ਧਾਰਮਿਕ ਯਾਤਰਾ ਲਈ 158ਵੀਂ ਬੱਸ ਰਵਾਨਾ
ਮਾਤਾ ਚਿੰਤਪੁਰਨੀ ਸੇਵਾ ਸੋਸਾਇਟੀ ਵਲੋਂ ਧਾਰਮਿਕ ਯਾਤਰਾ ਲਈ 158ਵੀਂ ਬਸ ਰਵਾਨਾ
Publish Date: Thu, 27 Aug 2026 07:36 PM (IST)
Updated Date: Fri, 28 Aug 2026 04:04 AM (IST)
ਫ਼ੋਟੋ ਨੰਬਰ-5 ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ, ਲੁਧਿਆਣਾ ਮਾਤਾ ਚਿੰਤਪੁਰਨੀ ਸੇਵਾ ਸੁਸਾਇਟੀ ਵਲੋਂ ਰਮਨ ਕੌੜਾ ਦੀ ਯੋਗ ਅਗਵਾਈ ਹੇਠ ਪਿਛਲੇ ਲਗਭਗ 15 ਸਾਲ ਤੋਂ ਲਗਾਤਾਰ ਹਰੇਕ ਮਹੀਨੇ ਕੀਤੀ ਜਾ ਧਾਰਮਿਕ ਯਾਤਰਾ ਦੀ ਲੜੀ ਤਹਿਤ ਲੁਧਿਆਣਾ ਦੇ ਜਨਤਾ ਨਗਰ ਤੋਂ ਸਦਾਸ਼ਿਵ ਮੰਦਿਰ ਅਤੇ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ 158ਵੀਂ ਬਸ ਰਵਾਨਾ ਹੋਈ। ਕੰਨਿਆ ਪੂਜਨ ਉਪਰੰਤ ਨਿਰਮਲਾ ਪ੍ਰਭਾਕਰ (ਦੇਵਾ ਜੀ) ਅਤੇ ਮੋਹਨ ਲਾਲ ਅਰੋੜਾ ਨੇ ਪੂਜਾ ਤੋਂ ਬਾਅਦ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਕੌੜਾ ਨੇ ਕਿਹਾ ਕਿ ਧਰਮ ਸਾਨੂੰ ਜੋੜਨਾ ਸਿਖਾਉਂਦਾ ਹੈ, ਇਸ ਲਈ ਸੰਗਤ ਆਪਣੇ ਨਿੱਜੀ ਰੁਝੇਵਿਆਂ ਵਿੱਚੋਂ ਵਕਤ ਕੱਢ ਕੇ ਧਰਮ ਵੱਲ ਧਿਆਨ ਦਿੰਦੀਆਂ ਹਨ। ਸੱਚੇ ਮਨ ਨਾਲ ਕੀਤੀ ਯਾਤਰਾ ਤੇ ਮਹਾਂਮਾਈ ਦੇ ਦਰਬਾਰ ਤੇ ਨਤਮਸਤਕ ਹੋਣ ਨਾਲ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਯਾਤਰਾ ਦੌਰਾਨ ਸ਼ੀਸ਼ਪਾਲ ਗੋਇਲ, ਨੰਦ ਕਿਸ਼ੋਰ ਉੱਪਲ, ਰਜਨੀਸ਼ ਕੌੜਾ, ਬਲਵਿੰਦਰ ਸ਼ਰਮਾ, ਸੁਰਿੰਦਰ ਕੁਮਾਰ ਗੁਲਾਟੀ, ਵਿਨੋਦ ਕੁਮਾਰ ਗੁਲਾਟੀ, ਓਮ ਪ੍ਰਕਾਸ਼ ਪਾਂਡੂ, ਰੋਹਿਤ ਕੌੜਾ, ਵਿਪਨ ਚੋਪੜਾ, ਸੁਨੀਲ ਸੋਨੀ ਅਤੇ ਜਤਿੰਦਰ ਪਾਲ ਸ਼ਰਮਾ ਹਾਜ਼ਰ ਸਨ। ਸਤਪਾਲ ਸਤੀ ਤੇ ਹੋਰ ਸ਼ਰਧਾਲੂਆਂ ਨੇ ਭਜਨ ਗਾ ਕੇ ਸੰਗਤ ਨੂੰ ਨਿਹਾਲ ਕੀਤਾ।