ਗੁੱਗਾ ਮਾੜੀ ਅਸਥਾਨ ਤੇ ਸੱਭਿਆਚਾਰਕ ਮੇਲਾ ਕਰਵਾਇਆ ਗੁੱਗਾ ਮਾੜੀ ਅਸਥਾਨ ਤੇ ਸੱਭਿਆਚਾਰਕ ਮੇਲਾ ਕਰਵਾਇਆ
Publish Date: Tue, 29 Sep 2026 07:26 PM (IST)
Updated Date: Wed, 30 Sep 2026 04:07 AM (IST)
ਸੁਸ਼ੀਲ ਵਰਮਾ,ਪੰਜਾਬੀ ਜਾਗਰਣ, ਰਾਏਕੋਟ : ਸਥਾਨਕ ਗੁੱਗਾ ਮਾੜੀ ਸੇਵਾ ਸੰਮਤੀ ਵੱਲੋ ਗੁੱਗਾ ਮਾੜੀ ਦੇ ਅਸਥਾਨ ‘ਤੇ 25 ਵਾਂ ਸਲਾਨਾ ਸੱਭਿਆਚਾਰਕ ਮੇਲਾ ਸੰਮਤੀ ਦੇ ਪ੍ਰਧਾਨ ਨਰਿੰਦਰ ਡਾਬਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਸਮਾਜ ਸੇਵੀ ਹਰਦੀਪ ਜੋਸ਼ੀ ਲੁਧਿਆਣਾ ਵੱਲੋ ਕੀਤਾ ਗਿਆ, ਜਦਕਿ ਮੁੱਖ ਮਹਿਮਾਨ ਵਜੋ ਵਿਧਾਇਕ ਹਾਕਮ ਸਿੰਘ ਠੇਕੇਦਾਰ, ਸਰਪੰਚ ਦਵਿੰਦਰ ਸਿੰਘ ਕਹਿਲ ਰੂਪਾਪੱਤੀ, ਸਮਾਜਸੇਵੀ ਹੀਰਾ ਲਾਲ ਬਾਂਸਲ ਮੁਸਕਾਨ ਫੀਡ ਵਾਲਿਆਂ ਅਤੇ ਯਸ਼ਪਾਲ ਜੈਨ ਵੱਲੋ ਸ਼ਮੂਲੀਅਤ ਕੀਤੀ ਗਈ। ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਨਾਮਵਰ ਪੰਜਾਬੀ ਗਾਇਕ ਰਣਜੀਤ ਮਣੀ ਵੱਲੋ ਧਾਰਮਿਕ ਗੀਤ ਗਾ ਕੇ ਕੀਤੀ।ਉਨ੍ਹਾਂ ਆਪਣੇ ਪੁਰਾਣੇ ਹਿੱਟ ਗੀਤ ‘ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ’, ‘ਸੁਣਿਆ ਤੂੰ ਪਾਸਪੋਰਟ ਬਣਾ ਲਿਆ’ ਸੁਣਾ ਕੇ ਦਰਸ਼ਕਾ ਤੋਂ ਵਾਹ-ਵਾਹ ਖੱਟੀ।ਦੇਰ ਸ਼ਾਮ ਤੱਕ ਚੱਲੇ ਇਸ ਸੱਭਿਆਚਾਰਕ ਮੇਲੇ ਦੌਰਾਨ ਨਾਮਵਰ ਦੋਗਾਣਾ ਜੋੜੀ ਭੁਪਿੰਦਰ ਗਿੱਲ ਜਸਵਿੰਦਰ ਜੀਤੂ,ਅਵਤਾਰ ਚਮਕ ਜੋਤੀ ਕੋਹਿਨੂਰ, ਰਮਨ ਬਾਵਾ, ਜੁਗਨੀ ਢਿੱਲੋ, ਸੁੱਖ ਜਗਰਾਓਂ, ਜੱਸੀ ਕੌਰ, ਬੌਬੀ ਰਾਏਕੋਟ ਸਮੇਤ ਹੋਰਨਾਂ ਗਾਇਕ, ਗਾਇਕਾਵਾਂ ਤੇ ਨਵੇ ਉੱਭਰ ਰਹੇ ਕਲਾਕਾਰਾਂ ਵੱਲੋ ਆਪਣੇ ਗੀਤਾਂ ਦੁਆਰਾ ਦਰਸ਼ਕਾ ਦਾ ਖੂਬ ਮਨੋਰੰਜਨ ਕੀਤਾ ਗਿਆ। ਕਾਮੇਡੀ ਕਲਾਕਾਰ ਤਾਰਾ ਗੱਪੀ ਤੇ ਬੀਬਾ ਧੰਨੋ ਵੱਲੋ ਕਾਮੇਡੀ ਦੁਆਰਾ ਦਰਸ਼ਕਾ ਦੇ ਢਿੱਡੀ ਪੀੜਾਂ ਪਾਈਆਂ ਗਈਆਂ। ਗੁੱਗਾ ਮਾੜੀ ਸੇਵਾ ਸੰਮਤੀ ਦੇ ਚੇਅਰਮੈਨ ਮਨੋਹਰ ਲਾਲ ਲਾਡੀ, ਪ੍ਰਧਾਨ ਨਰਿੰਦਰ ਡਾਬਰ, ਖਜ਼ਾਨਚੀ ਅਮਨ ਸ਼ਰਮਾ, ਸਕੱਤਰ ਇੰਦਰਪਾਲ ਗੋਲਡੀ ਵੱਲੋ ਆਏ ਹੋਏ ਮਹਿਮਾਨਾਂ ਅਤੇ ਗਾਇਕ ਗਾਇਕਾਵਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਭਿੰਦਰ ਸਿੰਘ ਝੌਰੜਾਂ , ਠੇਕੇਦਾਰ ਬਾਵਾ ਸਿੰਘ ਗਿੱਲ, ਠਾਕੁਰ ਦੱਤ, ਡਾ ਸ਼ਾਮ ਸੁੰਦਰ, ਜੀਵਨ ਕੁਮਾਰ ਮੁਨਸ਼ੀ,ਅਸ਼ੋਕ ਕੁਮਾਰ ਨਿਹਾਲਾ, ਬਲਵਿੰਦਰ ਸਿੰਘ ਉੱਪਲ ਹਾਜ਼ਰ ਸਨ।