- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਡੀ ਗਿਣਤੀ ਵਿੱਚ ਪੈਨਸ਼ਨਰ ਸੰਗਰੂਰ ਪਹੁੰਚਣਗੇ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਸੰਗਰੂਰ ਮਹਾਂਰੈਲੀ ਨੂੰ ਸਫ਼ਲ ਬਣਾਉਣ ਲਈ ਸੂਬਾ ਭਰ ਦੇ ਪੈਨਸ਼ਨਰਾਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਜਰੂਰੀ ਮੀਟਿੰਗ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਨਿਰਮਲ ਸਿੰਘ ਲਲਤੋਂ ਜ਼ਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਪੈਨਸ਼ਨਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਲਲਤੋਂ ਨੇ ਪੰਜਾਬ ਸਰਕਾਰ ਸਮੁੱਚੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਸਬੰਧੀ ਅਪਣਾਈ ਜਾ ਰਹੀ ਨੀਤੀ ਦੀ ਕਰੜੇ ਸ਼ਬਦਾਂ ’ਚ ਨਿ੍ਖੇਧੀ ਕਰਦਿਆਂ ਕਿਹਾ ਕਿ ਇਸ ਦਾ ਜਵਾਬ ਪੈਨਸ਼ਨਜ਼ 2027 ਦੀਆਂ ਪੰਜਾਬ ਚੋਣਾਂ ਸਮੇਂ ਦੇਣਗੇ। ਇਸ ਮੌਕੇ ਉਨ੍ਹਾਂ ਸੂਬੇ ਦੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ 10 ਅਕਤੂਬਰ ਨੂੰ ਸੰਗਰੂਰ ਵਿਖੇ ਰੱਖੀ ਗਈ ਰੈਲੀ ਵਿਚ ਜਰੂਰ ਸ਼ਾਮਿਲ ਹੋਣ।ਇਸ ਮੌਕੇ ਮੀਟਿੰਗ ਵਿਚ ਬਲਦੇਵ ਸਿੰਘ ਜੜਤੌਲੀ਼,ਬਲਜਿੰਦਰ ਸਿੰਘ ਜਨਰਲ ਸਕੱਤਰ, ਬਿ੍ਜ ਭੂਸ਼ਣ ਰਾਮ ਮੂਰਤੀ ,ਹਰਕਿਸ਼ਨ ਲਾਲ ਬੇਰੀ, ਜਸਵੰਤ ਸਿੰਘ ਵਾਲੀਆ ,ਰਵਿੰਦਰ ਸਿੰਘ ,ਮੋਹਣ ਸਿੰਘ, ਪਿਆਰਾ ਸਿੰਘ ,ਹਰਜਿੰਦਰ ਸਿੰਘ, ਭੂਸ਼ਣ ਜੈਨ, ਸ਼ਾਮ ਸੁੰਦਰ, ਰਛਪਾਲ ਸਿੰਘ ,ਸੁਰਿੰਦਰ ਸਿੰਘ, ਕਮਲਜੀਤ ਸਿੰਘ ,ਆਸ਼ਾ ਰਾਣੀ,ਸੁਰਿੰਦਰ ਕੌਰ ,ਰਣਜੀਤ ਕੌਰ ,ਦਲਜੀਤ ਕੌਰ ,ਸੁਖਵਿੰਦਰ ਕੌਰ ,ਮਿਸ ਹਰਮਿੰਦਰ ਕੌਰ, ਗੁਰਮੀਤ ਕੌਰ ਗੁਲਸ਼ਨ ਰਾਏ ਅਤੇ ਗੁਰਮੀਤ ਸਿੰਘ ਹਾਜ਼ਰ ਸਨ।