
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੇ ਸਲਾਨਾ ਸਮਾਗ਼ਮ ਸਬੰਧੀ ਮੀਟਿੰਗ ਹੋਈ

ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ, ਲੁਧਿਆਣਾ
ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੀ ਮੀਟਿੰਗ ਸਭਾ ਦੇ ਪ੍ਰਧਾਨ ਗਿਆਨੀ ਸਤਨਾਮ ਸਿੰਘ ਮੁਸਾਫ਼ਿਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਚਐਲ ਕਾਲੋਨੀ ਲੁਧਿਆਣਾ ਵਿਖੇ ਹੋਈ, ਜਿਸ ਦੌਰਾਨ ਸਭਾ ਦੇ ਸਲਾਨਾ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ।
ਗਿਆਨੀ ਮੁਸਾਫਰ ਨੇ ਦੱਸਿਆ ਕਿ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਸਮਾਗਮ 1 ਅਕਤੂਬਰ ਵੀਰਵਾਰ ਨੂੰ ਸ਼ਾਮ 5:30 ਵਜੇ ਤੋਂ ਰਾਤ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਚਐਲ ਕਲੋਨੀ ਵਿਖੇ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਸਾਹਿਬ ਦੀ ਸਮਾਪਤੀ ਨਾਲ ਸਮਾਗਮ ਦੀ ਆਰੰਭ ਕੀਤਾ ਜਾਵੇਗਾ। ਇਸੇ ਦੌਰਾਨ ਸ੍ਰੀ ਸੁਖਮਨੀ ਸਾਹਿਬ ਸੋਸਾਇਟੀ ਦੀਆਂ ਬੀਬੀਆਂ ਵੱਲੋਂ ਕੀਰਤਨ ਦੀ ਸੇਵਾ ਨਿਭਾਈ ਜਾਵੇਗੀ, ਜਦਕਿ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਬੱਚਿਆਂ ਵੱਲੋਂ ਸੋਦਰੁ ਰਹਿਰਾਸ ਸਾਹਿਬ ਦਾ ਪਾਠ ਕੀਤਾ ਜਾਵੇਗਾ। ਉਪਰੰਤ ਸਮਾਗਮ ’ਚ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ, ਰੋਪੜ ਦੇ ਪ੍ਰਿੰਸੀਪਲ ਗਿਆਨੀ ਮਨਿੰਦਰ ਪਾਲ ਸਿੰਘ, ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਜਸਵੀਰ ਸਿੰਘ ਪਾਉਂਟਾ ਸਾਹਿਬ ਵਾਲੇ, ਰਾਗੀ ਜੱਥਾ ਭਾਈ ਹਰਭਜਨ ਸਿੰਘ ਚੌਂਤਾ ਤੇ ਭਾਈ ਪਰਮਜੀਤ ਸਿੰਘ ਹਜ਼ੂਰੀ ਰਾਗੀ ਵੱਲੋਂ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਸਰਪ੍ਰਸਤ ਭਾਈ ਗੁਰਮੇਲ ਸਿੰਘ ਬਰਨਾਲਾ, ਐਚਐਲ ਕਲੋਨੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਤਜਿੰਦਰ ਸਿੰਘ, ਜਨਰਲ ਸਕੱਤਰ ਭਾਈ ਚਰਨਜੀਤ ਸਿੰਘ ਚੰਦਨ, ਸੀਨੀਅਰ ਮੀਤ ਪ੍ਰਧਾਨ ਗਿਆਨੀ ਬਲਜੀਤ ਸਿੰਘ, ਖ਼ਜ਼ਾਨਚੀ ਭਾਈ ਗੁਰਬਾਜ ਸਿੰਘ ਜੀਂਦ ਵਾਲੇ, ਮੁੱਖ ਬੁਲਾਰਾ ਭਾਈ ਜਸਪ੍ਰੀਤ ਸਿੰਘ, ਦਫ਼ਤਰ ਸਕੱਤਰ ਗਿਆਨੀ ਸਤਵੰਤ ਸਿੰਘ ਖ਼ਾਲਸਾ, ਸਰਕਲ ਜਮਾਲਪੁਰ ਦੇ ਪ੍ਰਧਾਨ ਗਿਆਨੀ ਰਣਜੀਤ ਸਿੰਘ, ਸਕੱਤਰ ਗਿਆਨੀ ਜਗਤਾਰ ਸਿੰਘ, ਭਾਈ ਹਰਦਿਆਲ ਸਿੰਘ ਸੈਕਟਰ-39, ਭਾਈ ਹਰਪ੍ਰੀਤ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਨਿਰਮਲ ਸਿੰਘ, ਸੀਨੀਅਰ ਮੀਤ ਪ੍ਰਧਾਨ ਸਰਕਲ ਜਮਾਲਪੁਰ ਭਾਈ ਰਵੇਲ ਸਿੰਘ, ਭਾਈ ਰਾਮ ਸਿੰਘ, ਭਾਈ ਸੁਖਦੇਵ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਸਮੇਤ ਹੋਰ ਧਾਰਮਿਕ ਪ੍ਰਚਾਰਕ ਮੌਜੂਦ ਸਨ।