ਗੁਰੂਘਰ ’ਚ ਵਿੱਤੀ ਠੱਗੀ ਤੋਂ ਬਚਾਅ ਲਈ ਕੀਤਾ ਜਾਗਰੂਕ ਹਦੀਆਬਾਦ ਦੇ ਗੁਰਦੁਆਰੇ ਵਿੱਚ ਵਿੱਤੀ ਠੱਗੀ ਤੋਂ ਬਚਾਅ ਲਈ ਜਾਗਰੂਕਤਾ ਸੈਸ਼ਨ
Publish Date: Sun, 27 Apr 2025 06:42 PM (IST)
Updated Date: Mon, 28 Apr 2025 04:07 AM (IST)
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਮਿੱਤਲ ਸਕੂਲ ਆਫ ਬਿਜਨਸ ਵੱਲੋਂ ਗੁਰਦੁਆਰਾ ਪਾਤਸ਼ਾਹੀ ਛੇਵੀਂ, ਹਦੀਆਬਾਦ ਫਗਵਾੜਾ ’ਚ ਵਿੱਤੀ ਸਾ੍ਖ਼ਰਤਾ ਅਤੇ ਠੱਗੀ ਜਾਗਰੂਕਤਾ ਪ੍ਰੋਗਰਾਮ ਦਾ ਸਫਲਤਾਪੂਰਕ ਕਰਵਾਇਆ ਗਿਆ। ਸਮਾਗਮ ਦਾ ਸੰਚਾਲਨ ਮਿੱਤਲ ਸਕੂਲ ਆਫ ਬਿਜ਼ਨੈੱਸ ਦੇ ਅਧਿਆਪਕ ਡਾ. ਅਨੁਪ ਮੋਹੰਤੀ ਦੇ ਮਾਰਗਦਰਸ਼ਨ ਵਿੱਚ ਕੀਤਾ ਗਿਆ, ਜਿਸ ਵਿੱਚ ਆਯੁਸ਼ ਅਤੇ ਉਨ੍ਹਾਂ ਦੀ ਟੀਮ ਨੇ ਸਰਗਰਮ ਭੂਮਿਕਾ ਨਿਭਾਈ। ਸਮਾਗਮ ਦਾ ਮੁੱਖ ਉਦੇਸ਼ ਕਮਿਊਨਿਟੀ ਨੂੰ ਬੈਂਕਿੰਗ ਠੱਗੀ, ਸਾਈਬਰ ਅਪਰਾਧਾਂ ਅਤੇ ਵੱਧ ਰਹੀਆਂ ਆਨਲਾਈਨ ਠੱਗੀ ਦੇ ਖਤਰਿਆਂ ਦੇ ਬਾਰੇ ਜਾਗਰੂਕ ਕਰਨਾ ਸੀ। ਮੁੱਖ ਬੁਲਾਰਾ ਡਾ. ਅਨੂਪ ਮੋਹੰਤੀ ਨੇ ਭਾਗੀਦਾਰਾਂ ਨੂੰ ਦੱਸਿਆ ਕਿ ਕਿਵੇਂ ਠੱਗ ਇਸ ਸਮੇਂ ਏ.ਆਈ ਤਕਨੀਕ ਦਾ ਦੁਰਵਰਤੋਂ ਕਰਕੇ ਫਰਜ਼ੀ ਪਛਾਣ, ਨਕਲੀ ਵੀਡੀਓ ਅਤੇ ਆਵਾਜ਼ ਦੀ ਨਕਲ ਤਿਆਰ ਕਰ ਰਹੇ ਹਨ, ਜਿਸ ਨਾਲ ਲੋਕਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਨਾਲ ਵਿੱਤੀ ਠੱਗੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਸਚੇਤ ਰਹਿਣ, ਅਣਜਾਣ ਕਾਲਾਂ ਅਤੇ ਸ਼ੱਕੀ ਲੰਿਕਾਂ ਤੇ ਭਰੋਸਾ ਨਾ ਕਰਨ ਅਤੇ ਕਿਸੇ ਵੀ ਸ਼ੱਕੀ ਗਤਿਿਵਧੀ ਦੀ ਤੁਰੰਤ ਸੰਬੰਧਿਤ ਅਧਿਕਾਰੀਆਂ ਨੂੰ ਸੂਚਨਾ ਦੇਣ ਦੀ ਸਲਾਹ ਦਿੱਤੀ। ਸਮਾਗਮ ਦੌਰਾਨ ਅਸਲੀ ਜ਼ਿੰਦਗੀ ਦੇ ਘਟਨਾਵਾਂ ਦੇ ਉਦਾਹਰਨ ਪੇਸ਼ ਕੀਤੇ, ਜਿਸ ਨਾਲ ਭਾਗੀਦਾਰਾਂ ਨੂੰ ਖ਼ਤਰਿਆਂ ਦੀ ਪਛਾਣ ਕਰਨ ਤੇ ਸਹੀ ਸਮੇਂ ’ਤੇ ਕਾਰਵਾਈ ਕਰਨ ਦੀ ਵਿਆਵਹਾਰਿਕ ਸਮਝ ਮਿਲੀ। ਜਾਗਰੂਕਤਾ ਸੈਸ਼ਨ ਦੇ ਅੰਤ ’ਚ ਪ੍ਰਸ਼ਨ-ਉੱਤਰ ਸੈਸ਼ਨ ਕਰਵਾਇਆ, ਜਿਸ ਵਿੱਚ ਭਾਗੀਦਾਰਾਂ ਨੇ ਉਤਸਾਹ ਨਾਲ ਹਿੱਸਾ ਲਿਆ, ਆਪਣੇ ਅਨੁਭਵ ਸਾਂਝੇ ਕੀਤੇ ਤੇ ਮਹੱਤਵਪੂਰਣ ਜਾਣਕਾਰੀਆਂ ਪ੍ਰਾਪਤ ਕੀਤੀਆਂ।