- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ’ਚ 3 ਰੋ਼ਜਾ ਫ਼ਿਲਮ ਫ਼ੈਸਟੀਵਲ ਅੱਜ ਤੋਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਉਦਘਾਟਨ

-ਸਿਨੇਮਾ ਦੇ ਸਿਤਾਰਿਆਂ ਨਾਲ ਰੋਸ਼ਨ ਹੋਵੇਗੀ ਅੱਜ ਦੀ ਸ਼ਾਮ, ਪੰਜਾਬੀ ਫ਼ਿਲਮ ‘ਪਿੰਡੀ ਦੇ ਗੁਰਚਰਨ’ ਨਾਲ ਹੋਵੇਗੀ ਸ਼ੁਰੂਆਤ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਵਿੱਚ ਸਿਨੇਮਾ ਦਾ ਜਾਦੂ, ਸਿਤਾਰਿਆਂ ਦੀ ਚਮਕ ਤੇ ਮਨੋਰੰਜਨ ਦਾ ਰੰਗ ਛਾਉਣ ਜਾ ਰਿਹਾ ਹੈ। ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵੱਲੋਂ ਕਰਵਾਏ ਜਾ ਰਹੇ 3 ਦਿਨਾ ਜਾਗਰਣ ਫਿਲਮ ਫੈਸਟੀਵਲ ਦਾ ਸ਼ੁੱਕਰਵਾਰ 2 ਅਕਤੂਬਰ ਤੋਂ ਆਗਾਜ਼ ਹੋਵੇਗਾ। ਨਿਓਪੋਲਿਸ ਐੱਮਬੀਡੀ ਮਾਲ ਵਿੱਚ 2 ਤੋਂ 4 ਅਕਤੂਬਰ ਤੱਕ ਚੱਲਣ ਵਾਲੇ ਤਿੰਨ ਦਿਨਾ ਫੈਸਟੀਵਲ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਉਤਸ਼ਾਹ ਹੈ। ਫ਼ਿਲਮ ਫੈਸਟੀਵਲ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ। ਫੈਸਟੀਵਲ ਦੌਰਾਨ ਵੱਖ-ਵੱਖ ਫਿਲਮਾਂ ਦੀ ਸਕ੍ਰੀਨਿੰਗ ਦੇ ਨਾਲ ਫਿਲਮੀ ਕਲਾਕਾਰਾਂ ਨਾਲ ਇੰਟਰਐਕਟਿਵ ਸੈਸ਼ਨ ਵੀ ਕਰਵਾਏ ਜਾਣਗੇ। ਦਰਸ਼ਕਾਂ ਨੂੰ ਕਲਾਕਾਰਾਂ ਦੇ ਅਦਾਕਾਰੀ ਸਫ਼ਰ, ਸਿਨੇਮਾ ਨਾਲ ਜੁੜੇ ਤਜਰਬਿਆਂ ਅਤੇ ਫਿਲਮ ਜਗਤ ਦੇ ਦਿਲਚਸਪ ਪਹਿਲੂਆਂ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲੇਗਾ।
-ਬਾਕਸ-
-3 ਅਕਤੂਬਰ ਨੂੰ ਪੰਜਾਬ ਦੇ ਰਾਜਪਾਲ ਫੈਸਟੀਵਲ ’ਚ ਪੁੱਜਣਗੇ
ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸ਼ਕ ਗੁਲਾਬ ਚੰਦ ਕਟਾਰੀਆ 3 ਅਕਤੂਬਰ ਨੂੰ ਸ਼ਾਮ 5 ਵਜੇ ਜਾਗਰਣ ਫਿਲਮ ਫੈਸਟੀਵਲ ਦੇ ਦੂਸਰੇ ਦਿਨ ਪੁੱਜਣਗੇ। ਉਹ ਜਿੱਥੇ ਦਰਸ਼ਕਾਂ ਨੂੰ ਸੰਬੋਧਨ ਕਰਨਗੇ, ਉੱਥੇ ਹੀ ਦਰਸ਼ਕਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਫੈਸਟੀਵਲ ਦੇ ਦੂਜੇ ਦਿਨ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਸ਼ਿਰਕਤ ਕਰਨਗੇ।
-ਬਾਕਸ-
-ਅਦਾਕਾਰ ਵਿਨੈ ਪਾਠਕ, ਅਦਾਕਾਰਾ ਸ਼ਰਨ ਕੌਰ ਤੇ ਗਾਇਕ ਜਸਬੀਰ ਜੱਸੀ ਲਾਉਣਗੇ ਰੌਣਕ
ਫੈਸਟੀਵਲ ਦੇ ਦੂਜੇ ਦਿਨ 3 ਅਕਤੂੁਬਰ ਨੂੰ ਦੁਪਹਿਰ 12.45 ਵਜੇ ਅਦਾਕਾਰ ਵਿਨੈ ਪਾਠਕ ਨਾਲ ਇੰਟਰਐਕਟਿਵ ਸੈਸ਼ਨ ਹੋਵੇਗਾ। ਆਖਰੀ ਦਿਨ 4 ਅਕਤੂਬਰ ਨੂੰ ਅਦਾਕਾਰਾ ਸ਼ਰਨ ਕੌਰ ਨਾਲ ਦੁਪਹਿਰ 3.15 ਵਜੇ ਗੱਲਬਾਤ ਹੋਵੇਗੀ। ਇਸ ਤੋਂ ਬਾਅਦ 4 ਅਕਤੂਬਰ ਨੂੰ ਸ਼ਾਮ 5.15 ਵਜੇ ਪੰਜਾਬੀ ਗਾਇਕ ਜਸਬੀਰ ਜੱਸੀ ਨਾਲ ਇੰਟਰਐਕਟਿਵ ਸੈਸ਼ਨ ਕਰਵਾਇਆ ਜਾਵੇਗਾ। ਫਿਲਮਾਂ, ਸੰਗੀਤ ਅਤੇ ਕਲਾਕਾਰਾਂ ਨਾਲ ਸਿੱਧੇ ਸੰਵਾਦ ਦਾ ਇਹ ਸਿਲਸਿਲਾ ਦਰਸ਼ਕਾਂ ਲਈ ਖਾਸ ਖਿੱਚ ਰਹੇਗਾ।
-ਬਾਕਸ-
-ਫਿਲਮਾਂ ਦੇ ਨਾਲ ਇਨਾਮ ਜਿੱਤਣ ਦਾ ਵੀ ਮੌਕਾ
ਫਿਲਮ ਫੈਸਟੀਵਲ ਦੌਰਾਨ ਰੋਜ਼ਾਨਾ ਸਵਾਲ ਪੁੱਛੇ ਜਾ ਰਹੇ ਹਨ। ਸਹੀ ਜਵਾਬ ਦੇਣ ਵਾਲਿਆਂ ਨੂੰ ਡਰਾਅ ਰਾਹੀਂ ਇਨਾਮ ਦਿੱਤੇ ਜਾਣਗੇ। ਅੱਜ ਦੇ ਸਵਾਲ ਦਾ ਜਵਾਬ ਦੇਣ ਲਈ 98729-00194 'ਤੇ ਵ੍ਹਟਸਐਪ ਕੀਤਾ ਜਾ ਸਕਦਾ ਹੈ। ਜਵਾਬ ਦੇ ਨਾਲ ਆਪਣਾ ਨਾਮ, ਪਤਾ ਤੇ ਉਮਰ ਵੀ ਭੇਜਣੀ ਹੋਵੇਗੀ।
-ਇਹ ਰਹੇਗਾ ਫਿਲਮਾਂ ਦਾ ਸ਼ਡਿਊਲ
