ਨਵ-ਨਿਯੁਕਤ ਸੂਬਾ ਯੂਥ ਪ੍ਰਧਾਨ ਦਾ ਕਪੂਰਥਲਾ ’ਚ ਨਿੱਘਾ ਸਵਾਗਤ ਭਾਜਪਾ ਯੁਵਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਅਨੁਜ ਖੋਸਲਾ ਦੀ ਅਗਵਾਈ ਹੇਠ ਯੁਵਾ ਭਾਜਪਾ ਹੋਵੇਗੀ ਮਜ਼ਬੂਤ: ਚੇਤਨ ਸੂਰੀ
Publish Date: Sat, 22 Aug 2026 10:14 PM (IST)
Updated Date: Sat, 22 Aug 2026 10:15 PM (IST)
---ਭਾਜਪਾ ’ਚ ਇੱਕ ਬੂਥ ਪੱਧਰ ਦਾ ਵਰਕਰ ਵੀ ਵੱਡੀਆਂ ਜ਼ਿੰਮੇਵਾਰੀਆਂ ਤੱਕ ਪਹੁੰਚ ਸਕਦਾ : ਭਰਤ ਖੋਸਲਾ ਦੀ ਅਗਵਾਈ ਹੇਠ ਯੁਵਾ ਭਾਜਪਾ ਹੋਵੇਗੀ ਮਜ਼ਬੂਤ : ਚੇਤਨ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਭਾਜਪਾ ਹਾਈਕਮਾਂਡ ਵੱਲੋਂ ਭਾਜਪਾ ਯੁਵਾ ਮੋਰਚਾ ਦੇ ਨਿਯੁਕਤ ਨਵੇਂ ਸੂਬਾ ਪ੍ਰਧਾਨ ਅਨੁਜ ਖੋਸਲਾ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਅੰਮ੍ਰਿਤਸਰ ਤੱਕ ਕੱਢੇ ਗਏ ਰੋਡ ਸ਼ੋਅ ਦੇ ਸੁਭਾਨਪੁਰ ਪਹੁੰਚਣ ’ਤੇ ਭਾਜਪਾ ਯੁਵਾ ਦੇ ਆਗੂਆਂ ਵੱਲੋਂ ਯੂਥ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਨੀ ਦੀ ਅਗਵਾਈ ਵਿੱਚ ਭਾਜਪਾ ਸੂਬਾ ਪ੍ਰਧਾਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਸੂਬਾ ਪ੍ਰਧਾਨ ਅਨੁਜ ਖੋਸਲਾ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਸਮਰਪਣ ਨਾਲ ਨਿਭਾਉਣਗੇ। ਅਨੁਜ ਖੋਸਲਾ ਨੇ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਤੇ ਬੂਥ ’ਤੇ ਯੁਵਾ ਮੋਰਚਾ ਦੇ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇਗਾ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਯੁਵਾ ਮੋਰਚਾ ਨਸ਼ਾ ਵਿਰੋਧੀ ਮੁਹਿੰਮਾਂ, ਰੁਜ਼ਗਾਰ, ਵਿਦੇਸ਼ਾਂ ਵਿੱਚ ਨੌਜਵਾਨਾਂ ਦੇ ਪ੍ਰਵਾਸ ਨੂੰ ਰੋਕਣ, ਖੇਡਾਂ ਨੂੰ ਉਤਸ਼ਾਹਿਤ ਕਰਨ, ਉੱਦਮਤਾ, ਹੁਨਰ ਵਿਕਾਸ ਤੇ ਯੁਵਾ ਸਸ਼ਕਤੀਕਰਨ ਵਰਗੇ ਮੁੱਦਿਆਂ ਤੇ ਰਾਜ ਵਿਆਪੀ ਮੁਹਿੰਮ ਸ਼ੁਰੂ ਕਰੇਗਾ। ਯੋਗ ਨੌਜਵਾਨਾਂ ਨੂੰ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ, ਉਨ੍ਹਾਂ ਨੂੰ ਸਿੱਖਿਆ, ਰੁਜ਼ਗਾਰ, ਕਾਰੋਬਾਰ ਤੇ ਬਿਹਤਰ ਭਵਿੱਖ ਦੇ ਮੌਕੇ ਪ੍ਰਦਾਨ ਕਰਨ ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ ਅਨੁਜ ਖੋਸਲਾ ਲੰਬੇ ਸਮੇਂ ਤੋਂ ਪੰਜਾਬ ਦੇ ਨੌਜਵਾਨਾਂ ਤੇ ਆਮ ਲੋਕਾਂ ਨਾਲ ਸਬੰਧਤ ਮੁੱਦੇ ਉਠਾਉਂਦੇ ਆ ਰਹੇ ਹਨ। ਉਨ੍ਹਾਂ ਨੇ ਬੇਰੁਜ਼ਗਾਰੀ, ਨਸ਼ਿਆਂ ਦੀ ਦੁਰਵਰਤੋਂ, ਭ੍ਰਿਸ਼ਟਾਚਾਰ, ਨਾਗਰਿਕ ਸਹੂਲਤਾਂ, ਨੌਜਵਾਨਾਂ ਦੇ ਪ੍ਰਵਾਸ ਤੇ ਲੋਕ ਭਲਾਈ ਨਾਲ ਸਬੰਧਤ ਮੁੱਦਿਆਂ ’ਤੇ ਲਗਾਤਾਰ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਸੂਬਾ ਸਕੱਤਰ ਭਾਰਤ ਮਹਾਜਨ ਨੇ ਕਿਹਾ ਕਿ ਭਾਜਪਾ ਦੀ ਪਛਾਣ ਇਹ ਹੈ ਕਿ ਇੱਕ ਬੂਥ ਪੱਧਰ ਦਾ ਵਰਕਰ ਵੀ ਸਖ਼ਤ ਮਿਹਨਤ, ਇਮਾਨਦਾਰੀ ਤੇ ਸੰਗਠਨ ਪ੍ਰਤੀ ਸਮਰਪਣ ਰਾਹੀਂ ਵੱਡੀਆਂ ਜ਼ਿੰਮੇਵਾਰੀਆਂ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸੇ ਲਈ ਸੰਗਠਨ ਭਾਜਪਾ ਵਰਕਰਾਂ ਲਈ ਸਭ ਤੋਂ ਮਹੱਤਵਪੂਰਨ ਹੈ। ਇਸ ਮੌਕੇ ਯੂਥ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਅਗਵਾਈ ਹੇਠ ਭਾਜਪਾ ਯੁਵਾ ਮੋਰਚਾ ਪੰਜਾਬ ਨਵੇਂ ਉਤਸ਼ਾਹ ਨਾਲ ਅੱਗੇ ਵਧੇਗਾ। ਇਸ ਮੌਕੇ ਯੁਵਾ ਮੋਰਚਾ ਦੇ ਸੂਬਾ ਜਨਰਲ ਸਕੱਤਰ ਆਭਾਸ ਸ਼ੱਕਰ, ਸੂਬਾ ਸਕੱਤਰ ਭਾਰਤ ਮਹਾਜਨ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਰੌਬਿਨ, ਮੋਹਿਤ ਤੇ ਅੰਸ਼ ਮੌਜੂਦ ਸਨ।