ਦਿਹਾੜੀਦਾਰਾਂ ਲਈ ਲੇਬਰ ਕਾਰਡ ਬਣਾਉਣ ਦਾ ਲਾਇਆ ਕੈਂਪ ਦਿਹਾੜੀਦਾਰ ਕਾਮਿਆਂ ਲਈ ਲੇਬਰ ਕਾਰਡ ਬਣਾਉਣ ਦਾ ਕੈਂਪ ਲਗਾਇਆ
Publish Date: Mon, 24 Aug 2026 09:14 PM (IST)
Updated Date: Tue, 25 Aug 2026 04:04 AM (IST)
41 ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ ਸੀਨੀਅਰ ਆਪ ਆਗੂ ਤੇ ਪਿੰਡ ਖਾਸੀ ਕਲਾਂ ਦੇ ਸਰਪੰਚ ਕਰਮਜੀਤ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਟੀਮ ਵਲੋਂ ਦਿਹਾੜੀਦਾਰ ਕਾਮਿਆਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਲੇਬਰ ਕਾਰਡ ਬਣਾਉਣ ਲਈ ਅੱਜ 24 ਅਤੇ 25 ਅਗਸਤ ਨੂੰ ਦੋ ਦਿਨਾਂ ਵਿਸ਼ੇਸ਼ ਕੈਂਪ ਆਪਣੇ ਮੁੱਖ ਦਫਤਰ ਵਿਖੇ ਅੱਜ ਸ਼ੁਰੂ ਕਰਵਾਇਆ ਗਿਆ। ਤਾਜਪੁਰ ਰੋਡ ਉਪਰ ਪਿੰਡ ਖਾਸੀ ਕਲਾਂ ਦੇ ਬੱਸ ਅੱਡੇ ਨੇੜੇ ਸਥਿਤ ਮੁੱਖ ਦਫਤਰ ’ਚ ਲੇਬਰ ਕਾਰਡ ਬਣਾਉਣ ਦੇ ਦੋ ਦਿਨਾਂ ਕੈਂਪ ਦੀ ਸ਼ੁਰੂਆਤ ਕਰਵਾਉਣ ਮੌਕੇ ਆਪ ਆਗੂ ਅਤੇ ਸਰਪੰਚ ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਦਿਹਾੜੀ ਕਾਮੇ ਵੀਰ-ਭੈਣਾਂ ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਦੇ ਹਨ, ਅਕਸਰ ਹੀ ਜਾਣਕਾਰੀ ਦੀ ਘਾਟ ਕਾਰਨ ਸਰਕਾਰ ਵਲੋਂ ਮਿਲਣ ਵਾਲੀਆਂ ਲਾਭਦਾਇਕ ਯੋਜਨਾਵਾਂ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਉਨ੍ਹਾਂ ਤੱਕ ਹਰ ਸਰਕਾਰੀ ਯੋਜਨਾ ਦਾ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋਏ ਲੇਬਰ ਕਾਰਡ ਵਿਸ਼ੇਸ਼ ਕੈਂਪ ਲਗਾ ਕੇ ਬਣਾਏ ਜਾ ਰਹੇ ਹਨ। ਸਰਪੰਚ ਗਰੇਵਾਲ ਨੇ ਦੱਸਿਆ ਕਿ ਇਹ ਕਾਰਡ ਪੂਰੀ ਤਰ੍ਹਾ ਮੁਫਤ ਬਣਾਏ ਜਾ ਰਹੇ ਹਨ ਅਤੇ ਕਾਰਡ ਬਣਾਉਣ ਲਈ ਕੋਈ ਵੀ ਪੈਸਾ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਦਿਹਾੜੀ-ਮਜ਼ਦੂਰੀ ਕਰਨ ਵਾਲੇ ਭੈਣਾਂ-ਵੀਰਾਂ ਨੂੰ ਅਪੀਲ ਹੈ ਕਿ ਉਹ ਇਹ ਲੇਬਰ ਕਾਰਡ ਜਰੂਰ ਬਣਾਉਣ, ਤਾਂ ਕਿ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਉਨ੍ਹਾਂ ਨੂੰ ਮਿਲ ਸਕੇ। ਲੇਬਰ ਕਾਰਡ ਬਣਾਉਣ ਲਈ ਅਧਾਰ ਕਾਰਡ, ਪਰਿਵਾਰ ਪਛਾਣ ਪੱਤਰ, ਮੋਬਾਇਲ ਫੋਨ ਅਤੇ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਆਪਣੇ ਨਾਲ ਲੈ ਕੇ ਆਉਣ। ਇਸ ਮੌਕੇ ਉਨ੍ਹਾ ਦੇ ਨਾਲ ਦਲਜੀਤ ਸਿੰਘ ਗਰੇਵਾਲ, ਕਰਨੈਲ ਸਿੰਘ ਰਿੰਕਲ ਬਲਾਕ ਪ੍ਰਧਾਨ ਆਪ, ਪ੍ਰਿਤਪਾਲ ਸਿੰਘ ਗਰੇਵਾਲ, ਜਿੰਦਰ ਸਿੰਘ, ਸੁਖਵਿੰਦਰ ਸਿੰਘ ਬੈਨੀਪਾਲ, ਲਾਲੀ ਗਰੇਵਾਲ ਅਤੇ ਹੋਰ ਟੀਮ ਮੈਂਬਰ ਵੀ ਮੌਜੂਦ ਸਨ।