
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਸਮ ਪਿਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਵਿਚਕਾਰ 318ਵੇਂ ਅਲੌਕਿਕ ਮਿਲਾਪ ਦਿਹਾੜੇ 'ਤੇ ਸਦਭਾਵਨਾ ਯਾਤਰਾ ਸ੍ਰੀ ਹਜੂਰ ਸਾਹਿਬ ਲਈ ਰਵਾਨਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਕਨਵੀਨਰ ਅੰਤਰਰਾਸ਼ਟਰੀ ਫਾਊਂਡੇਸ਼ਨ ਬਲਦੇਵ ਬਾਵਾ, ਕਨਵੀਨਰ ਯਾਤਰਾ ਜਸਵੰਤ ਸਿੰਘ ਛਾਪਾ, ਪ੍ਰਧਾਨ ਫਾਊਂਡੇਸ਼ਨ ਪੰਜਾਬ ਕਰਨੈਲ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਰਕਬਾ ਭਵਨ ਤੋਂ ਸ਼ੁਰੂ ਹੋਈ ਸਦਭਾਵਨਾ ਯਾਤਰਾ ਸ਼ੁਰੂ ਹੋਈ। ਇਹ ਯਾਤਰਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿਚਕਾਰ 3 ਸਤੰਬਰ 1708 ਨੂੰ ਹੋਏ ਇਤਿਹਾਸਿਕ ਮਿਲਾਪ ਦਾ 318ਵਾਂ ਦਿਹਾੜਾ ਸ਼੍ਰੀ ਹਜੂਰ ਸਾਹਿਬ ਨੰਦੇੜ ਵਿਖੇ 3 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਗੁਰਦੁਆਰਾ ਬੰਦਾ ਘਾਟ ਵਿਖੇ ਦੀਵਾਨ ਸਜਾ ਕੇ ਮਨਾਏਗੀ।
ਇਸ ਮੌਕੇ ਲੁਧਿਆਣਾ ’ਚ ਵੱਖ-ਵੱਖ ਥਾਵਾਂ 'ਤੇ ਜੱਥੇ ਦਾ ਸਵਾਗਤ ਕਰਨ ਲਈ ਗੁਰਨਾਮ ਸਿੰਘ ਕਲੇਰ, ਨਿਰਮਲ ਕੈੜਾ, ਰਾਜੂ ਬਾਜੜਾ, ਹਰਪ੍ਰੀਤ ਸਿੰਘ ਬੇਦੀ, ਪਰਮਜੀਤ ਸਿੰਘ, ਜਸਬੀਰ ਸਿੰਘ ਰਾਣਾ ਝਾਂਡੇ, ਜਗਦੀਸ਼ ਸਿੰਘ ਬਿੱਟੂ, ਜੋਗਾ ਸਿੰਘ ਮਾਨ, ਪ੍ਰੀਤੀ ਰਾਜ ਸਿੰਘ ਬੱਸੀਆਂ, ਮਨਜੀਤ ਸਿੰਘ ਝੱਮਟ, ਡਾ.ਨਰੂਲਾ, ਗਗਨਦੀਪ ਬਾਵਾ, ਮਨੀ ਖੀਵਾ, ਹਰਜੋਤ ਸਿੰਘ ਕਾਲੜਾ, ਮੰਨਤ ਉਬਾਰਾਏ ਹਾਜ਼ਰ ਸਨ, ਜਿਨ੍ਹਾਂ ਨੇ ਫੁੱਲਾਂ ਦੀ ਵਰਖਾ ਕਰਦੇ ਜਥੇ ਦਾ ਸਵਾਗਤ ਕੀਤਾ, ਵੇਰਕਾ ਦਾ ਦੁੱਧ, ਲੱਸੀ, ਮਠਿਆਈ ਭੇਂਟ ਕਰਕੇ ਹਾਰ ਪਾ ਕੇ ਜੱਥੇ ਦਾ ਭਰਵਾਂ ਸਵਾਗਤ ਕੀਤਾ।ਇਸ ਸਮੇਂ ਸੰਤ ਸੁਖਬੀਰ ਸਿੰਘ ਨੇ ਕਿਹਾ ਕਿ ਇਹ ਇਤਿਹਾਸਿਕ ਦਿਹਾੜਾ ਕ੍ਰਿਸ਼ਨ ਕੁਮਾਰ ਬਾਵਾ ਵੱਲੋਂ ਸਿਦਕ, ਸ਼ਰਧਾ, ਸਤਿਕਾਰ ਅਤੇ ਨਿਮਰਤਾ ਨਾਲ 21 ਸਾਲ ਤੋਂ ਮਨਾਉਣਾ ਸਲਾਘਾਯੋਗ ਹੈ। ਉਹਨਾਂ ਕਿਹਾ ਕਿ ਜੱਥਾ 21 ਸਾਲ ਤੋਂ ਸੱਚਖੰਡ ਐਕਸਪ੍ਰੈੱਸ ਟਰੇਨ ਰਾਹੀਂ ਜਾ ਰਿਹਾ ਹੈ। ਹੁਣ ਪਹਿਲੀ ਵਾਰ ਏਸੀ ਬੱਸ ਰਾਹੀਂ ਜਾ ਰਿਹਾ ਹੈ ਜੋ ਆਗਰਾ, ਇੰਦੌਰ, ਗਵਾਲੀਅਰ, ਉਜੈਨ, ਭਗਤ ਧੰਨਾ ਜੀ, ਨਾਨਕ ਝੀਰਾ ਦੇ ਵੀ ਦਰਸ਼ਨ ਕਰੇਗਾ।