ਲੋਕ ਸੇਵਾ ਸੁਸਾਇਟੀ ਦੇ ਕੈਂਪ ਦਾ 302 ਮਰੀਜ਼ਾਂ ਨੇ ਲਿਆ ਲਾਹਾ ਲੋਕ ਸੇਵਾ ਸੁਸਾਇਟੀ ਨੇ ਕੈਂਪ ਦਾ 302 ਮਰੀਜ਼ਾਂ ਨੇ ਲਿਆ ਲਾਹਾ
Publish Date: Tue, 18 Aug 2026 10:06 PM (IST)
Updated Date: Wed, 19 Aug 2026 04:07 AM (IST)
ਕੈਂਪ ਵਿਚ ਹੱਡੀਆਂ ਜੋੜਾ, ਨੱਕ ਕੰਨ ਗਲਾ, ਜਨਰਲ ਰੋਗਾਂ ਤੇ ਚਮੜੀ ਦੇ ਮਰੀਜ਼ਾਂ ਦੀ ਹੋਈ ਜਾਂਚ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਗਰਾਓਂ : ਸ਼੍ਰੀ ਦੁਰਗਾ ਮਾਤਾ ਮੰਦਿਰ ਸਿੱਧਵਾਂ ਬੇਟ ਵਿਖੇ ਢੰਡ ਪਰਿਵਾਰ ਦੇ ਸਹਿਯੋਗ ਨਾਲ ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਲਗਾਏ ਕੈਂਪ ਦਾ 302 ਮਰੀਜ਼ਾਂ ਨੇ ਲਾਹਾ ਲਿਆ। ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਦਨ ਲਾਲ ਅਰੋੜਾ, ਸੈਕਟਰੀ ਡਾਕਟਰ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਸੁਰਿੰਦਰ ਕੁਮਾਰ ਢੰਡ ਰਿਟਾਇਰਡ ਅਧਿਆਪਕ ਦੀ ਯਾਦ ਵਿੱਚ ਲਗਾਏ ਕੈਂਪ ’ਚ ਹੱਡੀਆਂ ਤੇ ਜੋੜਾਂ, ਨੱਕ ਕੰਨ ਗਲਾ, ਚਮੜੀ ਅਤੇ ਜਨਰਲ ਰੋਗਾਂ ਦੇ 252 ਮਰੀਜ਼ਾਂ ਦੀ ਜਾਂਚ ਕਰਨ ਤੋਂ ਇਲਾਵਾ 50 ਮਰੀਜ਼ਾਂ ਦਾ ਸ਼ੂਗਰ ਟੈੱਸਟ ਅਤੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੈਂਪ ਸੀਐੱਮਸੀ ਹਸਪਤਾਲ ਲੁਧਿਆਣਾ ਦੇ ਡਾਕਟਰ ਚਿਰਾਗ਼ ਸਿੰਗਲਾ, ਡਾਕਟਰ ਸਰੀਆ, ਡਾਕਟਰ ਸ਼ਾਈਨਾ ਅਤੇ ਡਾਕਟਰ ਬੈਨਜੀਐਮ ਦੀ ਟੀਮ ਨੇ 252 ਮਰੀਜ਼ਾਂ ਦੀ ਜਾਂਚ ਕਰਦਿਆਂ ਜਿੱਥੇ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਣ ਦੇ ਨੁਕਤੇ ਦੱਸੇ ਉੱਥੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਬਿਮਾਰੀ ਦਾ ਪਤਾ ਲੱਗਣ ਉਪਰੰਤ ਛੇਤੀ ਛੇਤੀ ਆਪਣਾ ਇਲਾਜ ਕਰਵਾਉਣ ਕਿਉਂਕਿ ਬਿਮਾਰੀ ਦੇ ਸ਼ੁਰੂ ਵਿੱਚ ਇਲਾਜ ਕਰਾਉਣ ਨਾਲ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦਾ ਉਦਘਾਟਨ ਵਿਕਰਮਜੀਤ ਢੰਡ ਰਿਟਾਇਰਡ ਕਾਨੂੰਨਗੋ ਤੇ ਸੰਜੀਵ ਕੁਮਾਰ ਢੰਡ ਵੱਲੋਂ ਕੀਤਾ ਗਿਆ। ਇਸ ਮੌਕੇ ਘਣਸ਼ਾਮ, ਅਸ਼ੋਕ ਕੁਮਾਰ ਢੰਡ, ਸੰਜੀਵ ਕੁਮਾਰ ਢੰਡ, ਸੁਖਜੀਤ ਕੁਮਾਰ ਢੰਡ, ਨੋਨੀ, ਅਜੇ ਢੰਡ, ਜਸਵੀਰ ਸਿੰਘ ਕੰਨਗੋ, ਪਰਮਜੀਤ ਸਿੰਘ ਖੋਸਾ ਸਰਪੰਚ, ਦਲਵੀਰ ਸਿੰਘ, ਸੱਜਣ ਕੁਮਾਰ, ਗੈਰੀ, ਰਮੇਸ਼ ਕੁਮਾਰ ਘਈ ਸਮੇਤ ਸੁਸਾਇਟੀ ਦੇ ਵਾਈਸ ਚੇਅਰਮੈਨ ਕੰਵਲ ਕੱਕੜ, ਪ੍ਰੋਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ, ਕਪਿਲ ਸ਼ਰਮਾ, ਆਰ ਕੇ ਗੋਇਲ ਆਦਿ ਹਾਜ਼ਰ ਸਨ।