- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਲਈ:ਮੈਡੀਕਲ ਕੈਂਪਾਂ ਦੀ ਆੜ ਚ ਆਪ ਆਗੂਆਂ ਦਾ ਹਲਕੇ ਅੰਦਰ ਸ਼ਕਤੀ ਪ੍ਰਦਰਸ਼ਨ

-ਮੈਡੀਕਲ ਕੈਂਪਾਂ ਦੀ ਆੜ ’ਚ ‘ਆਪ’ ਆਗੂਆਂ ਦਾ ਹਲਕੇ ਅੰਦਰ ਸ਼ਕਤੀ ਪ੍ਰਦਰਸ਼ਨ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਆਪਣੀ ਟਿਕਟ ਪੱਕੀ ਕਰਨ ਦੇ ਲਈ ਮੈਡੀਕਲ ਕੈਂਪ ਲਾ ਕੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਚਰਚਾ ਗਲੀ ਮਹੱਲੇ ’ਚ ਗੂੰਜਦੀ ਰਹੀ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਬੁਹ-ਗਿਣਤੀ ਹਲਕਿਆਂ ਅੰਦਰ ਟਿਕਟਾਂ ਬਦਲ ਕੇ ਨਵੇਂ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਭੇਜਣ ਦੀ ਸਿਆਸੀ ਗੈਲਾਰਿਆਂ ਵਿੱਚ ਹੋ ਰਹੀ ਚਰਚਾ ਦੇ ਕਰਕੇ ਹਲਕਾ ਸਾਹਨੇਵਾਲ ਅੰਦਰ ਵੀ ਕਈ ਆਗੂ ‘ਆਪ’ ਦੀ ਟਿਕਟ ’ਤੇ ਚੋਣ ਲੜਨ ਲਈ ਆਪਣੀ ਸਿਆਸੀ ਜਮੀਨ ਤਿਆਰ ਕਰਦੇ ਨਜ਼ਰ ਆ ਰਹੇ ਹਨ। ਉਸੇ ਤਹਿਤ ਹੀ ਅੱਜ ਹਲਕਾ ਸਾਹਨੇਵਾਲ ਅੰਦਰ ਦੋ ਸਿਆਸੀ ਆਗੂਆਂ ਵੱਲੋਂ ਮੈਡੀਕਲ ਕੈਂਪਾਂ ਰਾਹੀਂ ਆਪਣੀ ਆਪਣੀ ਤਾਕਤ ਵਿਖਾਈ ਗਈ।
ਹਲਕਾ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਇੱਕੋ ਇੱਕ ਜ਼ਿਲ੍ਹਾ ਪਰਿਸ਼ਦ ਮੈਂਬਰ ਦੇ ਪਰਿਵਾਰਿਕ ਮੈਂਬਰ ਸਰਪੰਚ ਕਰਮਜੀਤ ਸਿੰਘ ਗਰੇਵਾਲ ਵੱਲੋਂ ਆਪਣੇ ਪਿੰਡ ਅੰਦਰ ਅੱਖਾਂ ਦਾ ਮਹਾਂ ਕੈਂਪ ਲਾਉਣ ਦਾ ਕਰੀਬ ਇੱਕ ਮਹੀਨਾ ਪਹਿਲਾਂ ਐਲਾਨ ਕੀਤਾ ਗਿਆ ਸੀ, ਜਿਸ ਦੀਆਂ ਤਿਆਰੀਆਂ ਵੀ ਕੀਤੀਆਂ ਜਾਂ ਰਹੀਆਂ ਸਨ। ਪਰ ਅੱਜ ਮੈਡੀਕਲ ਕੈਂਪ ਲੱਗਣ ਤੋਂ ਇੱਕ ਦਿਨ ਪਹਿਲਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਵੱਲੋਂ ਵੀ ਹਲਕੇ ਦੇ ਅੰਦਰ ਜਮਾਲਪੁਰ ਤੇ ਰਾਹੋਂ ਰੋਡ ’ਤੇ ਇੱਕੋ ਦਿਨ ਦੋ ਕੈਂਪ ਲਾਉਣ ਦਾ ਸੁਨੇਹਾ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਭੇਜ ਦਿੱਤਾ ਹਲਕੇ ਦੇ ਅੰਦਰ ਇਸ ਗੱਲ ਦੀ ਚਰਚਾ ਹੁੰਦੀ ਰਹੀ ਕਿ ਮੰਤਰੀ ਵੱਲੋਂ ਲਗਾਏ ਦੋ ਮੈਡੀਕਲ ਕੈਂਪ ਸਰਪੰਚ ਕਰਮਜੀਤ ਸਿੰਘ ਗਰੇਵਾਲ ਵੱਲੋਂ ਲਾਏ ਜਾ ਰਹੇ ਅੱਖਾਂ ਦੇ ਕੈਂਪ ਦੀ ਘੇਰਾਬੰਦੀ ਹੈ, ਕਿਉਂਕਿ ਜਿਸ ਢੰਗ ਦੇ ਨਾਲ ਹਲਕੇ ਦੇ ਦੋਹਾਂ ਪਾਸਿਆਂ ਦੇ ਵਿੱਚ ਇਕ-ਇਕ ਕੈਂਪ ਲਾਇਆ ਗਿਆ। ਉਹ ਖਾਸੀ ਕਲਾਂ ਦੇ ਕੈਂਪ ਅੰਦਰ ‘ਆਪ’ ਦੇ ਆਗੂਆਂ ਤੇ ਮਰੀਜ਼ਾਂ ਨੂੰ ਰੋਕਣ ਦੀ ਰਣਨੀਤੀ ਤਾਂ ਬਣਾਈ ਸੀ। ਉਸ ਦੇ ਨਾਲ ਹੀ ਸਰਪੰਚਾਂ, ਪੰਚਾਂ ਨੂੰ ਰੋਕਣ ਦੇ ਲਈ ਪੰਚਾਇਤਾਂ ਨੂੰ ਵੀ ਗਰਾਂਟਾਂ ਦੇ ਨਾਮ ਦੇ ਉੱਤੇ ਸੱਦਾ ਦਿੱਤਾ, ਕਿਉਂਕਿ ਸਰਪੰਚ ਕਰਮਜੀਤ ਸਿੰਘ ਗਰੇਵਾਲ ਇਸ ਵਾਰ ‘ਆਪ’ ਦੀ ਟਿਕਟ ’ਤੇ ਆਪਣੀ ਦਾਅਵੇਦਾਰੀ ਜਤਾ ਰਹੇ ਹਨ। ਉਹਨਾਂ ਵੱਲੋਂ ਹਲਕੇ ਦੇ ਅੰਦਰ ਆਪਣੀਆਂ ਸਰਗਰਮੀਆਂ ਵੀ ਤੇਜ ਕਰ ਦਿੱਤੀਆਂ ਹਨ। ਜੇਕਰ ਪਾਰਟੀ ਅੰਦਰੂਨੀ ਸੂਤਰਾਂ ਦੀ ਮੰਨੀਏ, ਤਾਂ 2022 ’ਚ ਵੀ ਕਰਮਜੀਤ ਸਿੰਘ ਗਰੇਵਾਲ ‘ਆਪ’ ਦੇ ਪ੍ਰਮੁੱਖ ਦਾਅਵੇਦਾਰ ਸਨ, ਪਰ ਉਹਨਾਂ ਦੇ ਪਰਿਵਾਰ ਵੱਲੋਂ ਟਿਕਟ ਤੋਂ ਮਨਾ ਕਰ ਦਿੱਤਾ ਗਿਆ ਸੀ। ਇਸ ਵਾਰ ਉਨ੍ਹਾਂ ਦਾ ਪਰਿਵਾਰ ਤੇ ਐੱਨਆਰਆਈ ਪੁੱਤਰ ਹਰ ਹਾਲ ’ਚ ਚੋਣ ਲੜਨ ਦੇ ਇੱਛੁਕ ਦੱਸੇ ਜਾ ਰਹੇ ਹਨ ਤੇ ਜੇਕਰ ਪਾਰਟੀ ਦੇ ਅੰਦਰੂਨੀ ਆਗੂਆਂ ਦੀ ਮੰਨੀਏ, ਤਾਂ ਦਿੱਲੀ ਅੰਦਰ ਬੈਠੇ ਕੁਝ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਗਰੇਵਾਲ ਪਰਿਵਾਰ ਨੂੰ ਚੋਣਾਂ ਲਈ ਤਿਆਰ ਰਹਿਣ ਲਈ ਇਸ਼ਾਰਾ ਵੀ ਕਰ ਦਿੱਤਾ ਹੈ। ਉਸੇ ਤਹਿਤ ਹੀ ਗਰੇਵਾਲ ਪਰਿਵਾਰ ਵੱਲੋਂ ਇਹ ਅੱਖਾਂ ਦਾ ਮਹਾਂ ਕੈਂਪ ਲਾਇਆ ਸੀ, ਜਿਸ ਵਿੱਚ ਪਹੁੰਚੇ 1000 ਤੋਂ ਵੱਧ ਮਰੀਜ਼ਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ, ਜਦੋਂ ਕਿ ਮੰਤਰੀ ਵੱਲੋਂ ਇਸ ਕੈਂਪ ਦੀ ਘੇਰਾਬੰਦੀ ਲਈ ਲਾਏ ਦੋ ਮੈਡੀਕਲ ਅਤੇ ਖੂਨਦਾਨ ਕੈਂਪਾਂ ਵਿੱਚ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਸੀ, ਜਿਸ ਕਰਕੇ ਅੱਜ ਸਾਰਾ ਦਿਨ ਹਲਕੇ ਦੇ ਅੰਦਰ ਚਰਚਾ ਹੁੰਦੀ ਰਹੀ ਕਿ ਗਰੇਵਾਲ ਪਰਿਵਾਰ ਵੱਲੋਂ ਲਾਏ ਅੱਖਾਂ ਦੇ ਕੈਂਪ ਦੀ ਘੇਰਾਬੰਦੀ ਤਾਂ ਮੰਤਰੀ ਨਹੀਂ ਕਰ ਸਕੇ। ਪਰ ਹੁਣ ਸਮਾਂ ਹੀ ਦੱਸੇਗਾ ਕਿ ਆਪਣੀ ਟਿਕਟ ਦੀ ਘੇਰਾਬੰਦੀ ਕਰ ਪਾਉਂਦੇ ਹਨ ਜਾਂ ਫਿਰ ਅੱਜ ਵਾਂਗ ਟਿਕਟ ਚ ’ਚ ਵੀ ਗਰੇਵਾਲ ਪਰਿਵਾਰ ਬਾਜ਼ੀ ਮਾਰ ਜਾਂਦਾ ਹੈ।