
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਂ ਚਿੰਤਪੁਰਨੀ ਦੇ ਦਰਸ਼ਨਾਂ ਲਈ ਸਲੇਮ ਟਾਬਰੀ ਤੋਂ ਸੰਗਤਾਂ ਦੀ ਬੱਸ ਰਵਾਨਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ
ਮਾਂ ਚਿੰਤਪੁਰਨੀ ਸੇਵਾ ਸੋਸਾਇਟੀ ਵੱਲੋਂ ਸਲੇਮ ਟਾਬਰੀ ਤੋਂ ਸੰਗ ਨੂੰ ਮਾਂ ਚਿੰਤਪੁਰਨੀ ਦੇ ਦਰਸ਼ਨਾਂ ਲਈ ਬੱਸ ਰਾਹੀਂ ਰਵਾਨਾ ਕੀਤਾ ਗਿਆ। ਇਸ ਮੌਕੇ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਰਸਤੇ ’ਚ ਵੱਖ-ਵੱਖ ਥਾਵਾਂ ’ਤੇ ਸੰਗਤਾਂ ਲਈ ਲੰਗਰ ਵੀ ਵਰਤਾਏ ਗਏ। ਬੱਸ ਵਿਚ ਮਾਂ ਚਿੰਤਪੁਰਨੀ ਸੇਵਾ ਸੋਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਭਜਨ ਮੰਡਲੀ ਵੀ ਸ਼ਾਮਲ ਸੀ। ਭਜਨ ਮੰਡਲੀ ਵੱਲੋਂ ਚਿੰਤਪੁਰਨੀ ਮਾਂ ਦੇ ਭਜਨ ਤੇ ਕੀਰਤਨ ਕਰਦਿਆਂ ਸੰਗਤਾਂ ਨੂੰ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਚਿੰਤਪੁਰਨੀ ਪਹੁੰਚਣ ਉਪਰੰਤ ਸੰਗਤਾਂ ਨੇ ਮਾਤਾ ਰਾਣੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਤਰੁਣ ਵਾਧਵਾ ਨੇ ਦੱਸਿਆ ਕਿ ਮਾਂ ਚਿੰਤਪੁਰਨੀ ਸੇਵਾ ਸੁਸਾਇਟੀ ਵੱਲੋਂ ਹਰ ਮਹੀਨੇ ਦੇ ਆਖਰੀ ਸੋਮਵਾਰ ਨੂੰ ਸਲੇਮ ਟਾਬਰੀ ਤੋਂ ਚਿੰਤਪੁਰਨੀ ਲਈ ਸੰਗਤ ਦੀ ਬੱਸ ਰਵਾਨਾ ਕੀਤੀ ਜਾਂਦੀ ਹੈ। ਇਸ ਦਾ ਮੁੱਖ ਉਦੇਸ਼ ਸੰਗਤ ਨੂੰ ਮਾਤਾ ਰਾਣੀ ਦੇ ਦਰਸ਼ਨ ਕਰਵਾਉਣਾ ਅਤੇ ਧਾਰਮਿਕ ਸੇਵਾ ਨਾਲ ਜੋੜਨਾ ਹੈ। ਇਸ ਮੌਕੇ ਸੇਵਾਦਾਰ ਤਰੁਣ ਵਾਧਵਾ, ਸੰਨੀ, ਅਜੇ ਤੇ ਏਐੱਸਆਈ ਬਚਨ ਸਿੰਘ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ। ਇਸ ਤੋਂ ਇਲਾਵਾ ਜੀਐਸਟੀ ਇੰਸਪੈਕਟਰ ਸ਼ਿਵਾਨੀ ਡਾਵਰ ਵੀ ਸੰਗਤ ਦੇ ਨਾਲ ਮਾਂ ਚਿੰਤਪੁਰਨੀ ਦੇ ਦਰਸ਼ਨਾਂ ਲਈ ਗਏ।