲੋਂ ਆਪਣੀ ਮਰਜ਼ੀ ਨਾਲ ਅਤੇ ਦੇਸ਼ ਭਰ ਵਿੱਚ ਸਾਹਮਣੇ ਆ ਰਹੀਆਂ ਪੇਪਰ ਲੀਕ ਦੀਆਂ ਘਟਨਾਵਾਂ, ਸਿੱਖਿਆ ਪ੍ਰਣਾਲੀ ਵਿੱਚ ਕਮੀਆਂ ਜ਼ਰੀਏ ਵਿਦਿਆਰਥੀਆਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਦੇ ਵਿਰੋਧ ਵਿੱਚ ਹੈ।
ਇਸ ਦੇ ਸਬੰਧ ਵਿੱਚ ਹੀ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਨੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਮੀਟਿੰਗ ਕਰਕੇ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਪ੍ਰਦਰਸ਼ਨ ਦਾ ਸਿਰਫ਼ ਇੱਕੋ-ਇੱਕ ਉਦੇਸ਼ ਹੈ ਕਿ ਸਾਰੇ ਸਰਕਾਰੀ ਨੁਮਾਇੰਦੇ ਨੀਂਦ ਤੋਂ ਜਾਗਣ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਪ੍ਰਤੀ ਸਾਵਧਾਨ ਹੋਣ, ਜਿਸ ਨਾਲ ਸਖ਼ਤ ਕਾਨੂੰਨ ਬਣਨ ਅਤੇ ਕੋਈ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵੀ ਨਾ ਕਰ ਸਕੇ।