ਚੌਂਕੀਮਾਨ ਵਿਖੇ ਚਾਰ ਡਾਇਲਸਿਸ ਮਸ਼ੀਨਾਂ ਲਾਈਆਂ
ਚੌਂਕੀਮਾਨ ਵਿਖੇ ਮਰੀਜ਼ਾਂ ਨੂੰ ਸਹੂਲਤ ਦੇਣ ਲਈ 4 ਡਾਇਲਸੈਸ ਮਸ਼ੀਨਾਂ ਲਗਾਈਆਂ
Publish Date: Sat, 21 Nov 2026 06:24 PM (IST)
Updated Date: Sun, 22 Nov 2026 04:04 AM (IST)
07 ਟੋਡਰ ਮੱਲ ਬੱਚਿਆ ਦਾ ਹਸਪਤਾਲ ਚੌਂਕੀਮਾਨ ਵਿਖੇ ਮਰੀਜ਼ ਦਾ ਡਾਇਲਸੈਸ ਕਰਨ ਸਮੇ ਡਾ.ਕੇਸਵ ਗੋਇਲ, ਦਲਜੀਤ ਸਿੰਘ ਧਾਲੀਵਾਲ, ਜਗਪਾਲ ਸਿੰਘ ਧਾਲੀਵਾਲ ਅਤੇ ਹੋਰ। ਸਤੀਸ਼ ਗੁਪਤਾ, ਪੰਜਾਬੀ ਜਾਗਰਣ ਚੌਂਕੀਮਾਨ : ਟੋਡਰ ਮੱਲ ਬੱਚਿਆ ਦਾ ਹਸਪਤਾਲ ਚੌਂਕੀਮਾਨ ਵਿਖੇ ਮਰੀਜ਼ਾਂ ਨੂੰ ਸਹੂਲਤ ਦੇਣ ਲਈ ਪ੍ਰਬੰਧਕਾਂ ਵੱਲੋਂ 4 ਡਾਇਲਸਿਸ ਮਸ਼ੀਨਾਂ ਲਗਾਈਆਂ ਗਈਆਂ ਹਨ, ਜਿਸ ਨਾਲ ਇਲਾਕਾ ਚੌਂਕੀਮਾਨ ਦੇ ਮਰੀਜ਼ਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਪ੍ਰਬੰਧਕ ਦਲਜੀਤ ਸਿੰਘ ਧਾਲੀਵਾਲ ਤੇ ਜਗਪਾਲ ਸਿੰਘ ਧਾਲੀਵਾਲ ਨੇ ਦੱਸਿਆ ਕੇ ਟੋਡਰ ਮੱਲ ਬੱਚਿਆ ਦਾ ਹਸਪਤਾਲ ’ਚ ਪਹਿਲਾ ਵੀ ਮਰੀਜ਼ਾਂ ਦਾ ਘੱਟ ਖਰਚੇ ਤੇ ਇਲਾਜ ਕੀਤਾ ਜਾਦਾ ਹੈ ਤੇ ਡਾ.ਕੇਸਵ ਗੋਇਲ ਪੂਰਾ ਹਫਤਾ ਮਰੀਜ਼ਾਂ ਦਾ ਇਲਾਜ ਕਰਦੇ ਹਨ ਤੇ ਡਾ. ਜੇ.ਐੱਸ ਖੁਰਾਣਾ (ਗੁਰਦਿਆ ਦੀ ਬੀਮਾਰੀਆਂ ਦੇ ਮਾਹਿਰ) ਦਿਨ ਵੀਰਵਾਰ ਨੁੰ ਮਰੀਜ਼ਾਂ ਦਾ ਚੈੱਕਅੱਪ ਕਰਦੇ ਹਨ ਤੇ ਜਸਵਿੰਦਰ ਸਿੰਘ ਲੈਬ ਵਿਚ ਮਰੀਜ਼ਾਂ ਦੇ ਟੈਸਟ ਘੱਟ ਖਰਚੇ ਤੇ ਕਰਦੇ ਹਨ।ਉਹਨਾਂ ਦੱਸਿਆ ਕੇ ਸਮਾਜ ਸੇਵੀ ਮਨਜੀਤ ਸਿੰਘ ਧਾਲੀਵਾਲ ਅਮਰੀਕਾ ਤੇ ਹਰਭਜਨ ਸਿੰਘ ਧਾਲੀਵਾਲ ਵੱਲੋਂ ਮਰੀਜ਼ਾਂ ਲਈ ਦਵਾਈਆਂ ਸਮੇਤ ਹੋਰ ਲੋੜਦੀਆਂ ਵਸਤਾ ਦਾ ਪ੍ਰਬੰਧ ਕੀਤਾ ਜਾਂਦਾ ਹੈ।