- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਬੁੱਢੇ ਦਰਿਆ ’ਤੇ 12 ਕਰੋੜ 83 ਲੱਖ ਦੀ ਲਾਗਤ ਨਾਲ ਬਣਾਈ ਜਾਵੇਗੀ ਰਿਟੇਨਿੰਗ ਵਾਲ

ਜ਼ਰੂਰੀ)
-ਕਿਹਾ, ਬੁੱਢਾ ਦਰਿਆ ’ਤੇ ਰਿਟੇਨਿੰਗ ਵਾਲ ’ਤੇ ਆਵੇਗੀ 12.83 ਕਰੋੜ ਰੁਪਏ ਲਾਗਤ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਬੁੱਢੇ ਦਰਿਆ ’ਤੇ 12 ਕਰੋੜ 83 ਲੱਖ ਦੀ ਲਾਗਤ ਨਾਲ ਰਿਟੇਨਿੰਗ ਵਾਲ ਬਣਾਈ ਜਾ ਰਹੀ ਹੈ। ਜਿਸ ਦਾ ਉਦਘਾਟਨ ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਕੀਤਾ ਗਿਆ। ਵਿਧਾਇਕ ਗਰੇਵਾਲ ਭੋਲਾ ਨੇ ਕਿਹਾ ਕਿ ਦਰਿਆ ਦੇ ਕੰਢਿਆਂ ਨੂੰ ਮਜ਼ਬੂਤੀ ਅਤੇ ਮਿੱਟੀ ਦੇ ਕੱਟਾਂ ਨੂੰ ਰੋਕਣ ਲਈ ਅੱਜ ਰਿਟੇਨਿੰਗ ਵਾਲ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ, ਇਸ ਦੇ ਮੁਕੰਮਲ ਹੋਣ ਨਾਲ ਨਾਲ ਦੇ ਲੱਗਦੇ ਇਲਾਕਿਆਂ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ਚ ਕਈ ਵਾਰ ਦਰਿਆ ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਜਿਸ ਨੂੰ ਰੋਕਣ ਲਈ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸਦਾ ਇਲਾਕਾ ਵਾਸੀਆਂ ਨੂੰ ਵੱਡਾ ਲਾਹਾ ਮਿਲੇਗਾ।
ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਪਹਿਲਾਂ ਤੋਂ ਹੀ ਮੁਕੰਮਲ ਕਰਵਾਏ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਿਕਾਸ ਕੰਮਾਂ ਤੇ ਤੇਜ਼ੀ ਨਾਲ ਕੰਮ ਚੱਲ ਰਹੇ ਹਨ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਆਪਣਾ ਆਸ਼ੀਰਵਾਦ ਇਸੇ ਤਰ੍ਹਾਂ ਬਣਾ ਕੇ ਰੱਖਿਓ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕੀ ਹਲਕੇ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿਆਂਗਾ।
ਇਸ ਮੌਕੇ ਆਪ ਆਗੂ ਕੁਲਵਿੰਦਰ ਸਿੰਘ ਗਰੇਵਾਲ, ਕੌਂਸਲਰ ਅਸ਼ਵਨੀ ਸ਼ਰਮਾ ਗੋਭੀ, ਜਤਿੰਦਰ ਸਿੰਘ ਸੋਢੀ, ਰਾਜਵੀਰ ਗਰੇਵਾਲ, ਲਵਲੀ ਮਨੋਚਾ, ਰਾਜ ਗਰੇਵਾਲ, ਸੰਜੂ ਸ਼ਰਮਾ, ਹਰਦੇਵ ਦੌਧਰ, ਜਸਪ੍ਰੀਤ ਮਿੱਠੂ, ਬਖਸ਼ੀਸ਼ ਹੀਰ, ਚੇਅਰਮੈਨ ਵਿਪਨ ਵੈਦ, ਵਿੱਕੀ, ਅਵਤਾਰ ਸਾਹਨੀ, ਦਰਸ਼ਨ ਸਿੰਘ , ਦਲਵਿੰਦਰ ਸਿੰਘ, ਮਹਿਲ ਸੰਧੂ ਬਾਜ਼ ਸਿੱਧੂ, ਸੁਖਵੰਤ ਸੁੱਖਾ, ਰਵੀ ਸ਼ਰਮਾ, ਬਿੱਟੂ , ਚਰਨਜੀਤ ਸਿੰਘ ਚੰਨੀ, ਸੰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਾਜ਼ਰ ਸਨ।