ਮੋਟਰਸਾਈਕਲ ਸਵਾਰ ਨੇ ਰਾਹਗੀਰ ਕੋਲੋਂ ਝਪਟਿਆ ਮੋਬਾਈਲ
ਮੋਟਰਸਾਈਕਲ ਸਵਾਰ ਬਦਮਾਸ਼ ਨੇ ਰਾਹਗੀਰ ਕੋਲੋਂ ਝਪਟਿਆ ਮੋਬਾਈਲ
Publish Date: Thu, 26 Mar 2026 07:32 PM (IST)
Updated Date: Fri, 27 Mar 2026 04:08 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਥਾਨਕ ਫੋਕਲ ਪੁਆਇੰਟ ਦੇ ਫੇਜ਼-ਅੱਠ ’ਚ ਸੜਕ ਤੋਂ ਲੰਘ ਰਹੇ ਰਾਹਗੀਰ ਕੋਲੋਂ ਮੋਟਰਸਾਈਕਲ ਸਵਾਰ ਨੇ ਮੋਬਾਈਲ ਫੋਨ ਝਪਟ ਲਿਆ। ਵਾਰਦਾਤ ਦਾ ਸ਼ਿਕਾਰ ਹੋਏ ਮੁੰਡੀਆਂ ਖੁਰਦ ਵਾਸੀ ਕੁੰਦਨ ਕੁਮਾਰ ਦੇ ਬਿਆਨ ਉੱਪਰ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਪਰਚਾ ਦਰਜ ਕਰਕੇ ਖੋਹ ਦੀ ਵਾਰਦਾਤ ਕਰਨ ਵਾਲੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕੁੰਦਨ ਕੁਮਾਰ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਢਾਬੇ ਤੋਂ ਰੋਟੀ ਖਾ ਕੇ ਪੈਦਲ ਫੇਜ਼ ਅਠ ਨੀਚੀ ਮੰਗਲੀ ਵੱਲ ਜਾ ਰਿਹਾ ਸੀ, ਇਸ ਦੌਰਾਨ ਪਿੱਛੋਂ ਆਏ ਮੋਟਰਸਾਈਕਲ ਸਵਾਰ ਨੇ ਉਸਦੇ ਹੱਥ ’ਚ ਫੜਿਆ ਮੋਬਾਈਲ ਫੋਨ ਧੱਕੇ ਨਾਲ ਖੋਹ ਲਿਆ ਤੇ ਵਾਰਦਾਤ ਅੰਜਾਮ ਦੇਣ ਮਗਰੋਂ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਬਲਬੀਰ ਸਿੰਘ ਮੁਤਾਬਕ ਵਾਰਦਾਤ ਵਾਲੀ ਥਾਂ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਕਬਜ਼ੇ ’ਚ ਲੈ ਕੇ ਖੋਹ ਕਰਨ ਵਾਲੇ ਬਦਮਾਸ਼ ਦੀ ਸ਼ਨਾਖ਼ਤ ਤੇ ਗ੍ਰਿਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।