ਪਿੰਡ ਚਕਰ ’ਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਪਿੰਡ ਚਕਰ ’ਚ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਹੋਈ
Publish Date: Tue, 17 Nov 2026 07:58 PM (IST)
Updated Date: Tue, 17 Nov 2026 08:00 PM (IST)
ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ ਹਠੂਰ : ਪਿੰਡ ਚਕਰ ’ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸਰਪੰਚ ਸੋਹਣ ਸਿੰਘ ਚਕਰ ਅਤੇ ਸਾਬਕਾ ਸਰਪੰਚ ਮੇਜਰ ਸਿੰਘ ਚਕਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਅਤੇ ਸਰਪੰਚ ਸੋਹਣ ਸਿੰਘ ਚਕਰ ਨੇ ਕਿਹਾ ਕਿ 29 ਸਤੰਬਰ ਦੀ ਸ਼ਾਮ ਨੂੰ ਸ਼ੈਰ ਕਰਦੀਆ ਮਾਂਵਾਂ-ਧੀਆਂ ਨੂੰ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਨੇ ਬੁਰੀ ਤਰ੍ਹਾਂ ਟੱਕਰ ਮਾਰੀ, ਜਿਸ ਨਾਲ ਕਿਰਨਦੀਪ ਕੌਰ ਵਾਸੀ ਚਕਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਉਸ ਦੀ ਬੇਟੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਸੀ। ਜਿਸ ਦੀ ਇਤਲਾਹ ਮੌਕੇ ’ਤੇ ਹੀ ਹਠੂਰ ਪੁਲਿਸ ਨੂੰ ਦਿੱਤੀ ਗਈ ਅਤੇ ਹਠੂਰ ਪੁਲਿਸ ਨੇ 30 ਸਤੰਬਰ ਨੂੰ ਅਣਪਛਾਤੇ ਸਵਿਫਟ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ ਪਰ ਦੁੱਖ ਦੀ ਗੱਲ ਹੈ ਕਿ ਅੱਜ 48 ਦਿਨ ਬੀਤ ਜਾਣ ਦੇ ਬਾਵਜੂਦ ਨਾ ਤਾਂ ਸਵਿਫਟ ਕਾਰ ਨੂੰ ਥਾਣਾ ਹਠੂਰ ਵਿਖੇ ਲਿਆਦਾ ਗਿਆ ਅਤੇ ਨਾ ਹੀ ਕਾਰ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਇਨਸਾਫ ਲੈਣ ਲਈ ਸਰਕਾਰੀ ਦਫ਼ਤਰਾ ਦੇ ਧੱਕੇ ਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਪੀੜਤ ਪਰਿਵਾਰ ਗ੍ਰਾਮ ਪੰਚਾਇਤ ਚਕਰ ਅਤੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਦੋ ਵਾਰ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਤਿੰਨ ਵਾਰ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐੱਸਐੱਸਪੀ ਅੰਕੁਰ ਗੁਪਤਾ, ਤਿੰਨ ਵਾਰ ਮੁਰਾਦ ਜਸਵੀਰ ਸਿੰਘ ਡੀਐੱਸਪੀ ਰਾਏਕੋਟ ਅਤੇ ਅਨੇਕਾ ਵਾਰ ਥਾਣਾ ਹਠੂਰ ਦੇ ਐੱਸਐੱਚਓ ਗੁਰਸੇਵਕ ਸਿੰਘ ਨੂੰ ਮਿਲ ਚੁੱਕੇ ਹਨ ਪਰ ਪੀੜਤ ਪਰਿਵਾਰ ਨੂੰ ਸਿਰਫ ਤੇ ਸਿਰਫ ਲਾਅਰੇ ਲਗਾ ਕੇ ਅੱਗੇ ਸਮਾਂ ਲੰਘਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ 26 ਨਵੰਬਰ ਤੱਕ ਸ਼ਵਿਫਟ ਗੱਡੀ ਅਤੇ ਡਰਾਈਵਰ ਨੂੰ ਹਠੂਰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਤਾਂ ਉਹ ਗ੍ਰਾਮ ਪੰਚਾਇਤ ਚਕਰ ਦੀ ਅਗਵਾਈ ਹੇਠ ਵੱਖ-ਵੱਖ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਨਾਲ ਲੈ ਕੇ ਥਾਣਾ ਹਠੂਰ ਅੱਗੇ 27 ਨਵੰਬਰ ਸ਼ੁੱਕਰਵਾਰ ਨੂੰ ਸਵੇਰੇ ਦਸ ਵਜੇ ਰੋਸ ਧਰਨਾ ਦੇਣਗੇ। ਉਨ੍ਹਾਂ ਇਲਾਕਾ ਵਾਸੀਆਂ ਨੂੰ ਇਸ ਰੋਸ ਧਰਨੇ ਵਿਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਚਕਰ, ਪੰਚ ਗੁਰਮੀਤ ਸਿੰਘ, ਪੰਚ ਜਸਪਾਲ ਸਿੰਘ, ਪੰਚ ਕਾਲਾ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਬੁੱਧ ਸਿੰਘ ਚਕਰ, ਸੀਨੀਅਰ ਆਗੂ ਰੂਪ ਸਿੰਘ ਬਾਠ, ਪੰਚ ਮੱਖਣ ਸਿੰਘ, ਪੰਚ ਜੀਤਾ ਸਿੰਘ, ਪੰਚ ਜਗਤਾਰ ਸਿੰਘ, ਪੰਚ ਚਰਨ ਸਿੰਘ, ਪੰਚ ਅਜੀਤ ਸਿੰਘ, ਤੀਰਥ ਸਿੰਘ, ਹਰਦੇਵ ਸਿੰਘ, ਸਰਨਜੀਤ ਸਿੰਘ, ਸੁਖਦੇਵ ਸਿੰਘ, ਗੁਰਚਰਨ ਸਿੰਘ, ਸੰਦੀਪ ਸਿੰਘ, ਸੁੱਖਾ ਸਿੰਘ, ਬਸੰਤ ਸਿੰਘ ਹਾਜ਼ਰ ਸਨ। ਇਸ ਸਬੰਧੀ ਜਦੋਂ ਥਾਣਾ ਹਠੂਰ ਦੇ ਮੁਖੀ ਗੁਰਸੇਵਕ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਹਠੂਰ ਪੁਲਿਸ ਨੂੰ ਇਸ ਘਟਨਾ ਸਬੰਧੀ ਕੁਝ ਸੁਰਾਖ ਲੱਗੇ ਹਨ।ਉਸ ਦੀ ਪੜਤਾਲ ਕਰ ਕੇ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।