ਸੀਵਰੇਜ ਬੋਰਡ ਦੇ ਆਊਟਸੋਰਸ ਮੁਲਾਜ਼ਮਾਂ ਦੀ ਮਲੌਦ ਵਿਖੇ ਹੋਈ ਇਕੱਤਰਤਾ ਸੀਵਰੇਜ ਬੋਰਡ ਦੇ ਆਊਟਸੋਰਸ ਮੁਲਾਜਮਾ ਦੀ ਮਲੌਦ ਵਿਖੇ ਹੋਈ ਇਕੱਤਰਤਾ ਹੋਈ
Publish Date: Sat, 26 Sep 2026 07:51 PM (IST)
Updated Date: Sun, 27 Sep 2026 04:07 AM (IST)
* ਠੇਕੇਦਾਰਾਂ ਵੱਲੋ ਕਿਰਤ ਕਾਨੂੰਨ ਮੁਤਾਬਕ ਨਹੀਂ ਦਿੱਤੀਆਂ ਜਾ ਰਹੀਆਂ ਪੂਰੀਆਂ ਉਜਰਤਾਂ : ਸੂਬਾ ਪ੍ਰਧਾਨ ਖੰਨਾ ਪੀ 15 : ਮਲੌਦ ਵਿਖੇ ਮੀਟਿੰਗ ਦੌਰਾਨ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ ਤੇ ਲੇਬਰ ਯੂਨੀਅਨ। ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ ਮਲੌਦ : ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ ਤੇ ਲੇਬਰ ਯੂਨੀਅਨ 23 (ਪੰਜਾਬ) ਦੇ ਸੂਬਾ ਪ੍ਰਧਾਨ ਸੇਰ ਸਿੰਘ ਖੰਨਾ, ਸੂਬਾ ਸਕੱਤਰ ਗਗਨਦੀਪ ਸਿੰਘ ਸੁਨਾਮ ਆਦਿ ਸੂਬਾਆਗੂਆਂ ਦੇ ਵੱਲੋਂ ਨਗਰ ਪੰਚਾਇਤ ਮਲੌਦ ਵਿਖੇ ਸੀਵਰੇਜ ਬੋਰਡ ਦੇ ਅੰਦਰ ਮਲੌਦ ਅਤੇ ਪਾਇਲ ਵਿਖੇ ਕੰਮ ਕਰਦੇ ਆਊਟ ਸੋਰਸ ਮੁਲਾਜਮਾਂ ਦੇ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਠੇਕੇਦਾਰ ਵੱਲੋਂ ਇਹਨਾਂ ਮੁਲਾਜਮਾਂ ਨੂੰ ਕਿਰਤ ਕਾਨੂੰਨ ਦੇ ਅਨੁਸਾਰ ਪੂਰੀਆਂ ਉਜਰਤਾਂ ਨਹੀਂ ਦਿੱਤੀਆਂ ਜਾ ਰਹੀਆਂ, ਵਰਕਰਾਂ ਦਾ ਈਪੀਐਫ ਜਮਾ ਨਹੀਂ ਕਰਵਾਇਆ ਜਾ ਰਿਹਾ ਅਤੇ ਕਿਸੇ ਵਰਕਰ ਨੂੰ ਈਐਸਆਈ ਰਾਹੀਂ ਮੈਡੀਕਲ ਸਹੂਲਤ ਨਹੀਂ ਮਿਲ ਰਹੀ। ਪਿਛਲੇ ਸਮੇਂ ਦੌਰਾਨ ਠੇਕੇਦਾਰ ਵੱਲੋਂ ਕੁਝ ਮੁਲਾਜਮਾਂ ਦੀ ਤਿੰਨ ਤਿੰਨ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਗਈ ਜਿਸ ਦੇ ਬਾਰੇ ਜਥੇਬੰਦੀ ਵੱਲੋਂ ਇਹ ਗੱਲ ਕਈ ਵਾਰ ਕਾਰਜਕਾਰੀ ਇੰਜੀਨੀਅਰ ਲੁਧਿਆਣਾ ਦੇ ਧਿਆਨ ਵਿੱਚ ਵੀ ਲਿਆਂਦੀ ਜਾ ਚੁੱਕੀ ਹੈ, ਜਿਸ ਤੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਮੁਲਾਜਮਾਂ ਦੀਆਂ ਮੰਗਾਂ ਦਾ 15 ਦਿਨਾਂ ਦੇ ਵਿੱਚ ਹੱਲ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਕਿਰਤ ਮੰਤਰੀ ਪੰਜਾਬ ਅਤੇ ਸੀਵਰੇਜ ਬੋਰਡ ਦੀ ਹੋਵੇਗੀ। ਇਸ ਮੌਕੇ ਗੁਰਵਿੰਦਰ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਯਾਦੀ, ਪ੍ਰਦੀਪ ਸਿੰਘ ਭੀਖੀ, ਮਨਪ੍ਰੀਤ ਸਿੰਘ, ਜਸਵੀਰ ਸਿੰਘ, ਚੰਦਰਭਾਨ, ਰਮਨਦੀਪ ਸਿੰਘ, ਹਰਸਦੀਪ ਸਿੰਘ, ਸਿਕੰਦਰ ਸਿੰਘ, ਅਰਜਿੰਦਰ ਸਿੰਘ, ਗੁਰਪ੍ਰੀਤ ਕੌਰ, ਕਰਨੈਲ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।