ਰਾਏਕੋਟ ’ਚ ਕਾਰਡੀਓਲੋਜੀ ਕੈਂਪ ’ਚ 55 ਮਰੀਜ਼ਾਂ ਦੀ ਜਾਂਚ ਰਾਏਕੋਟ ’ਚ ਕਾਰਡੀਓਲੋਜੀ ਕੈਂਪ ਵਿੱਚ 55 ਮਰੀਜ਼ਾਂ ਦੀ ਜਾਂਚ
Publish Date: Tue, 29 Sep 2026 07:15 PM (IST)
Updated Date: Wed, 30 Sep 2026 04:06 AM (IST)
ਈਸੀਜੀ, ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰ ਕੇ ਸਿਹਤ ਪ੍ਰਤੀ ਕੀਤਾ ਜਾਗਰੂਕ ਠਾਕੁਰਜੀਤ ਸਿੰਘ ਤਾਜਪੁਰੀ, ਪੰਜਾਬੀ ਜਾਗਰਣ, ਰਾਏਕੋਟ : ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਦਿਲ ਦੀਆਂ ਬੀਮਾਰੀਆਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਲਾਇਨਜ਼ ਕਲੱਬ ਰਾਏਕੋਟ ਵੱਲੋਂ ਕਾਰਡੀਓਲੋਜੀ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਾਹਿਰ ਕਾਰਡੀਓਲੋਜਿਸਟ ਡਾ. ਸਾਹਿਲ ਬਾਂਸਲ (ਐਮਡੀ, ਡੀਐਮ ਕਾਰਡੀਓਲੋਜੀ) ਵੱਲੋਂ ਸੇਵਾਵਾਂ ਪ੍ਰਦਾਨ ਕਰਦਿਆਂ 55 ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਮਰੀਜ਼ਾਂ ਦੀ ਈਸੀਜੀ, ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ। ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਸੁਣ ਕੇ ਲੋੜੀਂਦੀ ਸਲਾਹ ਦਿੱਤੀ ਗਈ। ਉਨ੍ਹਾਂ ਨੇ ਦਿਲ ਨੂੰ ਤੰਦਰੁਸਤ ਰੱਖਣ ਲਈ ਨਿਯਮਿਤ ਸਿਹਤ ਜਾਂਚ ਕਰਵਾਉਣ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਕਲੱਬ ਦੇ ਮੈਂਬਰਾਂ ਵੱਲੋਂ ਮਰੀਜ਼ਾਂ ਦੀ ਸਹੂਲਤ ਲਈ ਵੱਖ-ਵੱਖ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ ਗਿਆ। ਮੈਂਬਰਾਂ ਨੇ ਕਿਹਾ ਕਿ ਸਮੇਂ-ਸਮੇਂ ’ਤੇ ਅਜਿਹੇ ਸਿਹਤ ਜਾਂਚ ਕੈਂਪ ਲਗਾਉਣ ਦਾ ਮੁੱਖ ਉਦੇਸ਼ ਲੋੜਵੰਦ ਲੋਕਾਂ ਨੂੰ ਮਾਹਿਰ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਉਣਾ ਅਤੇ ਗੰਭੀਰ ਬਿਮਾਰੀਆਂ ਦੀ ਸਮੇਂ ਸਿਰ ਪਹਿਚਾਣ ਪ੍ਰਤੀ ਜਾਗਰੂਕ ਕਰਨਾ ਹੈ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਗੁਲਸ਼ਨ ਮਿੱਤਲ, ਦਿਨੇਸ਼ ਖੁਰਮੀ, ਰਮੇਸ਼ ਗਰਗ, ਡਾ. ਦੁਰਗੇਸ਼ ਸ਼ਰਮਾ, ਅਨਿਲ ਅਗਰਵਾਲ, ਬਿਕਰਮਜੀਤ ਬਾਂਸਲ, ਸੁਰੇਸ਼ ਗੋਇਲ, ਨਰੇਸ਼ ਗੋਇਲ, ਸੁਭਾਸ਼ ਪਾਸੀ, ਪਵਨ ਵਰਮਾ, ਐਡਵੋਕੇਟ ਬੀ.ਆਰ. ਸ਼ਰਮਾ, ਕ੍ਰਿਸ਼ਨ ਖੁਰਾਣਾ, ਰਾਜਿੰਦਰ ਗੋਇਲ, ਪੰਕਜ ਕਾਂਸਲ, ਕੁਲਵੰਤ ਸਿੰਘ, ਮੀਨੂ ਜੈਨ, ਕੇ.ਕੇ. ਸ਼ਰਮਾ, ਵਿਨੋਦ ਜੈਨ (ਰਾਜੂ) ਤੇ ਡਾ. ਵਰੁਣ ਬਾਂਸਲ ਮੌਜੂਦ ਸਨ।