ਡਲਿਵਰੀ ਦਾ ਕੰਮ ਕਰਨ ਵਾਲੇ ਨੌਜਵਾਨ ਨਾਲ ਠੱਗੀ: ਬਾਈਕ ਨੂੰ ਬਣਾਇਆ ਨਿਸ਼ਾਨਾ, ਮੋਬਾਈਲ ਤੇ ਨਕਦੀ ਗਾਇਬ
ਸ਼ਿਕਾਇਤ ’ਚ 31 ਸਾਲਾ ਸੁਰਿੰਦਰ ਕੁਮਾਰ ਵਾਸੀ ਗਲੀ ਨੰਬਰ 19, ਬਰੋਟਾ ਰੋਡ, ਜੁਝਾਰ ਨਗਰ ਨੇ ਦੱਸਿਆ ਕਿ ਉਹ ਡਲਿਵਰੀ ਦਾ ਕੰਮ ਕਰਦਾ ਹੈ। ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਰਡਰ ਦੀ ਡਲਿਵਰੀ ਦੇਣ ਲਈ ਜਾ ਰਿਹਾ ਸੀ।
Publish Date: Sat, 22 Aug 2026 11:45 AM (IST)
Updated Date: Sat, 22 Aug 2026 11:54 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਇੱਥੋਂ ਦੇ ਜੁਝਾਰ ਨਗਰ ’ਚ ਡਲਿਵਰੀ ਦੇਣ ਜਾ ਰਹੇ ਨੌਜਵਾਨ ਦੀ ਬਾਈਕ ਦੇ ਡੱਬੇ ’ਚੋਂ ਮੋਬਾਈਲ ਫੋਨ ਤੇ 10 ਹਜ਼ਾਰ ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਗੱਲਾਂ ’ਚ ਉਲਝਾ ਕੇ ਪਿੱਛੋਂ ਆਏ ਦੋ ਬਾਈਕ ਸਵਾਰ ਉਸ ਦੇ ਬਾਈਕ ’ਚੋਂ ਮੋਬਾਈਲ ਤੇ ਨਕਦੀ ਕੱਢ ਕੇ ਫਰਾਰ ਹੋ ਗਏ। ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤ ’ਚ 31 ਸਾਲਾ ਸੁਰਿੰਦਰ ਕੁਮਾਰ ਵਾਸੀ ਗਲੀ ਨੰਬਰ 19, ਬਰੋਟਾ ਰੋਡ, ਜੁਝਾਰ ਨਗਰ ਨੇ ਦੱਸਿਆ ਕਿ ਉਹ ਡਲਿਵਰੀ ਦਾ ਕੰਮ ਕਰਦਾ ਹੈ। ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਰਡਰ ਦੀ ਡਲਿਵਰੀ ਦੇਣ ਲਈ ਜਾ ਰਿਹਾ ਸੀ।
ਜਦੋਂ ਉਹ ਪ੍ਰਭੂ ਚੌਕ, ਬਸੰਤ ਐਵੇਨਿਊ ਨੇੜੇ ਪਹੁੰਚਿਆ ਤਾਂ ਪਿੱਛੋਂ ਸਪਲੈਂਡਰ ਬਾਈਕ ’ਤੇ ਸਵਾਰ ਦੋ ਨੌਜਵਾਨ ਉਸ ਦੇ ਨੇੜੇ ਆ ਗਏ। ਸ਼ਿਕਾਇਤਕਰਤਾ ਮੁਤਾਬਕ ਦੋਵੇਂ ਨੌਜਵਾਨ ਉਸ ਨੂੰ ਗੱਲਾਂ ’ਚ ਉਲਝਾਉਣ ਲੱਗ ਪਏ। ਇਸੇ ਦੌਰਾਨ ਉਨ੍ਹਾਂ ਨੇ ਚਲਾਕੀ ਨਾਲ ਉਸ ਦੇ ਮੋਟਰਸਾਈਕਲ ਦੇ ਡੱਬੇ ’ਚੋਂ ਮੋਬਾਈਲ ਫੋਨ ਅਤੇ ਪਰਸ ਕੱਢ ਲਿਆ।
ਪਰਸ ਵਿੱਚ 10 ਹਜ਼ਾਰ ਰੁਪਏ ਦੀ ਨਕਦੀ ਸੀ। ਜਦੋਂ ਤੱਕ ਨੌਜਵਾਨ ਨੂੰ ਆਪਣੇ ਸਮਾਨ ਦੇ ਗਾਇਬ ਹੋਣ ਦਾ ਪਤਾ ਲੱਗਾ, ਉਦੋਂ ਤੱਕ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਥਾਣਾ ਸਦਰ ਦੀ ਪੁਲਿਸ ਨੇ ਸੁਰਿੰਦਰ ਕੁਮਾਰ ਦੇ ਬਿਆਨ ਦਰਜ ਕਰਕੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਵਾਰਦਾਤ ਵਾਲੀ ਥਾਂ ਸੀਸੀਟੀਵੀ ਫੁਟੇਜ ਖੰਗਾਲਣ ਦੀ ਕੋਸ਼ਿਸ਼ ਜਾਰੀ ਹੈ।