
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੁੱਢੇ ਦਰਿਆ ਦੇ ਸ਼ੁਰੂਆਤੀ ਪੁਆਇੰਟ ਕੂੰਮ ਕਲਾਂ ਤੋਂ ਅੰਤਿਮ ਪੁਆਇੰਟ ਵਾਲੀਪੁਰ ਤੱਕ ਦਾ ਅੱਖੀ ਦੇਖਿਆ ਹਾਲ

ਫ਼ੋਟੋ ਨੰਬਰ-28, 29, 30, 31, 32, 33, 34, 35, 36, 37, 38, 39, 40
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ
ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਕੂੰਮਕਲਾਂ ਤੋਂ ਬੁੱਢਾ ਦਰਿਆ ਦਾ ਸ਼ੁਰੂਆਤੀ ਪੁਆਇੰਟ ਹੈ ਅਤੇ ਹਲਕਾ ਗਿੱਲ ਦੇ ਵਲੀਪੁਰ ਵਿਖੇ ਜਾ ਕੇ ਬੁੱਢਾ ਦਰਿਆ ਸਤਲੁਜ ਵਿੱਚ ਮਿਲ ਜਾਂਦਾ ਹੈ। ਸ਼ੁਰੂਆਤੀ ਪੁਆਇੰਟ ਤੋਂ ਅੰਤਿਮ ਪੁਆਇੰਟ ਦਾ ਸਾਡੇ ਪੱਤਰਕਾਰ ‘ਰਵੀ ਭਾਟੀਆ’ ਨੇ ਦੌਰਾ ਕੀਤਾ।
ਨਾਲ਼ੇ ਦਾ ਰੂਪ ਧਾਰ ਚੁੱਕੇ ਮਹਾਨਗਰ ਲੁਧਿਆਣਾਂ ਦਾ ਇਤਿਹਾਸਕ ਬੁੱਢੇ ਦਰਿਆ ਨੂੰ ਮੁੜ ਸੁਰਜੀਤ ਕਰਨ ਲਈ ਸਮੇਂ ਦੀਆਂ ਸਰਕਾਰਾਂ ਨੇ ਕਈ ਉਪਰਾਲੇ ਕੀਤੇ ਹਨ, ਜਿਸ ਕਰਕੇ ਬੁੱਢਾ ਦਰਿਆ ਕਈ ਦਹਾਕਿਆਂ ਤੋਂ ਲੁਧਿਆਣਾ ਦੀ ਸਿਆਸਤ ਦਾ ਕੇਂਦਰ ਬਿੰਦੂ ਰਿਹਾ ਹੈ।
ਕੋਈ ਵੀ ਸਰਕਾਰ ਗੰਦੇਂ ਨਾਲੇ ਦੀ ਕਾਇਅਕਲਪ ਕਰਕੇ ਮੁੜ ਇਸ ਨੂੰ ਬੁੱਢਾ ਦਰਿਆ ਬਣਾਉਣ ਵਿੱਚ ਕਾਮਯਾਬ ਨਹੀ ਹੋ ਸਕੀ। ਜੇਕਰ ਪਿਛਲੇ ਇੱਕ ਦਹਾਕੇ ਦੀ ਗੱਲ ਕੀਤੀ ਜਾਵੇ, ਤਾਂ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਸਮਾਰਟਸਿਟੀ ਤਹਿਤ ਗੰਦੇਂ ਨਾਲੇ ਦੀ ਸਫਾਈ ਲਈ ਉਸ ਸਮੇਂ 650 ਕਰੌੜ ਰੁਪਏ ਦਾ ਬਜਟ ਰਖਿਆ ਸੀ ਅਤੇ ਬੁੱਢੇ ਨਾਲੇ ਦੀ ਸਫਾਈ ਲਈ ਇੱਕ ਟਾਸਕ ਫੋਰਸ ਬਣਾਈ ਸੀ ਜਿਸ ਦਾ ਮੁੱਖੀ ਨਾਮਧਾਰੀ ਸੰਪਰਦਾ ਦੇ ਮੁੱਖੀ ਸਤਿਗੁਰੂ ਉਦੇ ਸਿੰਘ ਜੀ ਨੂੰ ਬਣਿਆ ਗਿਆ ਸੀ। ਉਸ ਸਮੇਂ ਇਸ ਬੁੱਢੇ ਦਰਿਆ ਦੀ ਸਫਾਈ ਲਈ ਇਕ ਰਣਨੀਤੀ ਤਿਆਰ ਕੀਤੀ ਸੀ। ਉਸੇ ਤਹਿਤ ਹੀ ਨੀਲੋਂ ਨਹਿਰ ਤੋਂ ਫਸਲਾਂ ਸੀ ਸਿੰਚਾਈ ਵਾਲੇ ਸੂਏ ਰਾਹੀ ਕੂੰਮਕਲਾਂ ਤੱਕ ਬੁੱਢੇ ਦਰਿਆ ਵਿੱਚ ਸਾਫ ਪਾਣੀ ਛੱਡਿਆ ਗਿਆ ਸੀ, ਤਾਂ ਜੋ ਨੀਲੋਂ ਨਹਿਰ ਤੋਂ ਆਂਉਦਾ ਸਾਫ ਪਾਣੀ ਸਹਿਰ ਅੰਦਰ ਨਾਲ਼ੇ ’ਚ ਫੈਲੀ ਗੰਦਗੀ ਨੂੰ ਆਪਣੇ ਨਾਲ ਵਹਾਅ ਕੇ ਲੈ ਜਾਵੇ ਇਸ ਪ੍ਰਜੈਕਟ ਤੇ ਸਰਕਾਰ ਨੇ ਉਸ ਸਮੇਂ 9 ਕਰੋੜ ਰੁਪਏ ਤੋਂ ਵੱਧ ਪੈਸੇ ਖਰਚੇ। ਇਸ ਪ੍ਰਜੈਕਟ ਦਾ ਉਦਘਾਟਨ ਉਸ ਸਮੇਂ ਦੇ ਮੇਅਰ ਬਲਾਕ ਸਿੰਘ ਸੰਧੂ ਅਤੇ ਉਸ ਇਲਾਕੇ ਦੇ ਵਿਧਾਇਕਾਂ ਨੇ ਕੀਤਾ।
ਪੰਜਾਬੀ ਜਾਗਰਣ ਦੀ ਟੀਮ ਨੇ ਐਤਵਾਰ ਨੂੰ ਜਦੋਂ ਨੀਲੋਂ ਤੋਂ ਵਲੀਪੁਰ ਤੱਕ ਬੁੱਢੇ ਦਰਿਆ ਦੇ ਹਾਲਾਤ ਵੇਖੇ ਤਾਂ ਨੀਲੋਂ ਤੋਂ ਜਿਸ ਤਰ੍ਹਾਂ ਉਸ ਸਮੇਂ ਦੀ ਸਰਕਾਰ ਨੇ ਸਾਫ ਪਾਣੀ ਛੱਡਿਆ ਸੀ ਉਹ ਅੱਜ ਵੀ ਚੱਲ ਰਿਹਾ ਸੀ ਤੇ ਕੂੰਮਕਲਾਂ ਆ ਕੇ ਬੁੱਢੇ ਦਰਿਆ ਵਿੱਚ ਪੈ ਰਿਹਾ ਸੀ। ਕੂੰਮਕਲਾਂ ਵਿੱਚ ਅੱਜ ਵੀ ਪੁਰਾਣੇ ਸਮੇਂ ਦੀ ਤਰ੍ਹਾਂ ਪਿੰਡਾਂ ਦੇ ਲੋਕਾਂ ਦੇ ਪਸ਼ੂ ਦਰਿਆ ’ਚ ਬੈਠੇ ਗਰਮੀ ਤੋਂ ਰਾਹਤ ਪਾ ਰਹੇ ਸਨ ਤੇ ਦਰਿਆ ਦਾ ਠੰਢਾ ਪਾਣੀ ਪੀ ਰਹੇ ਸਨ। ਜਿਸ ਤੋਂ ਬਆਦ ਇਹ ਦਰਿਆ ਪਿੰਡ ਧਨਾਨਸੂ ਜਾਂਦਾ ਹੈ, ਜਿੱਥੇ ਕੁੱਝ ਲੋਕ ਐਤਵਾਰ ਦੀ ਛੱਟੀ ਮੱਛੀਆਂ ਫੜ ਕੇ ਮਨਾ ਰਹੇ ਸਨ। ਸ਼ਾਮ ਨੂੰ ਖਾਣੇ ਦਾ ਪ੍ਰਬੰਧ ਕਰ ਰਹੇ ਸਨ। ਜਿਸ ਤੋਂ ਸਾਫ ਨਜ਼ਰ ਆ ਰਿਹਾ ਸੀ ਕਿ ਜੇਕਰ ਅੱਜ ਵੀ ਇੱਥੇ ਪਾਣੀ ਕੈਮੀਕਲ ਮੁਕਤ ਹੈ ਤਾਂ ਹੀ ਇਸ ਵਿੱਚ ਮੱਛੀਆਂ ਤੈਰ ਰਹੀਆਂ ਹਨ। ਇਸ ਤੋਂ ਬਆਦ ਇਹ ਦਰਿਆ ਭੂਖੜੀ ਖੁਰਦ ਵਿਖੇ ਦਾਖ਼ਲ ਹੁੰਦਾ ਹੈ, ਜਿੱਥੋਂ ਡੇਅਰੀਆਂ ਸ਼ੁਰੂ ਹੋ ਜਾਂਦੀਆਂ ਹਨ। ਭਾਵੇ ਇੱਥੇ ਅੱਜ ਵੀ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਤਿਆਰ ਕੀਤਾ ਘਾਟ ਹੈ, ਪਰ ਪਾਣੀ ਵਿੱਚ ਬਰਸਾਤੀ ਤੇ ਥੋੜ੍ਹੀ ਡੇਅਰੀਆਂ ਦੀ ਗੰਦਗੀ ਕਰਕੇ ਕੋਈ ਵੀ ਵਿਆਕਤੀ ਗਰਮੀ ਵਿੱਚ ਦਰਿਆ ਅੰਦਰ ਨਹਾਉਂਦਾ ਨਜ਼ਰ ਨਹੀ ਆਇਆ, ਜਿਸ ਕਰਕੇ ਘਾਟ ਸੁੰਨਾਂ ਹੀ ਪਿਆ ਸੀ। ਇਸ ਤੋਂ ਬਆਦ ਸਰਕਾਰ ਤੇ ਪ੍ਰਸਾਸ਼ਨ ਦੀ ਸਖਤੀ ਦੇ ਬਾਵਜੂਦ ਪੇਂਡੂ ਖੇਤਰ ਵਿੱਚ ਦਰਿਆ ਕੰਢੇ ਬਣੀਆਂ ਡੇਅਰੀਆਂ ਬਿਜਲੀ ਕੂਨੇਕਸ਼ਨ ਕੱਟੇ ਜਾਣ ਦੇ ਬਾਵਜੂਦ ਅੱਜ ਉਸ ਤਰ੍ਹਾਂ ਖੁੱਲ੍ਹੀਆਂ ਨਜ਼ਰ ਆਈਆਂ ਤੇ ਡੇਅਰੀਆਂ ਦੇ ਬਾਹਰ ਦਰਿਆ ਕੰਢੇ ਗੋਹੇ ਦੇ ਢੇਰ ਨਜ਼ਰ ਆਏ। ਬੁੱਢਾ ਦਰਿਆ ਜਦੋਂ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਪੜਾਅ ਕੋਲ ਦੀ ਲੰਘਦਾ ਜਿਉਂ ਹੀ ਜੇਲ੍ਹ ਵਾਲੀ ਪੁਲ਼ੀ ਤਕ ਪਹੁੰਚਿਆ, ਤਾਂ ਟਰੀਟਮੈਂਟ ਪਲਾਂਟ ਤੋਂ ਆਉਂਦੇ ਰੰਗਦਾਰ ਪਾਣੀ ਨੇ ਬੁੱਢੇ ਦਰਿਆ ਦੇ ਪਾਣੀ ਦਾ ਰੰਗ ਵੀ ਬਦਲ ਦਿੱਤਾ ਤੇ ਜੇਲ੍ਹ ਦੀ ਪੁਲ਼ੀ ਤੋਂ ਟਿੱਬਾ ਰੋਡ ਹਾਈਵੇ ਤੱਕ ਪੁੱਜਦਾ-ਪੁੱਜਦਾ ਬੁੱਢੇ ਦਰਿਆ ਦਾ ਪਾਣੀ ਪੂਰੀ ਤਰ੍ਹਾਂ ਗੰਧਲਾ ਨਜਰ ਆਇਆ, ਜੋ ਸਹਿਰ ਦੇ ਕਈ ਚੌਕਾਂ, ਮੁਹੱਲਿਆਂ ਤੇ ਪਿੰਡਾਂ ਤੋਂ ਹੁੰਦਾਂ ਹੋਇਆ ਵਲੀਪੁਰ ਸਤਲੁਜ ਦਰਿਆ ਵਿੱਚ ਪੈ ਗਿਆ ਅਤੇ ਸਤਲੁਜ ਦਰਿਆ ਦੇ ਪਾਵਨ ਪਾਣੀ ਵਿਚ ਸ਼ਾਮਲ ਹੋ ਕੇ ਰਾਜਸਥਾਨ ਲਈ ਰਵਾਨਾ ਹੋ ਗਿਆ।
-ਕਿੱਥੇ ਤੋਂ ਕਿੱਥੇ ਤੱਕ ਜਾਂਦਾ ਹੈ ਇਹ ਬੁੱਢਾ ਦਰਿਆ
ਇਸ ਦਰਿਆ ਦੀ ਕੂੰਮਕਲਾਂ ਤੋਂ ਵਲੀਪੁਰ ਤੱਕ ਜੇਕਰ ਲੰਬਾਈ ਸਰਕਾਰੀ ਅੰਕੜਿਆਂ ਵਿੱਚ ਵੇਖੀ ਜਾਵੇ ਤਾਂ 47 ਕਿਲੋਮੀਟਰ ਤੋਂ ਥੋੜੀ ਵੱਧ ਹੈ ਅਤੇ 14 ਕਿਲੋਮੀਟਰ ਦਾ ਏਰੀਆ ਸਹਿਰ ਤੋਂ ਲੰਘਦਾ ਹੈ, ਇਹ ਦਰਿਆ ਕੂੰਮਕਲਾਂ ਤੋਂ ਸ਼ੁਰੂ ਹੋ ਕੇ ਘੂਮੈਤ, ਗੱਦੋਵਾਲ, ਲੱਖੋਵਾਲ, ਬੁੱਢੇਵਾਲ, ਧਨਾਨਸੂ, ਭੂਖੜੀ ਖੁਰਦ, ਭੂਖੜੀ ਕਲਾਂ, ਤਾਜਪਰ ਹੁੰਦਾਂ ਹੋਇਆ ਸ਼ਹਿਰ ਦਾ 14 ਕਿੱਲੋਮੀਟਰ ਏਰੀਆ ਪਾਰ ਕਰਕੇ ਗੌਂਸਪੁਰ, ਬੁਰਜ ਲੰਬੜਾਂ, ਫਗਲਾ, ਸਲੇਮਪੁਰ, ਬਾਰਨਹਾੜਾ, ਤਲਵਾੜਾ, ਜੈਨਪੁਰ ਅਤੇ ਨੂਰਪੁਰ ਬੇਟ ਤੋਂ ਹੁੰਦਾਂ ਹੋਇਆ ਬਲੀਪੁਰ ਸਤਲੁਜ ਦਰਿਆ ’ਚ ਮਿਲ ਜਾਂਦਾ ਹੈ।
