ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਮਦਦ ਲਈ ਖ਼ੂਨ ਦਾਨ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਮਦਦ ਲਈ ਖੂਨਦਾਨ ਕੈਂਪ ਲਗਾਇਆ
Publish Date: Mon, 24 Aug 2026 09:30 PM (IST)
Updated Date: Tue, 25 Aug 2026 04:04 AM (IST)
46 ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਲੁਧਿਆਣਾ-ਚੰਡੀਗੜ੍ਹ ਰੋਡ ਤੇ ਕੋਹਾੜਾ ਚੌਕ ਨੇੜੇ ਨਵੇਂ ਬਣੇ ਸ੍ਰੀ ਖਾਟੂ ਸ਼ਿਆਮ ਸਾਲਾਸਰ ਮੰਦਰ ਵਿਖੇ ਏਕਾਦਸ਼ੀ ਤੇ ਹਫ਼ਤਾਵਾਰੀ ਸ੍ਰੀ ਸ਼ਿਆਮ ਸੰਕੀਰਤਨ ਦਾ ਪ੍ਰਬੰਧ ਟਰੱਸਟੀ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਐੱਲਆਰ ਮਿੱਤਲ ਤੇ ਅਨਿਲ ਮਿੱਤਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਸੰਕੀਰਤਨ ਦੌਰਾਨ ਮੰਦਸੌਰ ਦੀ ਭਜਨ ਗਾਇਕਾ ਮਾਇਆ ਚੌਹਾਨ ਨੇ ਸ਼ਿਆਮ ਬਾਬਾ ਦਾ ਗੁਣਗਾਨ ਕੀਤਾ। ਉਨ੍ਹਾਂ ਦੇ ਭਜਨਾਂ ਨੇ ਸ਼ਰਧਾਲੂਆਂ ਦਾ ਮਨ ਮੋਹ ਲਿਆ, ਜਿਸ ਨਾਲ ਪੂਰਾ ਮਾਹੌਲ ਖਾਟੂ ਧਾਮ ਵਰਗਾ ਬਣ ਗਿਆ। ਇਸ ਮੌਕੇ ਦੀਪਕ ਪਾਂਡੇ, ਪੰਡਿਤ ਤਾਰਨਾਥ ਤੇ ਪੰਡਿਤ ਕਰਨ ਸ਼ਾਸਤਰੀ ਨੇ ਮੰਤਰਾਂ ਦਾ ਜਾਪ ਕੀਤਾ ਤੇ ਮੁੱਖ ਯਜਮਾਨ ਵਜੋਂ ਟਰੱਸਟ ਦੇ ਸਾਰੇ ਮੈਂਬਰਾਂ ਨੇ ਸ਼ਿਆਮ ਬਾਬਾ ਦੀ ਪੂਜਾ ਨਾਲ ਸੰਕੀਰਤਨ ਦੀ ਸ਼ੁਰੂਆਤ ਕੀਤੀ। ਬਾਬਾ ਦੀ ਬ੍ਰਹਮ ਸਜਾਵਟ ਟਰੱਸਟੀ ਸੰਦੀਪ ਅਗਰਵਾਲ, ਜਸਵਿੰਦਰ ਸਿੰਘ ਤੱਗੜ, ਅਮਿਤ ਰਾਠੀ ਅਤੇ ਭਗਵਾਨ ਸਿੰਘ ਪਰਿਵਾਰ ਵੱਲੋਂ ਕੀਤੀ ਗਈ। ਸੰਕੀਰਤਨ ਉਪਰੰਤ ਬਾਬਾ ਸ਼ਿਆਮ ਦੀ ਮਹਾਆਰਤੀ ਕੀਤੀ। ਟਰੱਸਟੀ ਰਵੀ ਗੋਇਲ ਨੇ ਦੱਸਿਆ ਕਿ ਏਕਾਦਸ਼ੀ (ਗਿਆਰਸ) ਖਾਟੂ ਸ਼ਿਆਮ ਬਾਬਾ ਨੂੰ ਬਹੁਤ ਪਿਆਰੀ ਹੈ। ਕਲਯੁਗ ਚ ਸ਼ਿਆਮ ਬਾਬਾ ਨੂੰ ਭਗਵਾਨ ਕ੍ਰਿਸ਼ਨ ਦਾ ਅਵਤਾਰ ਮੰਨਿਆ ਜਾਂਦਾ ਹੈ ਤੇ ਕਿਉਂਕਿ ਏਕਾਦਸ਼ੀ ਭਗਵਾਨ ਵਿਸ਼ਨੂੰ ਅਤੇ ਕ੍ਰਿਸ਼ਨ ਨੂੰ ਸਮਰਪਿਤ ਹੈ, ਇਸ ਲਈ ਇਹ ਦਿਨ ਬਾਬਾ ਨੂੰ ਬਹੁਤ ਪਿਆਰਾ ਹੈ। ਇਸ ਮੌਕੇ ਅਨਿਲ ਮਿੱਤਲ ਨੇ ਦੱਸਿਆ ਕਿ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਮਦਦ ਲਈ ਲਗਾਏ ਗਏ ਖੂਨਦਾਨ ਕੈਂਪ ਚ 40 ਯੂਨਿਟ ਖੂਨ ਇਕੱਠਾ ਕੀਤਾ। ਵਿਜੇ ਗੋਇਲ, ਸੰਜੇ ਅਗਰਵਾਲ, ਅਭਿਸ਼ੇਕ ਗੁਪਤਾ, ਦੀਪਕ ਮਿੱਤਲ, ਚੰਦਰੇਸ਼ ਭਾਰਦਵਾਜ, ਬਲਰਾਜ ਸ਼ਰਮਾ, ਰਵੀ ਗੋਇਲ, ਸੁਨੀਲ ਕੁਮਾਰ, ਸੰਦੀਪ ਗੋਇਲ, ਰਾਕੇਸ਼ ਗੁਪਤਾ, ਵਿਨੈ ਗੋਇਲ, ਸੁਨੀਲ ਗੋਇਲ, ਪਰਮਾਨੰਦ ਅਗਰਵਾਲ, ਸੁਸ਼ੀਲ ਬਾਂਸਲ, ਤਰਸੇਮ ਲਾਲ, ਦੀਪਕ ਸ਼ਰਮਾ, ਵਿਸ਼ਾਲ ਮਹੇਸ਼ਵਰੀ, ਵਿਕਾਸ ਗੁਪਤਾ, ਨਿਧੀ ਗੁਪਤਾ ਆਦਿ ਮੌਜੂਦ ਸਨ।