- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਰਪਾਲ ਆਸ਼ਰਮ ਵਿਖੇ ਲੱਗੇਗਾ ਕੈਂਪ, ਮਰੀਜ਼ਾਂ ਨੂੰ ਦਵਾਈਆਂ ਤੇ ਖਾਣ-ਪੀਣ ਦੀ ਸਹੂਲਤ ਮਿਲੇਗੀ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਲੁਧਿਆਣਾ ਸ਼ਾਖਾ ਵੱਲੋਂ 6 ਸਤੰਬਰ ਦਿਨ ਐਤਵਾਰ ਨੂੰ 64-ਰੱਖ ਬਾਗ ਸਥਿਤ ਕਿਰਪਾਲ ਆਸ਼ਰਮ ਵਿਖੇ ਅੱਖਾਂ ਤੇ ਦੰਦਾਂ ਦੀ ਮੁਫ਼ਤ ਜਾਂਚ ਅਤੇ ਮੋਤੀਆਬਿੰਦ ਆਪ੍ਰੇਸ਼ਨ ਕੈਂਪ ਲਾਇਆ ਜਾਵੇਗਾ। ਕੈਂਪ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਕੈਂਪ ’ਚ ਸੋਹਾਨਾ ਆਈ ਹਸਪਤਾਲ ਤੇ ਅਰੋੜਾ ਡੈਂਟਲ ਕਲੀਨਿਕ ਤੇ ਸਨਾਤਨ ਧਰਮ ਮੰਦਰ, ਨਿਊ ਮਾਡਲ ਟਾਊਨ ਦੀ ਡੈਂਟਲ ਕਲੀਨਿਕ ਦੇ ਤਜਰਬੇਕਾਰ ਡਾਕਟਰ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ। ਜਾਂਚ ਦੌਰਾਨ ਮੋਤੀਆਬਿੰਦ ਦੀ ਸਮੱਸਿਆ ਪਾਏ ਜਾਣ ਵਾਲੇ ਮਰੀਜ਼ਾਂ ਦੇ ਆਪ੍ਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ। ਮਰੀਜ਼ਾਂ ਨੂੰ ਦਵਾਈਆਂ ਤੇ ਖਾਣ-ਪੀਣ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾਵੇਗੀ। ਕਿਰਪਾਲ ਆਸ਼ਰਮ ਦੇ ਸਕੱਤਰ ਨਿਰਮਲ ਸਿੰਘ ਅਨੁਸਾਰ ਕੈਂਪ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪਰਮ ਸੰਤ ਰਾਜਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਵੱਲੋਂ ਮਾਨਵਤਾ ਦੀ ਸੇਵਾ ਲਈ ਵੱਖ-ਵੱਖ ਥਾਵਾਂ ’ਤੇ ਖੂਨਦਾਨ, ਮੈਡੀਕਲ ਜਾਂਚ, ਮੋਤੀਆਬਿੰਦ ਆਪ੍ਰੇਸ਼ਨ ਕੈਂਪ ਤੇ ਰਾਸ਼ਨ, ਕੱਪੜੇ ਤੇ ਪੌਦੇ ਵੰਡਣ ਸਮੇਤ ਸੇਵਾ ਕਾਰਜ ਕੀਤੇ ਜਾਂਦੇ ਹਨ। ਉਨ੍ਹਾਂ ਅਨੁਸਾਰ ਕੁਦਰਤੀ ਆਫ਼ਤਾਂ ਸਮੇਂ ਵੀ ਮਿਸ਼ਨ ਵੱਲੋਂ ਪੀੜਤਾਂ ਨੂੰ ਜ਼ਰੂਰੀ ਵਸਤਾਂ, ਦਵਾਈਆਂ ਤੇ ਆਰਥਿਕ ਮਦਦ ਮੁਹੱਈਆ ਕਰਵਾਈ ਜਾਂਦੀ ਹੈ। ਨਿਰਮਲ ਸਿੰਘ ਨੇ ਇਲਾਕਾ ਨਿਵਾਸੀਆਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।