-ਬੁੱਢੇ ਦਰਿਆ ਦੀ ਸਫ਼ਾਈ ਦਾ ਕੰਮ ਸੰਤ ਸੀਚੇਵਾਲ ਨੂੰ ਸੌਂਪਿਆ
ਸੰਤ ਬਲਵੀਰ ਸਿੰਘ ਸੀਚੇਵਾਲ ਨੇ ਗੁਰਦੁਆਰਾ ਗਊਘਾਟ ਤੋਂ ਅਰਦਾਸ ਕਰਕੇ ਬੁੱਢੇ ਦਰਿਆ ਦੀ ਸਫ਼ਾਈ ਦਾ ਕੰਮ ਆਰੰਭ ਕੀਤਾ। ਸੰਤ ਸੀਚੇਵਾਲ ਨੇ ਜੇਲ੍ਹ ਕੋਲ ਆਪਣੀ ਟੀਮ ਦੇ ਪੱਕੇ ਡੇਰੇ ਲਾਏ, ਤਾਂ ਜੋ ਕੋਈ ਵੀ ਕਾਰਖ਼ਾਨਾ ਜਾਂ ਡੇਅਰੀ ਵਾਲਾ ਰਾਤ ਸਮੇਂ ਜਾ ਚੋਰੀ ਛਿਪੇ ਗੰਧਲਾ ਪਾਣੀ ਬੁੱਢੇ ਦਰਿਆ ’ਚ ਨਾ ਸੁੱਟ ਸਕੇ।
-ਭੂਖੜੀ ਖੁਰਦ ’ਚ ਸੰਤ ਸੀਚੇਵਾਲ ਨੇ ਵਿਸਾਖੀ ’ਤੇ ਬਣਾਇਆ ਸੀ ਇਸ਼ਨਾਨਘਾਟ
ਸੰਤ ਸੀਚੇਵਾਲ ਤੇ ਉਹਨਾਂ ਦੀ ਟੀਮ ਨੇ ਬੁੱਢੇ ਦਰਿਆ ਦੀ ਸਫਾਈ ਲਈ ਕਈ ਕੋਸ਼ਿਸ਼ਾਂ ਤੇ ਉਪਰਾਲੇ ਕੀਤੇ, ਇਸ ਤਹਿਤ ਹੀ ਵਿਸਾਖੀ ਦੇ ਦਿਨ ਉਹਨਾਂ ਵੱਲੋਂ ਪਿੰਡ ਭੂਖੜੀ ਖੁਰਦ ’ਚ ਪੱਕਾ ਇਸ਼ਨਾਨਘਾਟ ਤਿਆਰ ਕੀਤਾ ਗਿਆ ਸੀ। ਜਿਸ ਵਿੱਚ ਪਹਿਲਾਂ ਉਹਨਾਂ ਖੁਦ ਇਸ਼ਨਾਨ ਕੀਤਾ ਅਤੇ ਉਸ ਤੋਂ ਬਾਅਦ ਇਲਾਕੇ ਦੀਆਂ ਸੰਗਤ ਨੇ ਇਸ਼ਨਾਨ ਕੀਤਾ ਸੀ। ਜਿਸ ਤੋਂ ਇਲਾਕੇ ਦੇ ਲੋਕਾਂ ਨੂੰ ਆਸ ਬੱਝੀ ਸੀ ਕਿ ਹੁਣ ਸ਼ਾਇਦ ਗੰਦਾਂ ਨਾਲਾ ਮੁੜ ਬੱਢੇ ਦਰਿਆ ਵਿੱਚ ਬਦਲੇਗਾ। ਜਿਸ ਤਰਾਂ ਉਹਨਾਂ ਦੇ ਬਜ਼ੁਰਗ ਬੱਢੇ ਦਰਿਆ ਵਿੱਚ ਤਾਰੀਆਂ ਲਾਉਂਦੇ ਸਨ। ਹੁਣ ਉਹ ਖੁਦ ਤੇ ਬਾਅਦ ਵਿੱਚ ਉਹਨਾਂ ਦੇ ਬੱਚੇ ਵੀ ਤਾਰੀਆਂ ਲਾਉਣਗੇ।