- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
12 ਬੋਤਲਾਂ ਨਾਜਾਇਜ ਸ਼ਰਾਬ ਸਮੇਤ 1 ਕਾਬੂ

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ
ਸ੍ਰੀ ਮਾਛੀਵਾੜਾ ਸਾਹਿਬ : ਸਥਾਨਕ ਪੁਲਿਸ ਵੱਲੋਂ 12 ਬੋਤਲਾਂ ਸ਼ਰਾਬ ਸਮੇਤ 1 ਵਿਅਕਤੀ ਪ੍ਰੇਮ ਕੁਮਾਰ ਵਾਸੀ ਮਾਛੀਵਾੜਾ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੋਹਨ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਸਬੰਧੀ ਕਾਲੜਾ ਚੌਕ ਮਾਛੀਵਾੜਾ ਨੇੜੇ ਗਸ਼ਤ ਕੀਤੀ ਜਾ ਰਹੀ ਸੀ ਕਿ ਇੱਕ ਮੁਖ਼ਬਰ ਨੇ ਆ ਕੇ ਇਤਲਾਹ ਦਿੱਤੀ ਕਿ ਪ੍ਰੇਮ ਕੁਮਾਰ ਬਾਹਰਲੇ ਰਾਜ ਤੋਂ ਸਸਤੇ ਭਾਅ ਸ਼ਰਾਬ ਖਰੀਦ ਕੇ ਅੱਗੇ ਮਹਿੰਗੇ ਭਾਅ ਵੇਚਣ ਦਾ ਆਦੀ ਹੈ। ਅੱਜ ਵੀ ਬਾਹਰਲੇ ਰਾਜ ਤੋਂ ਸ਼ਰਾਬ ਲਿਆ ਕੇ ਆਪਣੇ ਗਾਹਕਾਂ ਨੂੰ ਵੇਚਣ ਲਈ ਪਿੰਡ ਅਡਿਆਣਾ ਸਾਈਡ ਤੋਂ ਮਾਛੀਵਾੜਾ ਵੱਲ ਆ ਰਿਹਾ ਹੈ ਜਿਸ ਨੂੰ ਨੇੜੇ ਪਾਰਕ ਨਾਕਾਬੰਦੀ ਕਰ ਕੇ ਸ਼ਰਾਬ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਸਹਾਇਕ ਥਾਣੇਦਾਰ ਸੋਹਨ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਨਾਕਾਬੰਦੀ ਕੀਤੀ ਤਾਂ ਪਿੰਡ ਅਡਿਆਣਾ ਸਾਈਡ ਤੋਂ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜਿਸ ਨੇ ਆਪਣੇ ਸੱਜੇ ਹੱਥ ਵਿਚ ਕੋਈ ਵਜ਼ਨਦਾਰ ਝੋਲਾ ਫੜਿਆ ਹੋਇਆ ਸੀ, ਜੋ ਪੁਲਸ ਨੂੰ ਦੇਖ ਕੇ ਘਬਰਾ ਗਿਆ।
ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਤੋਂ ਉਸ ਦਾ ਨਾਮ, ਪਤਾ ਪੁੱਛਿਆ। ਉਸ ਨੇ ਆਪਣਾ ਨਾਮ ਪ੍ਰੇਮ ਕੁਮਾਰ ਦੱਸਿਆ। ਪੁਲਿਸ ਵੱਲੋਂ ਜਦੋਂ ਵਜ਼ਨਦਾਰ ਝੋਲੇ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ 12 ਬੋਤਲਾਂ ਸ਼ਰਾਬ (ਸੇਲ ਯੂਟੀ ਚੰਡੀਗੜ੍ਹ ਓਨਲੀ) ਬਰਾਮਦ ਹੋਈਆਂ। ਪੁਲਸ ਵੱਲੋਂ ਉਕਤ ਕਥਿਤ ਮੁਲਜ਼ਮਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਇਸ ਤੋਂ ਇਲਾਵਾ 10 ਗ੍ਰਾਮ ਹੈਰੋਇਨ ਤੇ 5 ਗ੍ਰਾਮ ਆਈਸ ਸਮੇਤ ਇੱਕ ਵਿਅਕਤੀ ਸੁਖਵਿੰਦਰ ਸਿੰਘ ਉਰਫ਼ ਸੁਖਵੀਰ ਵਾਸੀ ਪੰਜ ਭੈਣੀਆਂ ਰੋਡ, ਨੇੜੇ ਸਮਸ਼ਾਨਘਾਟ ਕੂੰਮਕਲਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਹਾਕਮ ਸਿੰਘ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ ਸਬੰਧੀ ਗਸ਼ਤ ਦੌਰਾਨ ਦਾਣਾ ਮੰਡੀ ਮਾਛੀਵਾੜਾ ਦੇ ਗੇਟ ਨੰਬਰ 2 ਕੋਲ ਪੁੱਜੀ ਤਾਂ ਇੱਕ ਮੋਨਾ ਨੌਜਵਾਨ ਖੜਾ ਦਿਖਾਈ ਦਿੱਤਾ, ਜੋ ਪੁਲਸ ਨੂੰ ਦੇਖ ਆਪਣੀ ਜਗ੍ਹਾ ਤੋਂ ਤੁਰ ਪਿਆ। ਪੁਲਿਸ ਵੱਲੋਂ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਤੋਂ ਨਾਮ ’ਤੇ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਉਰਫ਼ ਸੁਖਵੀਰ ਦੱਸਿਆ। ਪੁਲਿਸ ਨੇ ਜਦੋਂ ਉਸ ਦੀ ਪਹਿਨੀ ਲੋਅਰ ਦੀ ਤਲਾਸ਼ੀ ਲਈ ਤਾਂ 2 ਲਿਫ਼ਾਫੀਆਂ ਵਜ਼ਨਦਾਰ ਬਰਾਮਦ ਹੋਈਆਂ ਅਤੇ 17 ਖਾਲੀ ਪਾਰਦਰਸ਼ੀ ਲਿਫ਼ਾਫੀਆਂ ਬਰਾਮਦ ਹੋਈਆਂ। ਪੁਲਿਸ ਵੱਲੋਂ ਵਜੋਂ ਵਜ਼ਨਦਾਰ ਲਿਫ਼ਾਫੀਆਂ ਦੀ ਜਾਂਚ ਕੀਤੀ ਤਾਂ ਇੱਕ ’ਚੋਂ 10 ਗ੍ਰਾਮ ਹੈਰੋਇਨ ਅਤੇ ਦੂਜੀ ’ਚੋਂ 5 ਗ੍ਰਾਮ ਆਈਸ ਬਰਾਮਦ ਹੋਈ। ਪੁਲਿਸ ਵੱਲੋਂ ਉਕਤ ਕਥਿਤ ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ।