ਕਮੇਟੀ ਬਣਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਫ਼ਦ ਗੁਰੁ ਘਰ ਪਹੁੰਚਿਆ
ਗੁਰਦੂਆਰਾ ਸਾਹਿਬ ਦੀ ਅੰਮ੍ਰਿਤਧਾਰੀ ਸਿੰਘਾਂ ਦੀ ਕਮੇਟੀ ਬਣਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵਫਦ ਗੁਰੁ ਘਰ ਪਹੁੰਚਿਆ
Publish Date: Tue, 24 Feb 2026 09:20 PM (IST)
Updated Date: Wed, 25 Feb 2026 04:13 AM (IST)

ਲੰਬੇਂ ਸਮੇਂ ਤੋਂ ਚੱਲ ਰਿਹਾ ਹੈ ਦੋ ਧਿਰਾਂ ‘ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਵਾਦ, ਪੁਲਿਸ ਪ੍ਰਸ਼ਾਸ਼ਨ ਨੇ ਕੀਤੇ ਸਖਤ ਸੁਰੱਖਿਆ ਦੇ ਪ੍ਰਬੰਧ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦੋਵੇਂ ਧਿਰਾਂ ‘ਚ ਨਹੀਂ ਬਣੀ ਸਹਿਮਤੀ ਸੁਖਵਿੰਦਰ ਸਿੰਘ ਸਲੌਦੀ ਖੰਨਾ, ਪੰਜਾਬੀ ਜਾਗਰਣ, ਖੰਨਾ : ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਅਮਲੋਹ ਰੋਡ, ਖੰਨਾ ਦੀ ਪ੍ਰਬੰਧਕ ਕਮੇਟੀ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਣ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਵਫਦ ਦੋਵੇਂ ਧਿਰਾਂ ਨਾਲ ਗੱਲਬਾਤ ਕਰਨ ਅਤੇ ਅੰਮ੍ਰਿਤਧਾਰੀ ਸਿੰਘਾਂ ਦੀ ਕਮੇਟੀ ਬਣਾਉਣ ਲਈ ਭਾਈ ਗੁਰਭਾਗ ਸਿੰਘ ਸਬ ਆਫਿਸ ਧਰਮ ਪ੍ਰਚਾਰ ਸ੍ਰੀ ਅਨੰਦਪੁਰ ਸਾਹਿਬ, ਭਾਈ ਕੇਹਰ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ, ਭਾਈ ਹਰਪ੍ਰੀਤ ਸਿੰਘ ਪ੍ਰਚਾਰਕ, ਭਾਈ ਪਰਮਜੀਤ ਸਿੰਘ ਪ੍ਰਚਾਰਕ, ਭਾਈ ਮਨਜੀਤ ਸਿੰਘ ਪ੍ਰਚਾਰਕ, ਭਾਈ ਕਿੰਗੀ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਅਤੇ ਭਾਈ ਜਸਪਾਲ ਸਿੰਘ ਆਰਕੇ ਦਾ ਵਫਦ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਅਮਲੋਹ ਰੋਡ ਖੰਨਾ ਵਿਖੇ ਪਹੁੰਚਿਆ। ਸ਼ਿਕਾਇਤ ਕਰਤਾ ਧਿਰ ਦੇ ਹਰਜੀਤ ਸਿੰਘ, ਜੋਗਿੰਦਰ ਸਿੰਘ ਜੱਗੀ, ਸਾਹਿਬ ਸਿੰਘ, ਗੁਰਮੀਤ ਸਿੰਘ ਅਤੇ ਕੁਲਦੀਪ ਸਿੰਘ ਵੱਲੋਂ ਮੌਜੂਦਾ ਪ੍ਰਬੰਧ ਕਮੇਟੀ ਦੇ ਭਗਤ ਰਾਮ ਸਰਹੱਦੀ, ਗੁਰਮੀਤ ਸਿੰਘ ਨਾਗਪਾਲ ਅਤੇ ਪਰਮਜੀਤ ਸਿੰਘ ਬੌਬੀ ਅਤੇ ਹੋਰ ਮੈਂਬਰ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਸੀ ਕਿ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਦੀ ਪ੍ਰਬੰਧਕ ਅੰਮ੍ਰਿਤਧਾਰੀ ਨਹੀਂ ਹੈ।