
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਘੁਮਾਰ ਮੰਡੀ ਵਿੱਚ ਸ਼ਾਤਰ ਚੋਰ ਗਿਰੋਹ ਸੋਮਵਾਰ ਤੜਕੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਮੋਬਾਈਲਾਂ ਦੇ ਵੱਡੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਂਦਿਆਂ ਨਕਾਬ ਪੋਸ਼ ਪੰਜ ਬਦਮਾਸ਼ਾਂ ਨੇ ਪਹਿਲੋਂ ਸ਼ੋਅਰੂਮ ਦਾ ਸਟਰ ਵਿੰਗਾ ਕੀਤਾ

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਘੁਮਾਰ ਮੰਡੀ ਵਿੱਚ ਸ਼ਾਤਰ ਚੋਰ ਗਿਰੋਹ ਸੋਮਵਾਰ ਤੜਕੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਮੋਬਾਈਲਾਂ ਦੇ ਵੱਡੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਂਦਿਆਂ ਨਕਾਬ ਪੋਸ਼ ਪੰਜ ਬਦਮਾਸ਼ਾਂ ਨੇ ਪਹਿਲੋਂ ਸ਼ੋਅਰੂਮ ਦਾ ਸਟਰ ਵਿੰਗਾ ਕੀਤਾ ਅਤੇ ਫਿਰ ਆਪਣੇ ਇੱਕ ਸਾਥੀ ਨੂੰ ਅੰਦਰ ਭੇਜ ਦਿੱਤਾ। ਸ਼ੋਅਰੂਮ ਦੇ ਅੰਦਰ ਜਾਣ ਤੋਂ ਬਾਅਦ ਮੁਲਜਮ ਦੇ ਸਾਥੀ ਗਾਇਬ ਹੋ ਗਏ। ਬਦਮਾਸ਼ ਤਕਰੀਬਨ ਅੱਧਾ ਘੰਟਾ ਸ਼ੋਅਰੂਮ ਦੇ ਅੰਦਰ ਹੀ ਰਿਹਾ ਅਤੇ ਵੀਵੋ ਅਤੇ ਓਪੋ ਕੰਪਨੀਆਂ ਦੇ 100 ਤੋਂ ਵੱਧ ਮੋਬਾਇਲ ਫੋਨ ਚੋਰੀ ਕਰ ਲਏ।
ਜਿਵੇਂ ਹੀ ਮੁਲਜ਼ਮ ਦੁਕਾਨ 'ਚੋਂ ਬਾਹਰ ਨਿਕਲਿਆ ਆ ਤਾਂ ਉਸਦੇ ਬਾਕੀ ਸਾਥੀ ਵੀ ਉੱਥੇ ਆ ਗਏ ਅਤੇ ਸਾਰੇ ਚੋਰ ਤੁਰੰਤ ਰਫੂ ਚੱਕਰ ਹੋ ਗਏ। ਸਵੇਰ ਵੇਲੇ ਸ਼ੋਰੂਮ ਦੇ ਮਾਲਕ ਯੋਗੇਸ਼ ਨੂੰ ਚੌਂਕੀਦਾਰ ਨੇ ਸ਼ਟਰ ਟੁੱਟੇ ਹੋਣ ਬਾਰੇ ਜਾਣਕਾਰੀ ਦਿੱਤੀ। ਮਾਮਲੇ ਦੀ ਸੂਚਨਾ ਮਿਲਦੇ ਹੀ ਜੋਗੇਸ਼ ਤੁਰੰਤ ਮੌਕੇ ਤੇ ਪਹੁੰਚੇ ਅਤੇ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ ਅੱਠ ਅਤੇ ਘੁਮਾਰ ਮੰਡੀ ਚੌਂਕੀ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਯੋਗੇਸ਼ ਨੇ ਦੱਸਿਆ ਕੀ ਉਨ੍ਹਾਂ ਦੇ 100 ਤੋਂ ਵੱਧ ਮੋਬਾਈਲ ਫੋਨ ਚੋਰੀ ਹੋ ਗਏ ਹਨ। ਉਨ੍ਹਾਂ ਆਖਿਆ ਕਿ ਬਦਮਾਸ਼ ਨੇ ਸਿਰਫ ਮੋਬਾਈਲ ਫੋਨ ਹੀ ਚੋਰੀ ਕੀਤੇ ਹਨ ਅੰਦਰ ਪਈ ਨਕਦੀ ਅਤੇ ਹੋਰ ਸਮਾਨ ਨੂੰ ਛੇੜਿਆ ਵੀ ਨਹੀਂ। ਇਹ ਸਾਰੀ ਵਾਰਦਾਤ ਸ਼ੋਅਰੂਮ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਬਦਮਾਸ਼ਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।