- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਰਾਓਂ ਤੋਂ ਸੁਖਵਿੰਦਰ ਸਿੱਧੂ ਦੀ ਅਗਵਾਈ ’ਚ ਸਵਾ ਸੌ ਗੱਡੀ ਦਾ ਕਾਫ਼ਲਾ ਹੋਵੇਗਾ ਰਵਾਨਾ

ਸੰਜੀਵ ਗੁਪਤਾ, ਪੰਜਾਬੀ ਜਾਗਰਣ
ਜਗਰਾਓਂ : ਜਗਰਾਓਂ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਸੁਖਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਸਵਾ ਸੌ ਗੱਡੀ ਦਾ ਕਾਫ਼ਲਾ ਕਾਂਗਰਸ ਦੀ 4 ਨਵੰਬਰ ਬੁੱਧਵਾਰ ਨੂੰ ਸੰਗਰੂਰ ਰੈਲੀ ਲਈ ਰਵਾਨਾ ਹੋਵੇਗਾ। ਮੰਗਲਵਾਰ ਨੂੰ ਸੁਖਵਿੰਦਰ ਸਿੰਘ ਸਿੱਧੂ ਵੱਲੋਂ ਇਸ ਸਬੰਧ ਵਿਚ ਮੀਟਿੰਗ ਕਰ ਕੇ ਪਿੰਡ ਪਿੰਡ ਤੋਂ ਕਾਫ਼ਲਾ ਰਵਾਨਾ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਵੱਲੋਂ ਲਗਾਈ ਗਈ ਉਨ੍ਹਾਂ ਦੀ ਡਿਊਟੀ ਨਾਲੋਂ ਵੀ ਵੱਧ ਅਤੇ ਵੱਡਾ ਕਾਫ਼ਲਾ ਸੰਗਰੂਰ ਲਈ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ 25 ਬੱਸਾਂ ਅਤੇ 100 ਦੇ ਕਰੀਬ ਕਾਰਾਂ ਅਤੇ ਹੋਰ ਵਾਹਨ ਇਸ ਕਾਫ਼ਲੇ ਵਿਚ ਸ਼ਾਮਲ ਹੋਣਗੇ। ਉਨ੍ਹਾਂ ਦਾ ਜਗਰਾਓਂ ਹੀ ਨਹੀਂ ਲੁਧਿਆਣਾ ਦਿਹਾਤੀ ਦੇ ਇਲਾਕੇ ਵਿਚੋਂ ਇਹ ਸਭ ਨਾਲੋਂ ਵੱਡਾ ਕਾਫ਼ਲਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜਗਰਾਓਂ ਦੇ ਪਿੰਡਾਂ ਮੱਧੇਪੁਰ, ਗਿੱਦੜਵਿੰਡੀ, ਮਲਸੀਹਾਂ ਬਾਜਣ, ਸਿਵੀਆਂ, ਸ਼ੇਰਪੁਰ ਕਲਾਂ, ਗਾਲਿਬ ਕਲਾਂ, ਕੋਠੇ ਜੀਵੇ, ਕੋਠੇ ਫਤਿਹਦੀਨ, ਸਵੱਦੀ, ਰਸੂਲਪੁਰ, ਪੋਨਾ, ਭੰਮੀਪੁਰਾ, ਰਣਧੀਰਗੜ੍ਹ, ਲੰਮੇ, ਦੇਹੜਕਾ, ਚਕਰ, ਗੁਰੂਸਰ, ਰਸੂਲਪੁਰ ਜੰਡੀ, ਅਗਵਾੜ ਖੁਆਜਾ ਬਾਜੂ, ਛੋਟੇ ਕਾਉਂਕੇ, ਮੱਲ੍ਹਾ, ਮਾਣੂੰਕੇ, ਲੀਲਾਂ, ਰਾਮਗੜ੍ਹ, ਕਾਉਂਕੇ ਤੋਂ ਇਲਾਵਾ ਜਗਰਾਓਂ ਦੇ ਸੇਂਟ ਮਹਾਪ੍ਰਗਯਾ ਸਕੂਲ ਅਤੇ ਪੁਰਾਣੀ ਦਾਣਾ ਮੰਡੀ ਤੋਂ ਬੱਸਾਂ ਭਰ ਕੇ ਸਥਾਨਕ ਜੀਟੀ ਰੋਡ ਤੋਂ ਇਕੱਠੀਆਂ ਰਵਾਨਾ ਹੋਣਗੀਆਂ। ਉਨ੍ਹਾਂ ਦੱਸਿਆ ਕਿ ਜਗਰਾਓਂ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਸਹਿਯੋਗ ਸਦਕਾ ਇਸ ਰੈਲੀ ਵਿਚ ਜਗਰਾਓਂ ਤੋਂ ਵੱਡੀ ਸ਼ਮੂਲੀਅਤ ਦਰਜ ਕਰਵਾਈ ਜਾਵੇਗੀ। ਜਿਸ ਦੇ ਲਈ ਸਾਰਿਆਂ ਦਾ ਧੰਨਵਾਦ।