ਜਿਸ ਤੇ ਕਾਰਵਾਈ ਕਰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਹੁਕਮ ਜਾਰੀ ਕੀਤੇ ਗਏ ਕਿ ਗੁਰੂ ਘਰ ਦੇ ਪ੍ਰਬੰਧ ਲਈ ਅੰਮ੍ਰਿਤਧਾਰੀ ਸਿੰਘਾਂ ਦੀ ਕਮੇਟੀ ਬਣਾ ਕੇ ਕਮੇਟੀ ਨੂੰ ਗੁਰੂ ਘਰ ਦਾ ਪ੍ਰਬੰਧ ਸੋਪਿਆ ਜਾਵੇ ਅਤੇ ਇਸ ਦੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਜਾਵੇ। ਜਿਸ ਲਈ ਅੱਜ ਸ੍ਰੀ ਅਕਾਲ ਤਖਤ ਦੇ ਹੁਕਮਾਂ ਤਹਿਤ ਇੱਕ ਵਫਦ ਗੁਰੂੁ ਘਰ ਦੇ ਮਸਲੇ ਲਈ ਦਵਿੰਦਰ ਸਿੰਘ ਖੱਟੜਾ ਮੈਂਬਰ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੁੱਤਰ ਨਵਤੇਜ ਸਿੰਘ ਖੱਟੜਾ ਸਮੇਤ ਇੱਕ ਵਫਦ ਲਈ ਪਹੁੰਚਿਆ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵਿਵਾਦ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸ਼ਨ ਵੱਲੋਂ ਵੀ ਸ਼ਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਸ੍ਰੀ ਅਕਾਲ ਤਖਤ ਸਾਹਿਬ ਦੇ ਆਏ ਵਫਦ ਵੱਲੋਂ ਸੁਖਾਲੇ ਮਹੌਲ ‘ਚ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ ਗਈ।ਗੁਰੁ ਘਰ ਦੇ ਮਸਲੇ ਦੇ ਹੱਲ ਲਈ ਦੇਵੇਂ ਧਿਰਾਂ ਦੇ ਪੰਜ ਪੰਜ ਮੈਂਬਰ ਲੈਣ ਦੀ ਵਿਚਾਰ ਕੀਤੀ ਗਈ।ਪਰ ਮੌਜੂਦਾ ਪ੍ਰਬੰਧਕ ਕਮੇਟੀ ਧਿਰ ਵੱਲੋਂ ਛੇ ਛੇ ਮੈਂਬਰ ਲੈਣ ਤੇ ਸਹਿਮਤੀ ਪ੍ਰਗਟਾਈ ਗਈ, ਜਿਸ ਦਾ ਪਹਿਲਾ ਮਤਾ ਪਾਇਆ ਗਿਆ। ਜਦੋਂ ਵਫਦ ਵੱਲੋਂ ਮੱਤੇ ਤੇ ਦਸਤਖਤ ਕਰਨ ਲਈ ਕਿਹਾ ਤਾਂ ਮੌਜੂਦਾ ਕਮੇਟੀ ਦੇ ਪਰਮਜੀਤ ਸਿੰਘ ਬੋਬੀ ਅਤੇ ਗੁਰਮੀਤ ਸਿੰਘ ਨਾਗਪਾਲ ਦੀ ਵਫਦ ਨਾਲ ਤੂੰ ਤੂੰ ਮੈਂ ਮੈਂ ਹੋ ਗਈ। ਪਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵਫਦ ਕਿਹਾ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਹਿਤ ਮਰਿਆਦਾ ਅਨੁਸਾਰ ਗੁਰੂ ਘਰ ਦੇ ਪ੍ਰਬੰਧ ਹੁੰਦੇ ਹਨ।ਉਹ ਕੇਵਲ ਅੰਮ੍ਰਿਧਾਰੀ ਸਿੰਘਾਂ ਦੀ ਹੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਮੌਜੂਦਾ ਪ੍ਰਬੰਧਕ ਕਮੇਟੀ ਮੀਟਿੰਗ ਤੋਂ ਉੱਠ ਕੇ ਬਾਹਰ ਚੱਲੀ ਗਈ, ਕਿਉਂ ਕਿ ਮੌਜੂਦਾ ਪ੍ਰਬੰਧਕ ਕਮੇਟੀ ‘ਚ ਜ਼ਿਆਦਾ ਤਰ ਕਮੇਟੀ ਮੈਂਬਰ ਸਹਿਜਧਾਰੀ ਸਿੱਖ ਹਨ।ਜੋ ਗੁਰੁ ਘਰ ਦਾ ਪ੍ਰਬੰਧ ਚਲਾਉਂਦੇ ਹਨ। ਫਿਰ ਮੌਜੂਦਾ ਕਮੇਟੀ ਨੂੰ ਪੱਤਵੰਤੇ ਸੱਜਣਾਂ ਨੇ ਮਸਲੇ ਦੇ ਹੱਲ ਲਈ ਮਨਾਇਆ ਗਿਆ। ਜਿਸ ਤੋਂ ਬਾਅਦ ਦੁਬਾਰਾ ਮੀਟੰਗ ਸ਼ੁਰੂ ਹੋਈ। ਦੁਬਾਰਾ ਫਿਰ ਵਿਵਾਦ ਵੱਧ ਗਿਆ ਮੌਜੂਦਾ ਪ੍ਰਬੰਧਕ ਕਮੇਟੀ ਕਿਹਾ ਕਿ ਇਹ ਗੁਰਦੁਆਰਾ ਤਾਂ ਪੰਚਾਇਤੀ ਗੁਰਦੁਆਰਾ ਅਧੀਨ ਆਊਂਦਾ ਹੈ। ਇਸ ’ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਕੋਈ ਹੁਕਮ ਨਹੀਂ ਚੱਲ ਸਕਦਾ, ਜਿਸ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘਾਂ ਦੇ ਵਫਦ ਨੇ ਸਖਤ ਇਤਰਾਜ ਜਤਾਇਆ ਅਤੇ ਕਿਹਾ ਕਿ ਕੋਈ ਵੀ ਗੁਰੂ ਘਰ ਪੰਚਾਇਤ ਦੇ ਅਧੀਨ ਨਹੀਂ ਆ ਸਕਦਾ ।ਸਾਰੇ ਗੁਰੂੁ ਘਰ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਅਤੇ ਮਰਿਆਦਾ ਅੰਦਰ ਆਉਂਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਹੀ ਅੰਮ੍ਰਿਤਧਾਰੀ ਕਮੇਟੀ ਬਣਾਉਣ ਦੇ ਨਿਰਦੇਸ਼ ਹੋਏ ਹਨ, ਜੋ ਇੰਨ੍ਹ ਬਿਨ੍ਹ ਲਾਗੂ ਕੀਤੇ ਜਾਣਗੇ। ਸ਼ਾਮ ਤੱਕ ਚੱਲੀ ਮੀਟੰਗ ‘ਚ ਮੌਜੂਦਾ ਪ੍ਰਬੰਧ ਕਮੇਟੀ ਅਤੇ ਸ਼ਿਕਾਇਤ ਧਿਰ ‘ਚ ਕਮੇਟੀ ਬਣਾਉਣ ‘ਚ ਸਹਿਮਤੀ ਨਹੀਂ ਬਣੀ।ਆਖਿਰ ‘ਚ ਦਵਿੰਦਰ ਸਿੰਘ ਖੱਟੜਾ ਮੈਂਬਰ ਐੱਸਜੀਪੀਸੀ ਦੇ ਸਪੁੱਤਰ ਨਵਤੇਜ ਸਿੰਘ ਖੱਟੜਾ ਨੇ ਦੋਵੇਂ ਧਿਰਾਂ ਨੂੰ ਮਸਲੇ ਦੇ ਹੱਲ ਲਈ ਮਿਤੀ 2 ਮਾਰਚ ਨੂੰ ਵਜੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਪਹੁੰਚਣ ਲਈ ਸਹਿਮਤ ਕਰਵਾਇਆ ਗਿਆ। ਇਸ ਤੋਂ ਬਾਅਦ ਮੌਜੂਦਾ ਕਮੇਟੀ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਣ ਲਈ ਪਾਬੰਦ ਹਨ। ਇਸ ਲਈ ਮੌਜੂਦਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪੱਤਰ ਲਿਖ ਕੇ 2 ਮਾਰਚ ਦਾ ਸਮਾਂ ਮੰਗਿਆ ਗਿਆ, ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਸਿੰਘਾਂ ਦੇ ਵਫਦ ਨੇ ਮਨਜੂਰ ਕਰ ਲਿਆ। ਇਸ ਮੌਕੇ ਭਾਈ ਰਣਜੀਤ ਸਿੰਘ, ਭਾਈ ਕੁਲਦੀਪ ਸਿੰਘ ਗ੍ਰੰਥੀ, ਗੁਰਦੀਪ ਸਿੰਘ, ਅੰਮ੍ਰਿਤਪਾਲ ਸਿੰਘ ਖਜਾਨਚੀ, ਤਜਿੰਦਰ ਸਿੰਘ ਅਤੇ ਪ੍ਰਿਤਪਾਲ ਸਿੰਘ ਹਾਜ਼ਰ ਸਨ।