- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸ਼ਟਮੀ ਵਾਲੇ ਦਿਨ ਬਾਬਾ ਖਾਖੀ ਸ਼ਾਹ ਦੀ ਸਮਾਧ ’ਤੇ ਲੱਗਿਆ ਮੇਲਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਨਵਰਾਤਿਆ ਦੇ ਅੱਠਵੇਂ ਦਿਨ ਅਸ਼ਟਮੀ ਦੇ ਪਵਿੱਤਰ ਦਿਹਾੜੇ ’ਤੇ ਰੋਪੜ ਮਾਰਗ ’ਤੇ ਸਥਿਤ ਨਾਥ ਦੀ ਕੁਟੀਆ ਤੇ ਬਾਬਾ ਖਾਖੀ ਸ਼ਾਹ ਜੀ ਦੀ ਸਮਾਧ ’ਤੇ ਮੇਲਾ ਲੱਗਿਆ ਤੇ ਸ਼ਰਧਾਲੂਆ ਨੇ ਲਾਇਨਾਂ ਲਗਾ ਕੇ ਮੱਥਾ ਟੇਕਿਆ। ਪਿੰਡ ਭਰਥਲਾ, ਜਲਾਹਮਾਜਰਾ ਤੋਂ ਇਲਾਵਾ ਹੋਰ ਕਈ ਪਿੰਡਾਂ ਦੇ ਲੋਕਾਂ ਨੇ ਬਾਬਾ ਖਾਖੀ ਸ਼ਾਹ ਜੀ ਦੀ ਸਮਾਧ ਦੇ ਅੱਗੇ ਹਵਨ ਯੱਗ ਕੀਤਾ ਤੇ ਆਪਣੀਆਂ ਸੁੱਖਾਂ ਲਾਹੀਆਂ। ਪਿੰਡ ਭਰਥਲਾ ਦੇ ਪਤਵੰਤੇ ਸੱਜਣਾ ’ਚੋਂ ਜਗਜੀਤ ਸਿੰਘ ਭਰਥਲਾ ਨੇ ਦੱਸਿਆ ਕਿ ਹਰ ਸਾਲ ਵਿੱਚ ਦੋ ਵਾਰ ਅਸ਼ਟਮੀ ਦੇ ਪਵਿੱਤਰ ਦਿਹਾੜੇ ਤੇ ਕਈ ਪਿੰਡਾਂ ਦੀ ਸੰਗਤ ਰਲ ਕੇ ਬਾਬਾ ਖਾਖੀ ਸ਼ਾਹ ਜੀ ਦੀ ਸਮਾਧ ’ਤੇ ਆ ਕੇ ਮੱਥਾ ਟੇਕਦੇ ਹਨ ਤੇ ਆਪਣੀਆਂ ਮੰਨਤਾਂ ਪੂਰੀਆਂ ਕਰਦੇ ਹਨ। ਪਿਛਲੇ ਕਈ ਸਾਲਾਂ ਤੋਂ ਇਹ ਰੀਤ ਚੱਲੀ ਆ ਰਹੀ ਹੈ। ਨਰਾਤਿਆ ਦੇ ਅੱਠਵੇ ਦਿਨ ਅਸ਼ਟਮੀ ਨੂੰ ਕਈ ਧਰਮਾਂ ਨਾਲ ਸਬੰਧਤ ਲੋਕ ਅੱਜ ਦੇ ਦਿਨ ਇਸ ਥਾਂ ਤੇ ਨਤਮਸਤਕ ਹੁੰਦੇ ਹਨ। ਅੱਜ ਅਰਦਾਸ ਉਪਰੰਤ ਆਈ ਸੰਗਤ ਨੂੰ ਪ੍ਰਸ਼ਾਦ ਵੰਡਿਆਂ ਅਤੇ ਲੱਡੂਆ ਤੇ ਪੇਸਟੀਆ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਜਗਜੀਤ ਸਿੰਘ ਤੋ ਇਲਾਵਾ ਬਲਰਾਜ ਸਿੰਘ, ਧਰਮਬੀਰ ਸਿੰਘ, ਕਸਤੂਰੀ ਲਾਲ, ਰਵਿੰਦਰ ਸਿੰਘ, ਰਵੀ, ਨਿਹਾਲ ਸਿੰਘ, ਜਸ਼ਨ ਸਿੰਘ, ਇੰਦਰਜੀਤ ਸਿੰਘ, ਹਰਦਵਿੰਦਰ ਸਿੰਘ, ਹਰਮਨ ਸਿੰਘ, ਸਤਨਾਮ ਸਿੰਘ, ਕਰਨ ਸਿੰਘ ਤੇ ਹੋਰ ਵੀ ਸੱਜਣ ਮੌਜੂਦ ਸਨ।