- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ਲੈਣ ਵਾਲੀਆਂ ਔਰਤਾਂ ਵਿੱਚ ਸਰਕਾਰੀ ਕਰਮਚਾਰਨਾਂ ਦੇ ਕਈ ਨਾਂ ਸਾਹਮਣੇ ਆਏ ਹਨ, ਜਿਸ ਵਿੱਚੋਂ ਪੰਜਾਬ ਸਰਕਾਰ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਸੁਖਦੇਵ ਸਲੇਮਪੁਰੀ ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ਲੈਣ ਵਾਲੀਆਂ ਔਰਤਾਂ ਵਿੱਚ ਸਰਕਾਰੀ ਕਰਮਚਾਰਨਾਂ ਦੇ ਕਈ ਨਾਂ ਸਾਹਮਣੇ ਆਏ ਹਨ, ਜਿਸ ਵਿੱਚੋਂ ਪੰਜਾਬ ਸਰਕਾਰ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਨੇ ਸੂਬੇ ਦੇ ਸਮੂਹ ਸਰਕਾਰੀ ਵਿਭਾਗਾਂ / ਬੋਰਡਾਂ ਅਤੇ ਕਾਰਪੋਰੇਸ਼ਨਾਂ ਸਮੇਤ ਜਨਤਕ ਅਦਾਰਿਆਂ ਦੇ ਮੁਖੀਆਂ ਨੂੰ ਭੇਜੇ ਗਏ ਇੱਕ ਪੱਤਰ ਵਿੱਚ ਲਿਖਿਆ ਹੈ ਕਿ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਅਧੀਨ ਲਾਭ ਲੈਣ ਲਈ ਫਾਰਮ ਭਰਨ ਵਾਲੇ ਰੈਗੂਲਰ/ਪੱਕੀਆਂ ਕਰਮਚਾਰਨਾਂ ਦੇ ਮਾਮਲਿਆਂ ਦੀ ਜਾਂਚ, ਪ੍ਰਾਪਤ ਕੀਤੀ ਵਿੱਤੀ ਸਹਾਇਤਾ ਦੀ ਵਸੂਲੀ ਅਤੇ ਲਾਗੂ ਨਿਯਮਾਂ ਅਨੁਸਾਰ ਢੁੱਕਵੀਂ ਕਾਰਵਾਈ ਕੀਤੀ ਜਾਵੇ।
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਹੋਰ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰ ਰਹੀਆਂ ਰੈਗੂਲਰ/ਪੱਕੀਆਂ 1,597 ਕਰਮਚਾਰਨਾਂ / ਪੈਨਸ਼ਨ ਹੋਲਡਰਜ਼ ਵੱਲੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਅਧੀਨ ਲਾਭ ਪ੍ਰਾਪਤ ਕਰਨ ਲਈ ਅਰਜ਼ੀ ਫਾਰਮ ਭਰੇ ਗਏ ਹਨ, ਜੋ ਸਕੀਮ ਦੀਆਂ ਹਦਾਇਤਾਂ (ਲੜੀ ਨੰਬਰ-6) ਅਨੁਸਾਰ ਅਯੋਗ ਹਨ।
ਜਾਣਕਾਰੀ ਅਨੁਸਾਰ, ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਜਾਂ ਦੇਸ਼ ਦੀ ਕਿਸੇ ਹੋਰ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰ ਦੀ ਇੱਕ ਰੈਗੂਲਰ (ਪੱਕੀ) ਜਾਂ ਸੇਵਾਮੁਕਤ ਕਰਮਚਾਰਨ ,ਰਾਜ ਸਰਕਾਰ ਜਾਂ ਕੇਂਦਰ ਸਰਕਾਰ ਦੇ ਅਧੀਨ ਸਥਾਪਤ ਕਿਸੇ ਵੀ ਪਬਲਿਕ ਸੈਕਟਰ ਅੰਡਰਟੇਕਿੰਗ, ਸੰਵਿਧਾਨਕ ਬੋਰਡ ,ਕਾਰਪੋਰੇਸ਼ਨ, ਕਮਿਸ਼ਨ, ਕਮੇਟੀ, ਡਾਇਰੈਕਟੋਰੇਟ, ਸਹਿਕਾਰੀ ਸੰਸਥਾ, ਜਾਂ ਟ੍ਰਿਬਿਊਨਲ ਤੋਂ ਪੈਨਸ਼ਨ ਪ੍ਰਾਪਤ ਕਰਨ ਲਈ ਯੋਗ ਅਤੇ ਪੈਨਸ਼ਨ ਲੈ ਰਹੀ ਰੈਗੂਲਰ ਜਾਂ ਸੇਵਾਮੁਕਤ ਕਰਮਚਾਰਨ ,ਆਮਦਨ ਕਰ ਅਦਾ ਕਰਨ ਵਾਲੀ ਔਰਤ ਜਿਸਨੇ ਪਿਛਲੇ ਵਿੱਤੀ ਸਾਲ ਵਿੱਚ ਆਮਦਨ ਕਰ 1 ਰੁਪਏ ਜਾਂ ਇਸ ਤੋਂ ਵੱਧ ਦਾ ਕੀਤਾ ਹੋਵੇ,ਉਪਰੋਕਤ ਵਿੱਤੀ ਲਾਭ ਜਿਸ ਵਿੱਚ ਆਮ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਵਿੱਤੀ ਲਾਭ ਮਿਲਦਾ ਹੈ,ਨਹੀਂ ਲੈ ਸਕਦੀਆ।
ਪਰ ਉਪਰੋਕਤ ਸਕੀਮ ਦੇ ਲਾਭ ਲੈਣ ਵਾਲੀਆਂ ਔਰਤਾਂ ਵਿੱਚ 1597 ਸਰਕਾਰੀ ਕਰਮਚਾਰਨਾਂ / ਪੈਨਸ਼ਨਰ-ਕਰਮਚਾਰਨਾਂ ਵੀ ਸ਼ਾਮਲ ਹਨ ਜੋ ਵਿੱਤੀ ਲਾਭ ਲਈ ਰਹੀਆਂ ਹਨ,ਸਬੰਧੀ ਜਾਂਚ ਕਰਕੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ। ਇਸ ਤਰ੍ਹਾਂ ਉਪਰੋਕਤ ਸਕੀਮ ਤਹਿਤ ਵਿੱਤੀ ਲਾਭ ਲੈਣ ਵਾਲੀਆਂ ਸਰਕਾਰੀ ਕਰਮਚਾਰਨਾਂ / ਪੈਨਸ਼ਨਰਾਂ ਦਾ ਪਰਦਾਫਾਸ਼ ਹੋਇਆ ਹੈ ।