2 ਅਕਤੂਬਰ : ਸ਼ਾਮ 5 ਵਜੇ ਪੰਜਾਬੀ ਫਿਲਮ ਪਿੰਡੀ ਦੇ ਗੁਰਚਰਨ ਦਿਖਾਈ ਜਾਵੇਗੀ। ਸ਼ਾਮ 7.15 ਵਜੇ ਸ਼ਾਰਟ ਫਿਲਮ ਸ਼ੋਕੇਸ ਵਿੱਚ ਏ ਵੇ, ਸਾਈਲੈਂਟ ਸੈਕਰਿਫਾਈਸ, ਸ਼ੈਡੋਜ਼ ਆਫ ਦ ਮੂਨਲਾਈਟ ਨਾਈਟ ਅਤੇ ਏ ਲਿਟਲ ਗੋਲਡ ਫਿਸ਼ ਦਿਖਾਈਆਂ ਜਾਣਗੀਆਂ। ਰਾਤ 8.30 ਵਜੇ ਭੋਜਪੁਰੀ ਫਿਲਮ ਬੌਧ ਦੀ ਸਕ੍ਰੀਨਿੰਗ ਹੋਵੇਗੀ।
3 ਅਕਤੂਬਰ : ਸਵੇਰੇ 9.45 ਵਜੇ ਜੂਨੀਅਰ ਚਿੜੀਆ ਦਿਖਾਈ ਜਾਵੇਗੀ। ਦੁਪਹਿਰ 12 ਵਜੇ ਸ਼ਾਰਟ ਫਿਲਮ ਸ਼ੋਕੇਸ ਵਿੱਚ ਕੇਸਿਕ ਕੁਲਕ (ਦ ਕੱਟ ਈਅਰ), ਦਿਨ ਤੇ ਰਾਤ ਅਤੇ ਅਵਗੁੰਠਨ ਦੀ ਸਕ੍ਰੀਨਿੰਗ ਹੋਵੇਗੀ। ਦੁਪਹਿਰ 1.45 ਵਜੇ ਮੈਕ ਸੈਸ਼ਨ, 2.30 ਵਜੇ ਫਿਲਮ ਬਹਾਦੁਰ, ਸ਼ਾਮ 6 ਵਜੇ ਸਰਹੱਦ ਸਪੈਸ਼ਲ ਸਕ੍ਰੀਨਿੰਗ ਮੈਂ ਵਾਪਸ ਆਵਾਂਗਾ ਤੇ ਰਾਤ 9 ਵਜੇ ਮਾਈਟਰਨ ਦਿਖਾਈ ਜਾਵੇਗੀ।
4 ਅਕਤੂਬਰ : ਸਵੇਰੇ 9.30 ਵਜੇ ਡਿਸਪੈਚਿਸ ਫ੍ਰਾਮ ਦ ਵਾਲ ਕਾਰਨਰ ਅਤੇ ਫਾਈਂਡਿੰਗ ਗ੍ਰੈਂਡ ਪਾ ਡਾਕਿਊਮੈਂਟਰੀ ਦੀ ਸਕ੍ਰੀਨਿੰਗ ਹੋਵੇਗੀ। ਸਵੇਰੇ 11.15 ਵਜੇ ਦ ਮਿਡਨਾਈਟ ਥੈਰੇਪਿਸਟ, ਦ ਐਂਡਲੈੱਸ ਸਕਾਲਰ, ਸਾਈਲੈਂਸ ਆਫ ਸੈਕਰਡ ਲੈਂਡ ਅਤੇ ਦ ਲਾਸਟ ਬ੍ਰੀਥ ਦਿਖਾਈਆਂ ਜਾਣਗੀਆਂ। ਦੁਪਹਿਰ 12.30 ਵਜੇ ‘ਹਨੂੰਮਾਨ ਅੰਸ਼’ ਦੀ ਸਕ੍ਰੀਨਿੰਗ ਹੋਵੇਗੀ। ਦੁਪਹਿਰ 3.15 ਵਜੇ ਅਦਾਕਾਰਾ ਸ਼ਰਨ ਕੌਰ ਨਾਲ ਵਾਰਤਾਲਾਪ ਸੈਸ਼ਨ ਅਤੇ ਸ਼ਾਮ 4.15 ਵਜੇ ਏਆਈ ’ਤੇ ਐਰੀਨਾ ਐਨੀਮੇਸ਼ਨ ਵੱਲੋਂ ਸੈਸ਼ਨ ਕਰਵਾਇਆ ਜਾਵੇਗਾ। ਸ਼ਾਮ 6.15 ਵਜੇ ਅਨੁਰਾਗ ਤੇ ਰਾਤ 8.30 ਵਜੇ ਗੁਜਰਾਤੀ ਫ਼ਿਲਮ ਪਾਤਕੀ ਦੀ ਸਕ੍ਰੀਨਿੰਗ ਨਾਲ ਫੈਸਟੀਵਲ ਦੀ ਸਮਾਪਤੀ ਹੋਵੇਗੀ।