ਭਗਵਾਨ ਮਹਾਂਵੀਰ ਜੀ ਦੀ 1001 ਕਿਲੋ ਵਜ਼ਨੀ ਗਦਾ ਯਾਤਰਾ ਦਾ ਮਾਛੀਵਾੜਾ ਪੁੱਜਣ ’ਤੇ ਸਵਾਗਤ ਭਗਵਾਨ ਮਹਾਂਵੀਰ ਜੀ ਦੀ 1001 ਕਿਲੋ ਵਜ਼ਨੀ ਗਦਾ ਯਾਤਰਾ ਦਾ ਮਾਛੀਵਾੜਾ ਪੁੱਜਣ ’ਤੇ ਸ਼ਾਨਦਾਰ ਸਵਾਗਤ
Publish Date: Sat, 21 Nov 2026 07:16 PM (IST)
Updated Date: Sun, 22 Nov 2026 04:05 AM (IST)
* ਦੇਸ਼ ਭਰ ਦੀ ਯਾਤਰਾ ਪੂਰੀ ਕਰਕੇ ਉਦੈਪੁਰ ਵਿਖੇ 84 ਫੁੱਟ ਉੱਚੀ ਮੂਰਤੀ ਨਾਲ ਕੀਤੀ ਜਾਵੇਗੀ ਸਥਾਪਤ ਪੀ 16 : ਭਗਵਾਨ ਮਹਾਂਵੀਰ ਜੀ ਦੀ ਗਦਾ ਯਾਤਰਾ ਦਾ ਸਵਾਗਤ ਕਰਦੇ ਹੋਏ ਸ਼ਰਧਾਲੂ। ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਭਗਵਾਨ ਮਹਾਂਵੀਰ ਜੀ ਦੇ ਸਨਮਾਨ ’ਚ ਰਾਜਸਥਾਨ ਤੋਂ ਆਰੰਭ ਕੀਤੀ ਵਿਸ਼ਾਲ ਗਦਾ ਯਾਤਰਾ ਅੱਜ ਮਾਛੀਵਾੜਾ ਸਾਹਿਬ ਪਹੁੰਚੀ, ਜਿੱਥੇ ਸ਼ਰਧਾਲੂਆਂ ਵੱਲੋਂ ਇਸ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਵੱਖ-ਵੱਖ ਧਾਤਾਂ ਨਾਲ ਤਿਆਰ ਕੀਤੀ ਗਈ 1001 ਕਿਲੋ ਵਜ਼ਨੀ ਅਤੇ 21 ਫੁੱਟ ਲੰਬੀ ਗਦਾ ਨੂੰ ਸੁੰਦਰ ਪਾਲਕੀ ’ਚ ਸਜਾਇਆ ਗਿਆ ਸੀ, ਜਿਸ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਯਾਤਰਾ ਸਭ ਤੋਂ ਪਹਿਲਾਂ ਸ੍ਰੀ ਸ਼ਿਵਾਲਾ ਬ੍ਰਹਮਚਾਰੀ ਮੰਦਰ ਵਿਖੇ ਪਹੁੰਚੀ, ਜਿੱਥੇ ਸ਼ਰਧਾਲੂਆਂ ਨੇ ਸ਼ਰਧਾ ਨਾਲ ਸਵਾਗਤ ਕੀਤਾ। ਇਸ ਤੋਂ ਬਾਅਦ ਯਾਤਰਾ ਦੁਰਗਾ ਸ਼ਕਤੀ ਮੰਦਰ ਵਿਖੇ ਪਹੁੰਚੀ, ਜਿੱਥੇ ਮੰਦਰ ਪ੍ਰਬੰਧਕ ਕਮੇਟੀਆਂ ਵੱਲੋਂ ਸਵਾਗਤ ਕੀਤਾ ਗਿਆ। ਯਾਤਰਾ ਦੇ ਪ੍ਰਬੰਧਕ ਸੀਤਾ ਰਾਮ ਨੇ ਦੱਸਿਆ ਕਿ ਇਸ ਯਾਤਰਾ ਦੀ ਸ਼ੁਰੂਆਤ ਸਾਲ 2023 ਵਿੱਚ ਰਾਜਸਥਾਨ ਤੋਂ ਕੀਤੀ ਗਈ ਸੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪਹੁੰਚਣ ਤੋਂ ਬਾਅਦ ਯਾਤਰਾ ਨੂੰ ਮੁੜ ਰਾਜਸਥਾਨ ਦੇ ਉਦੈਪੁਰ ਵਿਖੇ ਲਿਜਾਇਆ ਜਾਵੇਗਾ। ਉੱਥੇ ਭਗਵਾਨ ਮਹਾਂਵੀਰ ਜੀ ਦੀ 84 ਫੁੱਟ ਉੱਚੀ ਮੂਰਤੀ ਦੇ ਨਾਲ ਇਸ 1001 ਕਿੱਲੋ ਵਜ਼ਨੀ ਗਦਾ ਨੂੰ ਸਥਾਪਿਤ ਕੀਤਾ ਜਾਵੇਗਾ। ਮਾਛੀਵਾੜਾ ਵਿਖੇ ਸਵਾਗਤ ਕਰਨ ਵਾਲਿਆਂ ਵਿੱਚ ਰਵੀ ਕੁਮਾਰ, ਪ੍ਰਧਾਨ ਨੰਦ ਕਿਸ਼ੋਰ ਅਤੇ ਪੰਡਿਤ ਅਨੁਜ ਸ਼ਰਮਾ ਸਮੇਤ ਹੋਰ ਸ਼ਰਧਾਲੂ ਮੌਜੂਦ ਸਨ।